ਔਰਤ ਨੇ ਆਨਲਾਈਨ ਆਰਡਰ ਕੀਤਾ ਚੀਜ਼ ਸੈਂਡਵਿਚ ,ਪੈਕੇਟ 'ਤੇ 'ਗੰਦਾ ਗਾਲਾਂ ' ਲਿਖ ਹੋਈ ਡਿਲਿਵਰੀ ਪਰ ....

ਔਰਤ ਨੇ ਆਨਲਾਈਨ ਆਰਡਰ ਕੀਤਾ ਚੀਜ਼ ਸੈਂਡਵਿਚ ,ਪੈਕੇਟ 'ਤੇ 'ਗੰਦਾ ਗਾਲਾਂ ' ਲਿਖ ਹੋਈ ਡਿਲਿਵਰੀ ਪਰ ....

  • Share this:

ਆਨਲਾਈਨ ਭੋਜਨ ਡਿਲੀਵਰੀ (Online Food Delivery) ਅੱਜ ਦੇ ਸਮੇਂ ਵਿੱਚ ਆਮ ਹੋ ਗਈ ਹੈ। ਇਸ ਸਹੂਲਤ ਕਾਰਨ ਲੋਕਾਂ ਦੀ ਜ਼ਿੰਦਗੀ ਕਾਫੀ ਆਸਾਨ ਹੋ ਗਈ ਹੈ। ਜੇ ਤੁਹਾਡਾ ਖਾਣਾ ਪਕਾਉਣ ਦਾ ਮਨ ਨਹੀਂ ਹੈ , ਤਾਂ ਔਨਲਾਈਨ ਆਰਡਰ ਕਰ ਸਕਦੇ ਹੋ । ਪਰ ਇਸ ਸੁਵਿਧਾ ਵਿੱਚ ਵੀ ਕਈ ਵਾਰ ਲੋਕਾਂ ਨੂੰ ਕੁਝ ਨੁਕਸਾਨ ਹੁੰਦਾ ਹੈ। ਕਈ ਵਾਰ ਗਲਤ ਆਰਡਰ ਆਉਂਦਾ ਹੈ, ਕਈ ਵਾਰ ਭੋਜਨ ਖਰਾਬ ਹੋ ਜਾਂਦਾ ਹੈ। ਪਰ ਜਿਸ ਮਾਮਲੇ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ, ਉਸ ਵਿੱਚ ਔਰਤ ਨੂੰ ਖਾਣ ਲਈ ਸੈਂਡਵਿਚਾਂ ਨਾਲ ਗ਼ਾਲਾਂ ਵੀ ਮਿਲੀ (Food Delivered With Abusive Message).ਦੋ ਸਾਲ ਪਹਿਲਾਂ ਰੈਡਿਤ 'ਤੇ ਪੋਸਟ ਕੀਤੀ ਗਈ ਇਹ ਘਟਨਾ ਇਕ ਵਾਰ ਫਿਰ ਸੁਰਖੀਆਂ ਵਿਚ ਹੈ।ਇਸ ਵਿੱਚ, ਇੱਕ ਔਰਤ ਨੇ ਦੱਸਿਆ ਕਿ ਕਿਵੇਂ ਆਨਲਾਈਨ ਭੋਜਨ ਆਰਡਰ ਕਰਨ ‘ਤੇ ਉਸ ਨਾਲ ਇੱਕ ਅਜੀਬ ਚੀਜ਼ ਹੋਈ। ਅਸਲ ਵਿੱਚ, ਜਦੋਂ ਔਰਤ ਨੂੰ ਪੈਕੇਟ ਦਿੱਤਾ ਗਿਆ ਸੀ, ਤਾਂ ਉਸ 'ਤੇ ਵੱਡੇ ਅੱਖਰਾਂ ਵਿੱਚ BITCH ਲਿਖਿਆ ਹੋਇਆ ਸੀ। ਇਸ ਨੂੰ ਪੜ੍ਹਨ ਤੋਂ ਬਾਅਦ, ਔਰਤ ਹੈਰਾਨ ਰਹਿ ਗਈ ਅਤੇ ਫੂਡ ਆਊਟਲੈੱਟ ‘ਤੇ ਕਾਲ ਕਰ ਇਸ ਬਾਰੇ ਸ਼ਿਕਾਇਤ ਕੀਤੀ। ਉਥੇ ਜੋ ਅਸਲੀਅਤ ਉਸ ਨੂੰ ਪਤਾ ਲਗੀ ਓਹ ਬਹੁਤ ਫਨੀ ਸੀ


ਮੈਨੇਜਰ ਨੂੰ ਕੀਤੀ ਸੀ ਸ਼ਿਕਾਇਤਆਪਣੇ ਸੈਂਡਵਿਚ ਪੈਕੇਟ 'ਤੇ ਲਿਖੀ ਗਾਲੀ ਨੂੰ ਦੇਖਦੇ ਹੋਏ, ਔਰਤ ਨੇ ਤੁਰੰਤ ਫੂਡ ਆਊਟਲੈੱਟ ਨੂੰ ਕਾਲ ਕੀਤੀ ਸੀ। ਫ਼ੇਰ ਉਸਨੇ ਮੈਨੇਜਰ ਨੂੰ ਦੱਸਿਆ ਕਿ ਉਸਦੇ ਪੈਕੇਟ 'ਤੇ BITCH ਲਿਖਿਆ ਗਿਆ ਸੀ। ਕੀ ਉਹ ਆਪਣੇ ਗਾਹਕ ਨਾਲ ਇਸ ਤਰ੍ਹਾਂ ਨਜਿੱਠਦੇ ਹਨ? ਔਰਤ ਨੂੰ ਜੋ ਜਵਾਬ ਮਿਲਿਆ ਉਹ ਸੱਚਮੁੱਚ ਹੱਸਣ ਦੇ ਲਾਇਕ ਸੀ। ਅਸਲ ਵਿੱਚ, ਔਰਤ ਨੇ ਸੈਂਡਵਿਚ ਵਿੱਚ ਬੇਕਨ, ਲੇਟਸ ਅਤੇ ਟਮਾਟਰ ਨਾਲ ਪਨੀਰ ਸ਼ਾਮਲ ਕੀਤਾ ਸੀ। ਇਸ ਅਨੁਸਾਰ, BLTCH ਪੈਕੇਟ 'ਤੇ ਲਿਖਿਆ ਗਿਆ ਸੀ। ਔਰਤ ਨੇ L ,I ਪੜ੍ਹਿਆ ਅਤੇ ਉਸਨੂੰ BITCH ਸਮਝਿਆ।


ਇਸ ਪੋਸਟ ਤੋਂ ਬਾਅਦ, ਲੋਕਾਂ ਨੇ ਔਰਤ ਦਾ ਮਜ਼ਾਕ ਉਡਾਇਆ। ਇਹ ਪੋਸਟ 2019 ਵਿੱਚ ਸਾਂਝੀ ਕੀਤੀ ਗਈ ਸੀ ਪਰ ਇਸ ਨੂੰ ਦੁਬਾਰਾ ਸਾਂਝਾ ਕੀਤੇ ਜਾਣ ਤੋਂ ਬਾਅਦ 10,000 ਲਾਈਕਸ ਅਤੇ ਲਗਭਗ 3,000 ਵਾਰ ਸਾਂਝਾ ਕੀਤਾ ਗਿਆ ਹੈ।
Published by:Ramanpreet Kaur
First published: