
ਪ੍ਰੇਮਿਕਾ ਨੇ ਬੁਆਏਫ੍ਰੈਂਡ ਦੇ ਟਰੈਕਸੂਟ ਦੀ ਜੇਬ 'ਚ ਪਾਇਆ ਹੱਥ ਤਾਂ ਖੁੱਲ੍ਹ ਗਿਆ ਰਾਜ਼ ! Video Viral
ਪਿਆਰ 'ਚ ਧੋਖਾ ਮਿਲਣ 'ਤੇ ਲੋਕ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ। ਆਸਟ੍ਰੇਲੀਆ ਦੀ ਇਕ ਔਰਤ ਨੇ ਰਿਲੇਸ਼ਨਸ਼ਿਪ ਪੋਰਟਲ 'ਤੇ ਅਜਿਹੀ ਹੀ ਇਕ ਘਟਨਾ ਸ਼ੇਅਰ ਕੀਤੀ ਹੈ। ਔਰਤ ਨੇ ਵੀਡੀਓ ਰਾਹੀਂ ਦੱਸਿਆ ਹੈ ਕਿ ਉਸ ਨੂੰ ਕਿਵੇਂ ਪਤਾ ਲੱਗਾ ਕਿ ਉਸ ਦਾ ਬੁਆਏਫ੍ਰੈਂਡ ਉਸ ਨਾਲ ਧੋਖਾ ਕਰ ਰਿਹਾ ਸੀ।
ਲੌਰੀ ਨਾਂ ਦੀ ਔਰਤ ਨੇ ਲਿਖਿਆ, 'ਮੈਂ ਰਾਤ ਨੂੰ ਪਹਿਨਣ ਲਈ ਆਪਣੇ ਬੁਆਏਫ੍ਰੈਂਡ ਦੀ ਟਰੈਕਸੂਟ ਮੰਗਿਆ। ਮੈਂ ਇਸ ਨੂੰ ਪਹਿਨ ਕੇ ਬਾਹਰ ਜਾ ਰਹੀ ਸੀ। ਜਦੋਂ ਮੈਂ ਆਪਣੀ ਪੈਂਟ ਦੀ ਜੇਬ ਵਿੱਚ ਹੱਥ ਪਾਇਆ ਤਾਂ ਮੈਨੂੰ ਕੰਡੋਮ ਦਾ ਇੱਕ ਪੈਕੇਟ ਮਿਲਿਆ। ਇਹ ਦੇਖ ਕੇ ਮੈਂ ਹੈਰਾਨ ਰਹਿ ਗਈ। ਜ਼ਾਹਰ ਹੈ ਕਿ ਮੇਰਾ ਬੁਆਏਫ੍ਰੈਂਡ ਮੇਰੇ ਨਾਲ ਧੋਖਾ ਕਰ ਰਿਹਾ ਸੀ।'' ਲੌਰੀ ਨੇ ਆਪਣੇ ਵੀਡੀਓ 'ਚ ਕੰਡੋਮ ਦਾ ਪੈਕੇਟ ਵੀ ਦਿਖਾਇਆ।
ਇਸ ਤੋਂ ਬਾਅਦ ਲੌਰੀ ਨੇ ਆਪਣਾ ਕੈਮਰਾ ਬੈੱਡ 'ਤੇ ਲੇਟ ਰਹੇ ਬੁਆਏਫ੍ਰੈਂਡ ਵੱਲ ਮੋੜ ਦਿੱਤਾ। ਲੌਰੀ ਨੇ ਵੀਡੀਓ 'ਚ ਲੋਕਾਂ ਨੂੰ ਪੁੱਛਿਆ, 'ਕੀ ਮੈਂ ਇਸ ਮੁੱਦੇ ਨੂੰ ਹੁਣੇ ਚੁੱਕਾਂ ਜਾਂ ਸਵਾਲ-ਜਵਾਬ ਬਾਅਦ 'ਚ ਕਰਾਂ?' ਇਸ ਵੀਡੀਓ ਨੂੰ ਹੁਣ ਤੱਕ 7,70,000 ਤੋਂ ਵੱਧ ਲਾਈਕਸ ਅਤੇ 300 ਤੋਂ ਵੱਧ ਕਮੈਂਟਸ ਮਿਲ ਚੁੱਕੇ ਹਨ। ਕੁਝ ਸਮੇਂ ਬਾਅਦ ਲੌਰੀ ਨੇ ਇਕ ਹੋਰ ਵੀਡੀਓ ਪੋਸਟ ਕਰਦੇ ਹੋਏ ਕਿਹਾ, 'ਮੈਂ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। ਮੈਂ ਇਸ ਘਟਨਾ ਨੂੰ ਦਿਲਚਸਪ ਬਣਾਉਣਾ ਚਾਹੁੰਦੀ ਹਾਂ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇਸ ਨੂੰ ਅੱਗੇ ਕਿਵੇਂ ਲਿਜਾਣਾ ਹੈ? ਜਾਂ ਕੀ ਮੈਨੂੰ ਸਿੱਧਾ ਉਸ ਤੋਂ ਪੁੱਛਣਾ ਚਾਹੀਦਾ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ?'
