
ਦੋ ਸਾਲ ਤੋਂ ਲਾਪਤਾ ਔਰਤ ਸਮੁੰਦਰ ‘ਚ ਜ਼ਿੰਦਾ ਤੈਰਦੀ ਮਿਲੀ
ਕੋਲੰਬੀਆ ਦੀ ਇਕ ਔਰਤ, ਜੋ ਕਿ ਦੋ ਸਾਲ ਪਹਿਲਾਂ ਲਾਪਤਾ ਸੀ, ਸ਼ਨੀਵਾਰ ਨੂੰ ਸਮੁੰਦਰ ਵਿੱਚੋਂ ਜ਼ਿੰਦਾ ਮਿਲੀ। ਡੇਲੀ ਮੇਲ ਦੀ ਖ਼ਬਰ ਦੇ ਅਨੁਸਾਰ ਮਛੇਰਿਆਂ ਨੇ ਜਦੋਂ ਐਂਜਲਿਕਾ ਗੈਟਨ ਨੂੰ ਸਮੁੰਦਰ ਵਿੱਚ ਤੈਰਦਿਆਂ ਵੇਖਿਆ ਤਾਂ ਉਹ ਘਬਰਾ ਗਏ। ਉਨ੍ਹਾਂ ਨੇ ਫੁਰਤੀ ਨਾਲ ਔਰਤ ਬਾਹਰ ਕੱਢ ਕੇ ਸਮੁੰਦਰ ਦੇ ਕੰਢੇ ਉਤ ਲੈ ਆਏ। ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਔਰਤ ਨੂੰ 46 ਸਾਲਾ ਮਛੇਰੇ ਰੋਲੈਂਡੋ ਵਿਸਬਲ ਅਤੇ ਉਸਦੇ ਦੋਸਤ ਦੁਆਰਾ ਲੱਭਿਆ ਗਿਆ ਸੀ। ਉਨ੍ਹਾਂ ਨੇ ਔਰਤ ਨੂੰ ਸ਼ਨੀਵਾਰ ਸਵੇਰੇ ਤਕਰੀਬਨ 6 ਵਜੇ ਪੋਰਟੋ ਕੋਲੰਬੀਆ ਦੇ ਤੱਟ ਤੋਂ ਦੋ ਕਿਲੋਮੀਟਰ ਦੀ ਦੂਰੀ 'ਤੇ ਵੇਖਿਆ।
ਵਿਸਬਲ ਵੱਲੋਂ ਫੇਸਬੁੱਕ 'ਤੇ ਸਾਂਝੀ ਕੀਤੀ ਗਈ ਫੁਟੇਜ ਵਿਚ ਉਸ ਨੂੰ ਅਤੇ ਉਹ ਦੇ ਦੋਸਤ ਵੱਲੋਂ ਔਰਤ ਨੂੰ ਬਚਾਉਂਦੇ ਹੋਏ ਦਿਖਾਇਆ। ਨਿਊਯਾਰਕ ਪੋਸਟ ਦੀ ਖ਼ਬਰ ਦੇ ਅਨੁਸਾਰ, ਮਛੇਰਿਆਂ ਨੇ ਸ਼ੁਰੂ ਵਿੱਚ ਸੋਚਿਆ ਕਿ ਇਹ ਇੱਕ ਲੱਕੜ ਦਾ ਟੁਕੜਾ ਹੈ, ਜਦੋਂ ਔਰਤ ਨੇ ਮਦਦ ਲਈ ਆਪਣਾ ਹੱਥ ਖੜ੍ਹਾ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇੱਕ ਔਰਤ ਸਮੁੰਦਰ ਵਿੱਚ ਤੈਰ ਰਹੀ ਹੈ। ਵੀਡੀਓ ਵਿਚ, ਵਿਜ਼ਬਲ ਅਤੇ ਉਸ ਦਾ ਦੋਸਤ ਐਂਜਲਿਕਾ ਗੈਟਨ ਨੂੰ ਕਿਸ਼ਤੀ ਦੇ ਅੰਦਰ ਖਿੱਚਦੇ ਵੇਖੇ ਜਾ ਸਕਦੇ ਹਨ।
ਰਿਪੋਰਟਾਂ ਦੇ ਅਨੁਸਾਰ ਐਂਜਲਿਕਾ ਪਿਛਲੇ ਅੱਠ ਘੰਟਿਆਂ ਤੋਂ ਪਾਣੀ ਵਿੱਚ ਤੈਰ ਰਹੀ ਸੀ। ਉਹ ਬਹੁਤ ਘਬਰਾ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ 'ਤੇ ਐਂਜਲਿਕਾ ਨੇ ਕਿਹਾ ਕਿ ਸਮੁੰਦਰ ਵਿਚ ਕੁੱਦਣ ਦਾ ਉਸ ਦਾ ਫ਼ੈਸਲਾ ਗ਼ਲਤ ਸੀ।
