HOME » NEWS » World

ਈਰਾਨ : ਹਾਰਟ ਅਟੈਕ ਨਾਲ ਮਰ ਚੁੱਕੀ ਔਰਤ ਨੂੰ ਫਾਂਸੀ ‘ਤੇ ਲਟਕਾਇਆ- ਰਿਪੋਰਟ

News18 Punjabi | News18 Punjab
Updated: February 24, 2021, 1:10 PM IST
share image
ਈਰਾਨ : ਹਾਰਟ ਅਟੈਕ ਨਾਲ ਮਰ ਚੁੱਕੀ ਔਰਤ ਨੂੰ ਫਾਂਸੀ ‘ਤੇ ਲਟਕਾਇਆ- ਰਿਪੋਰਟ
ਈਰਾਨ ਵਿਚ ਔਰਤ ਦੀ ਲਾਸ਼ ਨੂੰ ਫਾਂਸੀ ਦਿੱਤੀ ਗਈ। (ਫਾਈਲ ਫੋਟੋ)

Iran News: ਇਸ ਔਰਤ ਦਾ ਨਾਮ ਜ਼ਹਰਾ ਇਸਮਾਲੀ ਸੀ। ਔਰਤ ਦੇ ਵਕੀਲ ਨੇ ਦੱਸਿਆ ਹੈ ਕਿ ਉਸ ਦੇ ਦੋ ਬੱਚੇ ਹਨ। ਉਸਦਾ ਪਤੀ ਉਸਦੀ ਅਤੇ ਬੱਚਿਆਂ ਦੀ ਕੁੱਟਮਾਰ ਕਰਦਦਾ ਸੀ। ਅਜਿਹੇ ਵਿੱਚ ਉਸਨੇ ਇੱਕ ਦਿਨ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ।

  • Share this:
  • Facebook share img
  • Twitter share img
  • Linkedin share img


ਨਵੀਂ ਦਿੱਲੀ: ਈਰਾਨ ਦਾ ਅਣਮਨੁੱਖੀ ਚਿਹਰਾ ਦੁਨੀਆ ਸਾਹਮਣੇ ਆਇਆ ਹੈ। ਉਥੇ ਇਕ ਔਰਤ ਨੂੰ ਆਪਣੇ ਪਤੀ ਦੀ ਹੱਤਿਆ ਲਈ ਫਾਂਸੀ ਦਿੱਤੀ ਜਾਣੀ ਸੀ। ਪਰ ਇਸ ਤੋਂ ਪਹਿਲਾਂ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਦੇ ਬਾਵਜੂਦ ਉਸ ਦੀ ਲਾਸ਼ ਨੂੰ ਫਾਹੇ ਨਾਲ ਉਥੇ ਹੀ ਟੰਗ ਦਿੱਤਾ ਗਿਆ। ਜਾਣਕਾਰੀ ਅਨੁਸਾਰ ਔਰਤ ਦਾ ਪਤੀ ਈਰਾਨ ਵਿੱਚ ਇੱਕ ਖੁਫੀਆ ਅਧਿਕਾਰੀ ਸੀ। ਫਾਂਸੀ ਦੀ ਇਹ ਘਟਨਾ ਤਹਿਰਾਨ ਦੇ ਬਾਹਰੀ ਇਲਾਕੇ ਕਰਾਜ ਦੀ ਰਜਾਈ ਸਿਟੀ ਜੇਲ 'ਚ ਵਾਪਰੀ ਸੀ।

ਔਰਤ ਦੇ ਵਕੀਲ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਔਰਤ ਦਾ ਨਾਮ ਜਾਹਰਾ ਇਸਮਾਲੀ ਸੀ। ਉਸਦੇ ਦੋ ਬੱਚੇ ਹਨ। ਉਸਦਾ ਪਤੀ ਉਸਨੂੰ ਅਤੇ ਉਸਦੇ ਬੱਚਿਆਂ ਨਾਲ ਕੁੱਟਮਾਰ ਕਰਦਾ ਸੀ। ਅਜਿਹੇ ਵਿੱਚ ਉਸਨੇ ਇੱਕ ਦਿਨ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ। ਕਿਉਂਕਿ ਈਰਾਨ ਦਾ ਕਾਨੂੰਨ ਸਖਤ ਹੈ, ਇਸ ਲਈ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ।
ਈਰਾਨ ਦਾ ਪ੍ਰਸ਼ਾਸਨ ਜਹਿਰਾ ਨੂੰ ਫਾਂਸੀ ਦੇਣਾ ਚਾਹੁੰਦਾ ਸੀ। ਤਾਂਜੋ ਕਾਨੂੰਨ ਦੇ ਤਹਿਤ ਉਸ ਦੀ ਸੱਸ ਉਸਦੇ ਬੇਟੇ ਦੇ ਕਤਲ ਦਾ ਬਦਲਾ ਲੈ ਸਕੇ। ਵਕੀਲ ਨੇ ਮੀਡੀਆ ਨੂੰ ਦੱਸਿਆ ਕਿ ਜਹਰਾ ਤੋਂ ਪਹਿਲਾਂ 16 ਲੋਕਾਂ ਨੂੰ ਫਾਂਸੀ ਦਿੱਤੀ ਜਾਣੀ ਸੀ। ਇਸ ਤੋਂ ਪਹਿਲਾਂ ਡਰ ਅਤੇ ਤਣਾਅ ਕਾਰਨ ਜਾਹਰਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

ਵਕੀਲ ਨੇ ਕਿਹਾ ਕਿ ਪ੍ਰਸ਼ਾਸਨ ਨੇ ਮਨੁੱਖਤਾ ਨੂੰ ਭੁਲਾ ਕੇ ਔਰਤ ਦੀ ਮ੍ਰਿਤਕ ਦੇਹ ਦੇ ਹੱਥ ਬੰਨ੍ਹ ਕੇ ਉਸ ਨੂੰ ਸਟੂਲ ‘ਤੇ ਬਿਠਾਇਆ। ਉਸਦੇ ਗਲੇ ਵਿੱਚ ਫਾਹਾ ਪਿਆ ਸੀ। ਉਸਦੀ ਸੱਸ ਨੇ ਉਸਦੇ ਸਟੂਲ ਵਿਚ ਲੱਤ ਮਾਰੀ ਅਤੇ ਜਹਿਰਾ ਦੀ ਲਾਸ਼ ਫਾਹੇ 'ਤੇ ਲਟਕ ਗਈ।
Published by: Ashish Sharma
First published: February 24, 2021, 1:10 PM IST
ਹੋਰ ਪੜ੍ਹੋ
ਅਗਲੀ ਖ਼ਬਰ