ਇਸ ਔਰਤ ਨੇ 33 ਸਾਲ ਪਹਿਲਾਂ ਕੱਚ ਦੀ ਸਮਝ ਕੇ ਖਰੀਦੀ ਸੀ ਅੰਗੂਠੀ, ਹੁਣ ਪਤਾ ਲੱਗਾ ਇਸ ਦੀ ਕੀਮਤ ਕਰੋੜਾਂ ਵਿਚ ਹੈ


Updated: February 18, 2019, 5:09 PM IST
ਇਸ ਔਰਤ ਨੇ 33 ਸਾਲ ਪਹਿਲਾਂ ਕੱਚ ਦੀ ਸਮਝ ਕੇ ਖਰੀਦੀ ਸੀ ਅੰਗੂਠੀ, ਹੁਣ ਪਤਾ ਲੱਗਾ ਇਸ ਦੀ ਕੀਮਤ ਕਰੋੜਾਂ ਵਿਚ ਹੈ

Updated: February 18, 2019, 5:09 PM IST
ਹੁਣ ਜਦੋਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ ਤੇ ਤੁਹਾਨੂੰ ਅਚਾਨਕ ਪਤਾ ਲੱਗੇ ਕਿ ਤੁਹਾਡੇ ਕੋਲ ਕਈ ਦਹਾਕੇ ਪੁਰਾਣੀ ਅੰਗੂਠੀ ਪਈ ਹੈ ਤੇ ਉਸ ਦੀ ਕੀਮਤ ਕਰੋੜਾਂ ਰੁਪਏ ਹੈ ਤਾਂ ਕੀ ਮਹਿਸੂਸ ਕਰੋਗੇ। ਅਜਿਹਾ ਹੀ ਹੋਇਆ ਬ੍ਰਿਟੇਨ ਦੀ ਇਕ ਔਰਤ ਨਾਲ। 33 ਸਾਲ ਤੱਕ ਇਕ ਮਹਿਲਾ ਜਿਸ ਅੰਗੂਠੀ ਨੂੰ ਆਮ ਕੱਚ ਦੀ ਸਮਝਦੀ ਰਹੀ, ਪਤਾ ਲੱਗਾ ਕਿ ਉਹ 6.8 ਕਰੋੜ ਦੀ ਕੀਮਤ ਵਾਲੇ ਹੀਰੇ ਦੀ ਅੰਗੂਠੀ ਹੈ। ਇਹ ਅੰਗੂਠੀ ਇਸ ਔਰਤ ਨੇ 925 ਰੁਪਏ ਵਿਚ ਖਰੀਦੀ ਸੀ।

ਡੈਬਰਾ ਨਾਮ ਦੀ ਇਸ ਔਰਤ ਨੇ ਦੱਸਿਆ ਕਿ ਉਸ ਨੂੰ ਆਗੂੰਠੀ ਦੀ ਕੀਮਤ ਬਾਰੇ ਕੁਝ ਪਤਾ ਨਹੀਂ ਸੀ। ਕੁਝ ਠੱਗਾਂ ਨੇ ਉਸ ਦੀ ਮਾਂ ਕੋਲੋਂ ਪੈਸੇ ਖੋਹ ਲੈ ਸਨ ਤੇ ਉਸ ਨੂੰ ਹੁਣ ਪੈਸਿਆਂ ਦੀ ਲੋੜ ਸੀ। ਇਸ ਲਈ ਉਹ ਅੰਗੂਠੀ ਵੇਚਣ ਗਈ ਸੀ ਪਰ ਉਸ ਨੂੰ ਪਤਾ ਹੀ ਨਹੀਂ ਸੀ ਕਿ ਇਹ ਕੀਮਤੀ ਅੰਗੂਠੀ ਹੈ। ਉਸ ਨੇ ਕੱਚ ਦੀ ਸਮਝ ਕੇ ਉਸ ਨੇ 15 ਸਾਲਾਂ ਤੋਂ ਅੰਗੂਠੀ ਨਹੀਂ ਪਾਈ ਸੀ ਪਰ ਮਾਂ ਨਾਲ ਹੋਈ ਘਟਨਾ ਬਾਅਦ ਉਸ ਨੂੰ ਅੰਗੂਠੀ ਵੇਚਣ ਲਈ ਸੁਨਿਆਰੇ ਕੋਲ ਜਾਣਾ ਪਿਆ। ਉਸ ਨੇ ਦੱਸਿਆ ਕਿ ਅੰਗੂਠੀ ਵੇਚ ਕੇ ਉਸ ਨੂੰ ਕੁਝ ਪੈਸੇ ਮਿਲਣ ਦੀ ਉਮੀਦ ਸੀ ਪਰ ਪਤਾ ਲੱਗਿਆ ਉਹ ਹੀਰੇ ਦੀ ਅੰਗੂਠੀ ਸੀ। ਇਹ ਜਾਣ ਕੇ ਉਸ ਨੂੰ ਪੂਰੀ ਰਾਤ ਨੀਂਦ ਨਹੀਂ ਆਈ। ਹਾਲਾਂਕਿ ਬਾਅਦ ਵਿੱਚ ਕੁਝ ਲੋਕਾਂ ਦੀ ਸਲਾਹ ਨਾਲ ਉਸ ਨੇ ਅੰਗੂਠੀ ਨਿਲਾਮ ਕਰਨ ਦਾ ਫੈਸਲਾ ਕੀਤਾ। ਨਿਲਾਮੀ ਦੀ ਉਸ ਨੂੰ ਮੋਟੀ ਰਕਮ ਮਿਲੀ। ਇਹ ਅੰਗੂਠੀ 26.27 ਕੈਰੇਟ ਦੀ ਸੀ। ਨਿਲਾਮੀ ਦੀ ਰਕਮ ਨਾਲ ਉਸ ਨੇ ਆਪਣੀ ਮਾਂ ਲਈ ਕਈ ਤੋਹਫੇ ਖਰੀਦੇ ਤੇ ਇਸ ਦੇ ਨਾਲ ਹੀ ਆਪਣੇ ਲਈ ਜਵੈਲਰੀ ਕੰਪਨੀ ਵੀ ਖੋਲ੍ਹ ਲਈ।
First published: February 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...