Home /News /international /

ਫਲਾਈਟ 'ਚ ਮਾਸਕ ਲਾਹ ਕੇ ਖਾਣ ਖਾ ਰਹੇ ਬਜ਼ੁਰਗ ਨੂੰ ਔਰਤ ਨੇ ਕੁੱਟਿਆ, Viral ਹੋਈ ਵੀਡੀਓ

ਫਲਾਈਟ 'ਚ ਮਾਸਕ ਲਾਹ ਕੇ ਖਾਣ ਖਾ ਰਹੇ ਬਜ਼ੁਰਗ ਨੂੰ ਔਰਤ ਨੇ ਕੁੱਟਿਆ, Viral ਹੋਈ ਵੀਡੀਓ

ਫਲਾਈਟ 'ਚ ਮਾਸਕ ਲਾਹ ਕੇ ਖਾਣ ਖਾ ਰਹੇ ਬਜ਼ੁਰਗ ਨੂੰ ਔਰਤ ਨੇ ਕੁੱਟਿਆ, Viral ਹੋਈ ਵੀਡੀਓ

ਫਲਾਈਟ 'ਚ ਮਾਸਕ ਲਾਹ ਕੇ ਖਾਣ ਖਾ ਰਹੇ ਬਜ਼ੁਰਗ ਨੂੰ ਔਰਤ ਨੇ ਕੁੱਟਿਆ, Viral ਹੋਈ ਵੀਡੀਓ

assaulting elderly man on flight eating without mask : ਡੈਲਟਾ ਏਅਰ ਲਾਈਨਜ਼ ਦੀ ਫਲਾਈਟ 'ਚ ਬਿਨਾਂ ਮਾਸਕ ਦੇ ਖਾਣਾ ਖਾਣ 'ਤੇ ਇਕ ਔਰਤ ਦੇ ਇਕ ਬਜ਼ੁਰਗ ਵਿਅਕਤੀ ਨੂੰ ਥੱਪੜ ਅਤੇ ਮੁੱਕਾ ਮਾਰਨ ਦਾ ਵੀਡੀਓ ਵਾਇਰਲ ਹੋਇਆ ਹੈ। ਇਤਫਾਕਨ, ਝਗੜਾ ਹੋਣ ਸਮੇਂ ਔਰਤ ਨੇ ਖੁਦ ਆਪਣਾ ਮਾਸਕ ਠੀਕ ਤਰ੍ਹਾਂ ਨਹੀਂ ਪਾਇਆ ਹੋਇਆ ਸੀ।

ਹੋਰ ਪੜ੍ਹੋ ...
 • Share this:

  ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਮੱਦੇਨਜ਼ਰ, ਮਾਸਕ ਪਹਿਨਣਾ ਅਤੇ ਟੀਕਾਕਰਨ ਕਰਨਾ ਬਹੁਤ ਮਹੱਤਵਪੂਰਨ ਹੋ ਗਿਆ ਹੈ। ਲੋਕ ਇਹ ਯਕੀਨੀ ਬਣਾਉਣ ਲਈ ਯਤਨ ਕਰ ਰਹੇ ਹਨ ਕਿ ਨਾ ਸਿਰਫ ਖੁਦ ਬਲਕਿ ਕਿ ਆਲੇ-ਦੁਆਲੇ ਦੇ ਲੋਕ ਵੀ ਕੋਵਿਡ-ਉਚਿਤ ਵਿਵਹਾਰ ਦੀ ਪਾਲਣਾ ਕਰ ਰਹੇ ਹਨ। ਹਾਲਾਂਕਿ, ਇੱਕ ਔਰਤ ਨੇ ਫਲਾਈਟ ਦੌਰਾਨ ਮਾਸਕ ਪਾਉਣ ਲਈ ਇੱਕ ਸਖ਼ਤ ਕਦਮ ਚੁੱਕਿਆ, ਜਿਸ ਨਾਲ ਸੋਸ਼ਲ ਮੀਡੀਆ ਹੈਰਾਨ ਹੈ। ਜਦੋਂ ਇੱਕ ਔਰਤ ਨੇ ਦੇਖਿਆ ਕਿ ਇੱਕ 80 ਸਾਲਾ ਵਿਅਕਤੀ ਬਿਨਾਂ ਮਾਸਕ ਪਾਏ ਫਲਾਈਟ ਵਿੱਚ ਖਾਣਾ ਖਾ ਰਿਹਾ, ਤਾਂ ਉਸਨੇ ਉਸਨੂੰ ਵਾਪਸ ਪਾਉਣ ਲਈ ਰੌਲਾ ਪਾਇਆ ਅਤੇ ਉਸ 'ਤੇ ਹਮਲਾ ਵੀ ਕੀਤਾ। ਇਹ ਉਦੋਂ ਹੋਇਆ ਜਦੋਂ ਉਸ ਔਰਤ ਦਾ ਖੁਦ ਦਾ ਮਾਸਕ ਠੋਡੀ ਉੱਤੇ ਸੀ।