ਜਿਵੇਂ ਹੀ ਲੌਰੀ ਨੇ ਲੋਕਾਂ ਤੋਂ ਪੁੱਛਿਆ, ਉਸ ਨੂੰ ਸਲਾਹ ਦੇਣ ਵਾਲਿਆਂ ਦੀ ਲਾਈਨ ਲੱਗ ਗਈ। ਲੋਕਾਂ ਨੇ ਲੌਰੀ ਨੂੰ ਇਕ ਤੋਂ ਵੱਧ ਤਰੀਕੇ ਦੱਸੇ। ਲੌਰੀ ਦੇ ਇਸ ਵੀਡੀਓ 'ਤੇ ਇਕ ਯੂਜ਼ਰ ਨੇ ਲਿਖਿਆ, 'ਤੁਹਾਨੂੰ ਨਵੇਂ ਸਾਲ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ। ਉਸ ਨੂੰ ਤੁਹਾਨੂੰ ਦੁਪਹਿਰ ਦੇ ਖਾਣੇ 'ਤੇ ਲੈ ਜਾਣ ਦਿਓ, ਉਸ ਨੂੰ ਬਿੱਲ ਦਾ ਭੁਗਤਾਨ ਕਰਨ ਦਿਓ, ਉਸ ਤੋਂ ਆਪਣਾ ਨਵੇਂ ਸਾਲ ਦਾ ਤੋਹਫ਼ਾ ਲੈ ਲਓ ਅਤੇ ਇਸ ਦੀ ਬਦਲੇ ਵਿੱਚ ਉਸ ਨੂੰ ਕੰਡੋਮ ਦਾ ਉਹ ਪੈਕੇਟ ਤੋਹਫ਼ੇ ਵਜੋਂ ਦੇ ਦਿਓ।'
ਇਕ ਹੋਰ ਔਰਤ ਨੇ ਸਲਾਹ ਦਿੱਤੀ ਅਤੇ ਲਿਖਿਆ, 'ਉਸ ਕੋਲ ਜਾਓ ਅਤੇ ਕੰਡੋਮ ਦਾ ਪੈਕੇਟ ਉਸ ਦੇ ਹੱਥ ਵਿਚ ਦਿਓ, ਉਸ ਦੀ ਟਰੈਕਸੂਟ ਪੈਂਟ ਉਥੇ ਰੱਖੋ ਅਤੇ ਉੱਥੋਂ ਚਲੇ ਜਾਓ।' ਇਕ ਹੋਰ ਵੀਡੀਓ ਅਪਡੇਟ 'ਤੇ ਲੌਰੀ ਨੇ ਲੋਕਾਂ ਨੂੰ ਖੁਲਾਸਾ ਕੀਤਾ ਤੇ ਦੱਸਿਆ ਕਿ 'ਮੇਰਾ ਵੀਡੀਓ ਦੇਖਣ ਤੋਂ ਬਾਅਦ, ਇਕ ਔਰਤ ਨੇ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕੀਤਾ। ਉਸ ਔਰਤ ਨੇ ਪੁਸ਼ਟੀ ਕੀਤੀ ਕਿ ਮੇਰਾ ਬੁਆਏਫ੍ਰੈਂਡ ਕਿਸੇ ਦੂਜੀ ਔਰਤ ਨਾਲ ਹੈ ਤੇ ਮੇਰੇ ਨਾਲ ਧੋਖਾ ਕਰ ਰਿਹਾ ਹੈ।' ਲੌਰੀ ਨੇ ਦੱਸਿਆ ਕਿ ਇਸ ਵੀਡੀਓ ਨੇ ਮਾਮਲੇ ਦੀ ਤਹਿ ਤੱਕ ਜਾਣ ਵਿੱਚ ਉਸ ਦੀ ਬਹੁਤ ਮਦਦ ਕੀਤੀ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।