14 ਸਾਲਾਂ ਤੋਂ ਕੋਮਾ ਵਿਚ ਪਈ ਔਰਤ ਵੱਲੋਂ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਪੁਲਿਸ ਲਈ ਬਣਿਆ ਬੁਝਾਰਤ

News18 Punjab
Updated: January 8, 2019, 3:29 PM IST
14 ਸਾਲਾਂ ਤੋਂ ਕੋਮਾ ਵਿਚ ਪਈ ਔਰਤ ਵੱਲੋਂ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਪੁਲਿਸ ਲਈ ਬਣਿਆ ਬੁਝਾਰਤ
News18 Punjab
Updated: January 8, 2019, 3:29 PM IST
ਅਮਰੀਕਾ ਦੇ ਫੀਨਿਕਸ ਵਿਚ 14 ਸਾਲਾਂ ਤੋਂ ਕੋਮਾ ਵਿਚ ਪਈ ਮਹਿਲਾ ਵੱਲੋਂ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਡਾਕਟਰਾਂ ਤੇ ਪੁਲਿਸ ਲਈ ਵੱਡੀ ਬੁਝਾਰਤ ਬਣਦਾ ਜਾ ਰਿਹਾ ਹੈ। ਇਹ ਮਹਿਲਾ ਕੋਮਾ ਵਿਚ ਹੋਣ ਕਾਰਨ ਪਿਛਲੇ 14 ਸਾਲ ਤੋਂ ਹਸਪਤਾਲ ਵਿਚ ਭਰਤੀ ਸੀ। ਇਸ ਮਹਿਲਾ ਨੇ ਹੁਣ ਬੱਚੇ ਨੂੰ ਜਨਮ ਦੇ ਦਿੱਤਾ। ਡਾਕਟਰ ਇਸ ਗੱਲ਼ ਤੋਂ ਵੀ ਹੈਰਾਨ ਹਨ ਕਿ ਜਿਥੇ ਇਸ ਔਰਤ ਨੂੰ ਰੱਖਿਆ ਗਿਆ ਸੀ, ਉਥੇ ਮਹਿਲਾ ਸਟਾਫ ਤੇ ਹਰ ਸਮੇਂ ਸਖਤ ਪਹਿਰਾ ਰਹਿੰਦਾ ਹੈ। ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜੌਨ ਸ਼ੋਸ਼ਣ ਪੱਖੋਂ ਵੀ ਜਾਂਚ ਕਰ ਰਹੀ ਹੈ। ਦੱਸ ਦਈਏ ਕਿ 14 ਸਾਲ ਪਹਿਲਾਂ ਇਸ ਮਹਿਲਾ ਦੇ ਮਾਂ-ਪਿਉ ਦੀ ਪਾਣੀ ਵਿਚ ਡੁੱਬ ਕੇ ਮੌਤ ਹੋ ਗਈ ਸੀ ਜਿਸ ਪਿੱਛੋਂ ਸਦਮੇ ਕਾਰਨ ਇਹ ਕੋਮਾ ਵਿਚ ਚਲੀ ਗਈ।

ਇਸ ਔਰਤ ਨੇ ਐਰੀਜ਼ੋਨਾ ਸਥਿਤ ਹੇਸਿੰਡਾ ਹੈਲਥ ਕੇਅਰ ਵਿਚ ਬੱਚੇ ਨੂੰ ਜਨਮ ਦਿੱਤਾ ਹੈ। ਇਸ ਮਹਿਲਾ ਨਾਲ ਜਿਨਸੀ ਸ਼ੋਸ਼ਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੱਚੇ ਨੂੰ ਜਨਮ ਦੇਣ ਵਾਲੀ ਮਹਿਲਾ ਪਿਛਲੇ 14 ਸਾਲਾਂ ਤੋਂ ਹੈਲਥ ਕੇਅਰ ਸੈਂਟਰ ਵਿੱਚ ਦਾਖ਼ਲ ਹੈ। ਇਸ ਔਰਤ ਦੀ ਹਾਲਤ ਇੰਨੀ ਖਰਾਬ ਹੈ ਕਿ ਉਸ ਨੂੰ 24 ਘੰਟੇ ਦੇਖਭਾਲ ਦੀ ਲੋੜ ਹੈ। ਸਟਾਫ਼ ਦਿਨ ’ਚ ਕਈ ਵਾਰ ਉਸ ਦਾ ਚੈੱਕਅਪ ਕਰਦਾ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਰ ਸਮੇਂ ਡਾਕਟਰਾਂ ਦੀ ਨਿਗਰਾਨੀ ਵਿਚ ਰਹਿਣ ਦੇ ਬਾਵਜੂਦ ਹਸਪਤਾਲ ਵਿਚ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਗਰਭਵਤੀ ਹੈ। ਪੁਲਿਸ ਵੀ ਇਹੀ ਆਖ ਰਹੀ ਹੈ ਕਿ ਇਹ ਮਾਮਲਾ ਕਾਫੀ ਗੁੰਝਲਦਾਰ ਹੈ ਤੇ ਜਾਂਚ ਤੋਂ ਬਾਅਦ ਹੀ ਕਿਸੇ ਸਿੱਟੇ ਉਤੇ ਪੁੱਜਿਆ ਜਾ ਸਕਦਾ ਹੈ।

14 ਸਾਲਾਂ ਤੋਂ ਕੋਮਾ ਵਿਚ ਪਈ ਔਰਤ ਵੱਲੋਂ ਬੱਚੇ ਨੂੰ ਜਨਮ
ਪੁਲਿਸ ਹਸਪਤਾਲ ਵਿਚ ਤਾਇਨਾਤ ਪੁਰਸ਼ ਸਟਾਫ ਦਾ ਡੀਐਨਏ ਕਰਵਾਉਣ ਬਾਰੇ ਵੀ ਸੋਚ ਰਹੀ ਹੈ। ਦੱਸ ਦਈਏ ਕਿ ਜਿਸ ਹਸਪਤਾਲ ਵਿਚ ਇਸ ਔਰਤ ਦਾ ਇਲਾਜ ਚੱਲ ਰਿਹਾ ਹੈ ਕਿ ਇਹ ਕਾਫੀ ਨਾਮੀ ਹਸਪਤਾਲ ਹੈ। ਇਥੋਂ ਦੇ ਅਧਿਕਾਰੀ ਵੀ ਇਸ ਬਾਰੇ ਕਾਫੀ ਹੈਰਾਨ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਪੱਧਰ ਉਤੇ ਵੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
First published: January 8, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...