HOME » NEWS » World

ਔਰਤ ਨੇ ਵੇਖਿਆ ਬਿਨਾਂ ਸਿਰ ਪੈਰ ਵਾਲਾ ਜਾਨਵਰ, ਅਸਲੀਅਤ ਸੁਣ ਸਭ ਹੱਸ-ਹੱਸ ਹੋਏ ਦੂਹਰੇ

News18 Punjabi | TRENDING DESK
Updated: April 16, 2021, 2:42 PM IST
share image
ਔਰਤ ਨੇ ਵੇਖਿਆ ਬਿਨਾਂ ਸਿਰ ਪੈਰ ਵਾਲਾ ਜਾਨਵਰ, ਅਸਲੀਅਤ ਸੁਣ ਸਭ ਹੱਸ-ਹੱਸ ਹੋਏ ਦੂਹਰੇ
ਔਰਤ ਨੇ ਵੇਖਿਆ ਬਿਨਾਂ ਸਿਰ ਪੈਰ ਵਾਲਾ ਜਾਨਵਰ, ਅਸਲੀਅਤ ਸੁਣ ਸਭ ਹੱਸ-ਹੱਸ ਹੋਏ ਦੂਹਰੇ Photo: Facebook/KTOZ

  • Share this:
  • Facebook share img
  • Twitter share img
  • Linkedin share img
ਸੋਚੋ ਕਿ ਤੁਸੀਂ ਇੱਕ ਸਵੇਰੇ ਨੂੰ ਆਪਣੇ ਘਰ ਦੀ ਖਿੜਕੀ ਖੋਲ੍ਹਦੇ ਹੋ ਤਾਂ ਸਾਹਮਣੇ ਤੁਹਾਨੂੰ ਇੱਕ ਅਜੀਬੋ-ਗ਼ਰੀਬ ਜਾਨਵਰ ਲਟਕਦਾ ਮਿਲਦਾ ਹੈ। ਤੁਹਾਡੇ ਲਈ ਉਹ ਹਾਲਾਤ ਕਾਫ਼ੀ ਡਰਾਉਣੇ ਹੋ ਜਾਣਗੇ। ਪੋਲੈਂਡ ਤੋਂ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ। ਪੋਲੈਂਡ ਦੀ ਇਸ ਔਰਤ ਨੇ ਰੁੱਖ ਉੱਤੇ ਇੱਕ ਅਣਪਛਾਤੇ ਪ੍ਰਾਣੀ ਨੂੰ ਦੇਖਿਆ। ਹਾਲਾਂਕਿ, ਬਾਅਦ ਵਿੱਚ ਜੋ ਸਾਹਮਣੇ ਆਇਆ ਉਹ ਕਾਫ਼ੀ ਹਾਸੋਹੀਣਾ ਕਰਨ ਵਾਲਾ ਸੀ। ਕ੍ਰਾਕੋ ਐਨੀਮਲ ਵੈੱਲਫੇਅਰ ਸੁਸਾਇਟੀ ਨੇ ਆਪਣੇ ਫੇਸਬੁੱਕ ਪੇਜ 'ਤੇ ਇਸ ਸਾਰੀ ਘਟਨਾ ਦਾ ਵੇਰਵਾ ਪਾਇਆ ਤੇ ਸਭ ਨੂੰ ਇਸ ਦੀ ਜਾਣਕਾਰੀ ਦਿੱਤੀ।

ਕ੍ਰਾਕੋ ਐਨੀਮਲ ਵੈੱਲਫੇਅਰ ਸੁਸਾਇਟੀ ਦੇ ਅਧਿਕਾਰੀ ਐਡਮ ਨੂੰ ਹਾਲ ਹੀ ਵਿੱਚ ਇੱਕ ਔਰਤ ਦਾ ਫ਼ੋਨ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਉਸ ਨੂੰ ਰੁੱਖ 'ਤੇ ਇੱਕ ਅਸਾਧਾਰਨ ਜਾਨਵਰ ਮਿਲਿਆ ਸੀ। ਇਹ ਘਟਨਾ ਪੋਲੈਂਡ ਦੇ ਇੱਕ ਸ਼ਹਿਰ ਕ੍ਰਾਕੋ ਵਿਚ ਵਾਪਰੀ। ਉਸ ਨੇ ਅਧਿਕਾਰੀ ਨੂੰ ਦੱਸਿਆ ਕਿ ਇੱਕ ਜੀਵ ਰੁੱਖ ਦੀ ਟਾਹਣੀ 'ਤੇ ਬੈਠਾ ਸੀ। ਉਸ ਨੇ ਅੱਗੇ ਕਿਹਾ ਕਿ ਲੋਕ ਖਿੜਕੀਆਂ ਵੀ ਨਹੀਂ ਖ਼ੋਲ ਰਹੇ ਸਨ, ਡਰ ਸੀ ਕਿ ਇਹ ਜਾਨਵਰ ਉਨ੍ਹਾਂ ਦੇ ਘਰਾਂ ਵਿੱਚ ਨਾ ਆ ਜਾਵੇ।

