ਤੁਸੀਂ ਲੋਕਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਪ੍ਰਤਿਭਾ ਦੇਖੀ ਹੋਵੇਗੀ। ਕੁਝ ਲੋਕਾਂ ਦੀ ਅਦਭੁਤ ਬੁੱਧੀ ਹੁੰਦੀ ਹੈ, ਜਦੋਂ ਕਿ ਕੁਝ ਲੋਕ ਆਪਣੇ ਸਰੀਰ ਦੀ ਵਰਤੋਂ ਨਾਲ ਹੈਰਾਨ ਕਰਨ ਵਾਲੇ ਚਮਤਕਾਰ ਕਰਦੇ ਹਨ। ਇਸ ਸਮੇਂ ਸੋਸ਼ਲ ਮੀਡੀਆ ਉੱਤ ਜਾਪਾਨੀ ਔਰਤ ਦੀਆਂ ਅਦਭੁਤ ਸਰੀਰਕ ਹਰਕਤਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਜਾਪਾਨੀ ਔਰਤ ਨੇ ਆਪਣੇ ਕੰਨਾਂ ਨਾਲ ਹੈਰਾਨ ਕਰਨ ਵਾਲੇ ਜੌਹਰ ਦਿਖਾਏ ਹਨ। ਇਸ ਜਾਪਾਨੀ ਔਰਤ ਦੇ ਕੰਨ ਇੰਨੇ ਲਚਕੀਲੇ ਹਨ ਕਿ ਉਹ ਆਪਣੇ ਕੰਨਾਂ ਨਾਲ ਕਿਸੇ ਵੀ ਚੀਜ਼ ਨੂੰ ਫੜ੍ਹ ਸਕਦੀ ਹੈ।
ਆਮ ਤੌਰ 'ਤੇ ਲੋਕਾਂ ਦਾ ਆਪਣੇ ਕੰਨ ਦੇ ਹੇਠਲੇ ਹਿੱਸੇ 'ਤੇ ਜ਼ਿਆਦਾ ਕੰਟਰੋਲ ਨਹੀਂ ਹੁੰਦਾ ਪਰ ਜਾਪਾਨ ਦੇ ਟੋਕੀਓ ਸ਼ਹਿਰ ਵਿੱਚ ਰਹਿਣ ਵਾਲੀ ਅਯੂਮੀ ਤਕਾਡਾ ਨਾਂ ਦੀ ਔਰਤ ਦੇ ਕੰਨ ਵੱਖਰੇ ਹਨ। ਉਸ ਦੇ ਲੰਬੇ ਅਤੇ ਲਚਕੀਲੇ ਕੰਨ ਨੇ ਇਸ ਸਮੇਂ ਇੰਟਰਨੈਟ 'ਤੇ ਲੋਕਾਂ ਨੂੰ ਹੈਰਾਨ ਕਰ ਰਹੇ ਹਨ। ਖਾਸ ਤੌਰ 'ਤੇ ਕੁਝ ਵੀਡੀਓਜ਼ 'ਚ ਉਹ ਕੰਨਾਂ ਦੀ ਮਦਦ ਨਾਲ ਆਰਾਮ ਨਾਲ ਸੈਲਫੀ ਸਟਿੱਕ ਬੰਨ੍ਹ ਕੇ ਕੁੱਤੇ ਨਾਲ ਫੋਟੋ ਖਿਚਵਾਉਂਦੀ ਨਜ਼ਰ ਆ ਰਹੀ ਹੈ। ਅਯੂਮੀ ਟਾਕਾਡਾ ਦੇ ਇਸ ਟੈਲੇਂਟ ਨੂੰ ਦੇਖ ਕੇ ਲੋਕ ਉਸ ਨੂੰ ਇਲਾਸਟਿਗਰਲ ਦੇ ਨਾਂ ਨਾਲ ਵੀ ਬੁਲਾ ਰਹੇ ਹਨ।
ਤੁਹਾਨੂੰ ਦੱਸ ਦੇਈ ਕਿ ਅਯੂਮੀ ਤਕਾਡਾ 37 ਸਾਲ ਦੀ ਹੈ ਅਤੇ ਉਸਦੀ ਸ਼ਖਸੀਅਤ ਦੀ ਸਭ ਤੋਂ ਵੱਡੀ ਪ੍ਰਤਿਭਾ ਉਸਦੇ ਕੰਨਾਂ ਦੀ ਲਚਕਤਾ ਹੈ। ਅਯੂਮੀ ਦੇ ਕੰਨ ਰਬੜਬੈਂਡ ਵਾਂਗ ਖਿੱਚੇ ਜਾ ਸਕਦੇ ਹਨ। ਮੀਂਹ ਦੌਰਾਨ ਦੋਵਾਂ ਹੱਥਾਂ ਵਿੱਚ ਸਮਾਨ ਹੋਣ ਦੀ ਸੂਰਤ ਵਿੱਚ ਉਹ ਛੱਤਰੀ ਫੜਨ ਲਈ ਆਪਣੇ ਕੰਨਾਂ ਦੀ ਵਰਤੋਂ ਕਰਦੀ ਹੈ। ਉਹ ਇਸਦੀ ਵਰਤੋਂ ਸੈਲਫੀ ਸਟਿਕ ਰੱਖਣ ਲਈ ਵੀ ਕਰਦੀ ਹੈ। ਇੰਨਾ ਹੀ ਨਹੀਂ, ਉਹ ਆਪਣੇ ਕੰਨਾਂ ਨਾਲ ਬੁਰਸ਼, ਹੈਂਗਰ ਅਤੇ ਕੁਝ ਹੋਰ ਸਮਾਨ ਵੀ ਆਰਾਮ ਨਾਲ ਫੜ ਸਕਦੀ ਹੈ। ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਅਯਾਮੀ ਗਾਇਕਾ ਅਤੇ ਕੋਰੀਓਗ੍ਰਾਫਰ ਵੀ ਹੈ। ਉਹ ਕੈਲੀਗ੍ਰਾਫੀ ਰਾਈਟਿੰਗ ਵੀ ਕਰਦੀ ਹੈ ਅਤੇ ਇਸ ਦੌਰਾਨ ਉਹ ਆਪਣੇ ਕੰਨਾਂ ਨਾਲ ਬੁਰਸ਼ ਫੜਦੀ ਹੈ।
ਆਯਮੀ ਦੇ ਇੰਸਟਾਗ੍ਰਾਮ ਪੇਜ 'ਤੇ ਅਜਿਹੇ ਕਈ ਵੀਡੀਓਜ਼ ਹਨ, ਜਿਨ੍ਹਾਂ 'ਚ ਉਹ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ ਅਤੇ ਉਸ ਨੂੰ 5 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਅਯੂਮੀ ਮੁਤਾਬਕ ਉਸ ਨੂੰ ਇਹ ਪ੍ਰਤਿਭਾ ਜੈਨੇਟਿਕ ਤੌਰ 'ਤੇ ਮਿਲੀ ਹੈ। ਉਸਦੀ ਮਾਂ ਦੇ ਕੰਨ ਵੀ ਬਹੁਤ ਲਚਕੀਲੇ ਹਨ ਅਤੇ ਉਹ ਬਚਪਨ ਤੋਂ ਹੀ ਕੰਨ ਖਿੱਚਦੀ ਸੀ। ਸ਼ਾਇਦ ਇਸੇ ਲਈ ਉਸ ਦੇ ਕੰਨ ਇੰਨੇ ਲੰਬੇ ਹੋ ਗਏ ਸਨ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।