ਐਂਜਿਲਿਕਾ ਨੇ ਦੱਸਿਆ ਕਿ ਉਸ ਦਾ ਸਾਬਕਾ ਪਤੀ ਗਰਭ ਅਵਸਥਾ ਦੌਰਾਨ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਸੀ। ਜਦੋਂ ਉਹ ਦੂਜੀ ਵਾਰ ਗਰਭਵਤੀ ਹੋਈ ਤਾਂ ਇਹ ਸਿਲਸਿਲਾ ਜਾਰੀ ਰਿਹਾ। ਆਪਣੀ ਦੋ ਛੋਟੀਆਂ ਕੁੜੀਆਂ ਕਰਕੇ ਉਹ ਚੁੱਪ ਸੀ। ਕਈ ਵਾਰ ਉਸ ਨੇ ਆਪਣੇ ਪਤੀ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ, ਪਰ ਪੁਲਿਸ ਉਸ ਨੂੰ ਸਿਰਫ 24 ਘੰਟਿਆਂ ਲਈ ਲਿਜਾਉਂਦੀ ਸੀ। ਉਹ ਘਰ ਵਾਪਸ ਆ ਕੇ ਕੁੱਟਮਾਰ ਕਰਦਾ ਸੀ। ਉਸ ਸਮੇਂ ਉਸਦਾ ਪਤੀ ਘਰ ਦਾ ਦਰਵਾਜ਼ਾ ਬੰਦ ਕਰ ਕੇ ਉਨ੍ਹਾਂ ਨੂੰ ਬਾਥਰੂਮ ਨਹੀਂ ਜਾਣ ਦਿੰਦਾ ਸੀ। ਸਤੰਬਰ 2018 ਵਿਚ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਦੁਰਵਿਵਹਾਰ ਸਹਿਣ ਵਿੱਚ ਅਸਮਰਥ ਉਹ ਘਰ ਤੋਂ ਭੱਜ ਗਈ ਅਤੇ ਕੈਮਿਨੋ ਡੀ ਫੇ ਬਚਾਓ ਕੇਂਦਰ ਵਿੱਚ ਰਹਿਣ ਤੋਂ ਪਹਿਲਾਂ ਛੇ ਮਹੀਨਿਆਂ ਲਈ ਗਲੀਆਂ ਵਿੱਚ ਘੁੰਮਦੀ ਰਹੀ। ਸ਼ੈਲਟਰ ਹੋਮ ਵਿਚ ਉਸ ਨਾਲ ਦੁਰਵਿਵਹਾਰ ਦੀ ਘਟਨਾਵਾਂ ਹੋਣ ਲੱਗੀਆਂ। ਫਿਰ ਪੁਲਿਸ ਨੇ ਉਸ ਨੂੰ ਸ਼ੈਲਟਰ ਹੋਮ ਵਿਚ ਬਾਹਰ ਕੱਢ ਦਿੱਤਾ। ਫਿਰ ਉਸਨੇ ਸ਼ੁੱਕਰਵਾਰ ਨੂੰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਸਥਾਨਕ ਮੀਡੀਆ ਨੇ ਐਂਜਲਿਕਾ ਗੈਟਨ ਦੀ ਬੇਟੀ ਅਲੇਜੈਂਡਰਾ ਕਾਸਟੀਲੈਂਕੋ ਦਾ ਪਤਾ ਲਗਾਇਆ ਹੈ, ਜਿਸ ਦਾ ਕਹਿਣਾ ਹੈ ਕਿ ਉਸਨੂੰ ਪਿਛਲੇ ਦੋ ਸਾਲਾਂ ਤੋਂ ਆਪਣੀ ਮਾਂ ਦੇ ਠਿਕਾਣੇ ਬਾਰੇ ਨਹੀਂ ਪਤਾ ਸੀ। ਉਸਨੇ ਇਹ ਵੀ ਦੱਸਿਆ ਕਿ ਘਰੇਲੂ ਬਦਸਲੂਕੀ ਦੀਆਂ ਰਿਪੋਰਟਾਂ ਝੂਠੀਆਂ ਸਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।