  ਡੈਲਟਾ ਏਅਰ ਲਾਈਨਜ਼ ਦੀ ਫਲਾਈਟ 'ਚ ਬਿਨਾਂ ਮਾਸਕ ਦੇ ਖਾਣਾ ਖਾਣ 'ਤੇ ਇਕ ਔਰਤ ਦੇ ਇਕ ਬਜ਼ੁਰਗ ਵਿਅਕਤੀ ਨੂੰ ਥੱਪੜ ਅਤੇ ਮੁੱਕਾ ਮਾਰਨ ਦਾ ਵੀਡੀਓ ਵਾਇਰਲ ਹੋਇਆ ਹੈ। ਇਤਫਾਕਨ, ਝਗੜਾ ਹੋਣ ਸਮੇਂ ਔਰਤ ਨੇ ਖੁਦ ਆਪਣਾ ਮਾਸਕ ਠੀਕ ਤਰ੍ਹਾਂ ਨਹੀਂ ਪਾਇਆ ਹੋਇਆ ਸੀ।

  ਵੀਡੀਓ ਕਲਿੱਪ ਨੂੰ @ATLUncensored ਦੁਆਰਾ ਟਵਿੱਟਰ 'ਤੇ ਸਾਂਝਾ ਕੀਤਾ ਗਿਆ ਸੀ, ਜਿੱਥੇ ਇਸ ਨੂੰ 9 ਮਿਲੀਅਨ ਤੋਂ ਵੱਧ ਵਿਯੂਜ਼ ਅਤੇ 68k ਲਾਈਕਸ ਮਿਲੇ ਹਨ। ਔਰਤ ਦੀ ਪਛਾਣ ਪੈਟਰੀਸ਼ੀਆ ਕੌਰਨਵਾਲ ਵਜੋਂ ਹੋਈ ਹੈ। ਉਸਨੂੰ ਐਫਬੀਆਈ ਨੇ ਕਲਿੱਪ ਆਨਲਾਈਨ ਸਾਹਮਣੇ ਆਉਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ । ਇਹ ਘਟਨਾ ਟੈਂਪਾ ਤੋਂ ਅਟਲਾਂਟਾ ਜਾ ਰਹੀ ਡੈਲਟਾ ਏਅਰਲਾਈਨਜ਼ ਦੀ ਫਲਾਈਟ 'ਚ ਵਾਪਰੀ ਹੈ।ਟਵਿੱਟਰ 'ਤੇ ਸ਼ੇਅਰ ਕੀਤੀ ਹੈ ਹੈਰਾਨ ਕਰਨ ਵਾਲੀ ਘਟਨਾ ਦੀ ਕਲਿੱਪ, ਦੇਖੋ ਇੱਕ ਵਾਰ:


  ਕਰੀਬ ਦੋ ਮਿੰਟ ਲੰਬੇ ਇਸ ਕਲਿੱਪ 'ਚ ਔਰਤ ਨੂੰ ਫਲਾਈਟ ਦੇ ਏਜ਼ਲ ਸੈਕਸ਼ਨ 'ਚ ਖੜ੍ਹਾ ਦੇਖਿਆ ਗਿਆ, ਜਦੋਂ ਕਿ ਆਦਮੀ ਬੈਠਾ ਸ਼ਰਾਬ ਪੀ ਰਿਹਾ ਸੀ। ਉਹ 'ਮਾਸਕ ਅੱਪ' ਚੀਕਦੀ ਰਹੀ ਜਦੋਂ ਕਿ ਉਸਦਾ ਆਪਣਾ ਮਾਸਕ ਉਸਦੀ ਠੋਡੀ 'ਤੇ ਸੀ। ਫਲਾਈਟ ਦੇ ਚਾਲਕ ਦਲ ਨੇ ਉਸ ਨੂੰ ਆਪਣੀ ਸੀਟ 'ਤੇ ਵਾਪਸ ਜਾਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਔਰਤ ਵੱਲੋਂ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਵੀ ਕੀਤੀ ਗਈ। ਸਵਾਰ ਹੋਰ ਯਾਤਰੀਆਂ ਦੇ ਅਨੁਸਾਰ, ਉਸਨੇ ਉਸ 'ਤੇ ਵੀ ਥੁੱਕਿਆ।

  ਟਵਿੱਟਰ ਉਪਭੋਗਤਾ ਉੱਤੇ ਅਜੀਬ ਕਲਿੱਪ 'ਤੇ ਲੋਕ ਆਪਣੀ ਪ੍ਰਤੀਕਿਰਿਆ ਦੇਣ ਤੋਂ ਨਹੀਂ ਰਹਿ ਸਕੇ । ਉਨ੍ਹਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ ਕਿ ਕੀ ਪਹਿਲਾਂ ਜਹਾਜ਼ਾਂ ਵਿਚ ਖਾਣਾ ਖਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਕਈ ਹੋਰਾਂ ਨੇ ਕਿਹਾ ਕਿ ਇੱਕ ਬਜ਼ੁਰਗ ਆਦਮੀ ਨੂੰ ਨੁਕਸਾਨ ਪਹੁੰਚਾਉਣਾ ਗਲਤ ਸੀ, ਅਤੇ ਉਹ ਵੀ ਜਦੋਂ ਔਰਤ ਦਾ ਆਪਣਾ ਮਾਸਕ ਜਗ੍ਹਾ ਵਿੱਚ ਨਹੀਂ ਸੀ।

  Published by:Sukhwinder Singh
  First published:

  Tags: COVID-19, Flight, Viral video