HOME » NEWS » World

ਜੂਲੀਅਨ ਅਸਾਂਜੇ ਦੀ ਜੇਲ੍ਹ ਵਿਚ ਹੋ ਸਕਦੀ ਹੈ ਮੌਤ, 60 ਤੋਂ ਵੱਧ ਡਾਕਟਰਾਂ ਨੇ ਜ਼ਾਹਿਰ ਕੀਤਾ ਖਦਸ਼ਾ

News18 Punjab
Updated: November 25, 2019, 4:36 PM IST
ਜੂਲੀਅਨ ਅਸਾਂਜੇ ਦੀ ਜੇਲ੍ਹ ਵਿਚ ਹੋ ਸਕਦੀ ਹੈ ਮੌਤ, 60 ਤੋਂ ਵੱਧ ਡਾਕਟਰਾਂ ਨੇ ਜ਼ਾਹਿਰ ਕੀਤਾ ਖਦਸ਼ਾ
ਜੂਲੀਅਨ ਅਸਾਂਜੇ ਦੀ ਜੇਲ੍ਹ ਵਿਚ ਹੋ ਸਕਦੀ ਹੈ ਮੌਤ, 60 ਤੋਂ ਵੱਧ ਡਾਕਟਰਾਂ ਨੇ ਜ਼ਾਹਿਰ ਕੀਤਾ ਖਦਸ਼ਾ

ਡਾਕਟਰਾਂ ਨੇ ਚਿੱਠੀ ਵਿਚ ਅਸਾਂਜੇ ਨੂੰ ਦੱਖਣ-ਪੂਰਬ ਲੰਡਨ ਦੀ ਬੇਲਮਾਰਸ਼ ਜੇਲ੍ਹ ਤੋਂ ਯੂਨੀਵਰਸਿਟੀ ਟੀਚਿੰਗ ਹਸਪਤਾਲ ਵਿਚ ਭਰਤੀ ਕਰਾਉਣ ਦੀ ਅਪੀਲ ਕੀਤੀ ਹੈ।

  • Share this:
ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦੀ ਸਿਹਤ ਕਾਫੀ ਖਰਾਬ ਹੈ। ਇਸ ਸਬੰਧੀ 60 ਤੋਂ ਵੱਧ ਡਾਕਟਰਾਂ ਨੇ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਅਤੇ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨੂੰ 16 ਸਫਿਆਂ ਦੀ ਇਕ ਖੁੱਲੀ ਚਿੱਠੀ ਲਿਖੀ ਹੈ। ਚਿੱਠੀ ਵਿਚ ਜੂਲੀਅਨ ਅਸਾਂਜੇ ਦੀ ਨਾਜੁਕ ਹਾਲਤ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਉਸ ਦੇ ਬ੍ਰਿਟੇਨ ਦੀ ਜੇਲ੍ਹ ਵਿਚ ਦਮ ਤੋੜ ਦੇਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਡਾਕਟਰਾਂ ਨੇ ਚਿੱਠੀ ਵਿਚ ਅਸਾਂਜੇ ਨੂੰ ਦੱਖਣ-ਪੂਰਬ ਲੰਡਨ ਦੀ ਬੇਲਮਾਰਸ਼ ਜੇਲ੍ਹ ਤੋਂ ਯੂਨੀਵਰਸਿਟੀ ਟੀਚਿੰਗ ਹਸਪਤਾਲ ਵਿਚ ਭਰਤੀ ਕਰਾਉਣ ਦੀ ਅਪੀਲ ਕੀਤੀ ਹੈ।

ਦੱਸ ਦਈਏ ਕਿ ਲੰਡਨ ਵਿਚ 21 ਅਕਤੂਬਰ ਨੂੰ ਅਸਾਂਜੇ ਦੀ ਅਦਾਲਤ ਵਿਚ ਪੇਸ਼ੀ ਸਬੰਧੀ ਇਕ ਨਵੰਬਰ ਨੂੰ ਜਾਰੀ ਹੋਈ ਮਿਲਜ਼ ਮੇਲਜਰ ਦੀ ਰਿਪੋਰਟ ਦੇ ਆਧਾਰ 'ਤੇ ਡਾਕਟਰ ਇਸ ਨਤੀਜੇ 'ਤੇ ਪਹੁੰਚੇ ਹਨ। ਇਸ ਪ੍ਰਸੰਗ ਵਿਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦੇ ਸੁਤੰਤਰ ਮਾਹਰ ਨੇ ਕਿਹਾ ਕਿ ਅਸਾਂਜੇ ਨੂੰ ਜਿਸ ਤਰ੍ਹਾਂ ਪਰੇਸ਼ਾਨ ਕੀਤਾ ਜਾ ਰਿਹਾ ਹੈ, ਉਹ ਉਨ੍ਹਾਂ ਲਈ ਜਾਨਲੇਵਾ ਹੋ ਸਕਦਾ ਹੈ।

Loading...
ਚਿੱਠੀ ਵਿਚ ਡਾਕਟਰਾਂ ਨੇ ਲਿਖਿਆ,''ਅਸੀਂ ਡਾਕਟਰ ਦੇ ਤੌਰ 'ਤੇ ਇਹ ਚਿੱਠੀ ਜੂਲੀਅਨ ਅਸਾਂਜੇ ਦੇ ਸਰੀਰਕ ਅਤੇ ਮਾਨਸਿਕ ਸਿਹਤ ਦੇ ਬਾਰੇ ਆਪਣੀਆਂ ਗੰਭੀਰ ਚਿੰਤਾਵਾਂ ਨੂੰ ਜ਼ਾਹਰ ਕਰਨ ਲਈ ਲਿਖੀ ਹੈ।'' ਡਾਕਟਰਾਂ ਮੁਤਾਬਕ ਅਸਾਂਜੇ ਨੂੰ ਤੁਰਤ ਮਾਹਰ ਡਾਕਟਰਾਂ ਦੀ ਲੋੜ ਹੈ।
 
First published: November 25, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...