ਫੇਸਬੁੱਕ ਪੋਸਟ ਦੇ ਅਨੁਸਾਰ, ਅਫ਼ਸਰ ਐਡਮ ਨੇ ਗੱਲਬਾਤ ਜਾਰੀ ਰੱਖੀ। ਔਰਤ ਤੋਂ ਉਸ ਜਾਨਵਰ ਬਾਰੇ ਹੋਰ ਵੇਰਵੇ ਪੁੱਛੇ। ਉਸ ਨੇ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਇਹ ਇੱਕ ਬਿਮਾਰ ਪੰਛੀ ਹੋ ਸਕਦਾ ਹੈ, ਪਰ ਔਰਤ ਨੇ ਇਸ ਤੋਂ ਇਨਕਾਰ ਕੀਤਾ। ਔਰਤ ਕੋਸ਼ਿਸ਼ ਕਰ ਰਹੀ ਸੀ ਪਰ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਸ ਜਾਨਵਰ ਲਈ ਉਹ ਕਿਹੜਾ ਸ਼ਬਦ ਵਰਤੇ ਕਿਉਂਕਿ ਉਸ ਨੇ ਪਹਿਲਾਂ ਅਜਿਹਾ ਕੋਈ ਜਾਨਵਰ ਦੇਖਿਆ ਹੀ ਨਹੀਂ ਸੀ।
ਐਡਮ ਨੇ ਪੋਸਟ ਚ ਅੱਗੇ ਦੱਸਿਆ ਕਿ ਕਈ ਵਾਰੀ ਲੋਕ ਪਾਲਤੂ ਜਾਨਵਰਾਂ ਨੂੰ ਛੱਡ ਦਿੰਦੇ ਹਨ, ਉਸ ਨੂੰ ਇਹ ਵੀ ਅਜਿਹਾ ਮਾਮਲਾ ਹੀ ਲੱਗਿਆ। ਅਖੀਰ ਵਿਚ ਟੀਮ ਦਿੱਤੇ ਗਏ ਐਡਰੈਸ ਉਤੇ ਗਈ। ਕੁੱਝ ਮੁਸ਼ਕਲ ਨਾਲ, ਉਨ੍ਹਾਂ ਨੂੰ ਆਖ਼ਿਰਕਾਰ ਉਹ ਰੁੱਖ ਮਿਲਿਆ ਜਿਸ ਦਾ ਔਰਤ ਜ਼ਿਕਰ ਕਰ ਰਹੀ ਸੀ। ਅਧਿਕਾਰੀ ਦੇਖ ਕੇ ਹੈਰਾਨ ਰਹਿ ਗਏ ਕਿ ਉਹ ਜਾਨਵਰ ਜਿਸ ਦਾ ਔਰਤ ਜ਼ਿਕਰ ਕਰ ਰਹੀ ਸੀ, ਉਸ ਭੂਰੇ ਰੰਗ ਦੇ ਜਾਨਵਰ ਦਾ ਨਾ ਸਿਰ ਸੀ ਨਾ ਲੱਤਾਂ ਸਨ। ਜਦੋਂ ਟੀਮ ਨੇ ਨੇੜਿਓਂ ਦੇਖਿਆ ਤਾਂ ਮਾਹੌਲ ਹਾਸੋਹੀਣਾ ਹੋ ਗਿਆ ਕਿਉਂਕਿ ਉਹ ਕੋਈ ਜਾਨਵਰ ਨਹੀਂ ਬਲਕਿ ਕ੍ਰੈਸੋਂ (ਫਰੈਂਚ ਪੇਸਟਰੀ) ਸੀ। ਜੀ ਹਾਂ ਤੁਸੀਂ ਸਹੀ ਸੁਣਿਆ ਉਹ ਬਿਨਾਂ ਸਿਰ-ਪੈਰ ਵਾਲਾ ਜਾਨਵਰ ਹੋਰ ਕੋਈ ਨਹੀਂ ਬਲਕਿ ਇੱਕ ਪੇਸਟਰੀ ਸੀ ਜੋ ਰੁੱਖ 'ਤੇ ਕਿਸੇ ਨੇ ਸੁੱਟੀ ਹੋਈ ਸੀ।
Published by: Ashish Sharma
First published: April 16, 2021, 2:30 PM IST
ਹੋਰ ਪੜ੍ਹੋ
ਅਗਲੀ ਖ਼ਬਰ