
ਡੇਟਿੰਗ ਤੋਂ ਬਾਅਦ ਜਦੋਂ ਬੁਆਏਫ੍ਰੈਂਡ ਨੇ ਨਹੀਂ ਕੀਤਾ ਪ੍ਰਪੋਜ਼, ਕੁੜੀ ਨੇ ਠੋਕਿਆ ਮੁਕੱਦਮਾ (ਸੰਕੇਤਕ ਤਸਵੀਰ- Unsplash)
ਅੱਠ ਸਾਲ ਡੇਡਿੰਗ ਕਰਦੇ ਰਹਿਣ ਦੇ ਬਾਵਜੂਦ ਬੁਆਏਫ੍ਰੈਂਡ ਨੇ ਗਰਲਫ੍ਰੈਂਡ ਨੂੰ ਪ੍ਰਪੇਜ ਨਹੀਂ ਕੀਤਾ। ਜਿਸ ਤੋਂ 26 ਸਾਲਾ ਗਰਟਰੂਡ ਨਗੋਮਾ ਨਾਂ ਦੀ ਕੁੜੀ ਇੰਨੀ ਭੜਕੀ ਹੋਈ ਸੀ ਕਿ ਉਸ ਨੇ ਅਦਾਲਤ ਵਿੱਚ ਉਸ ਖ਼ਿਲਾਫ਼ ਕੇਸ ਦਾਇਰ ਕਰ ਦਿੱਤਾ। ਗਰਟਰੂਡ ਨਗੋਮਾ ਆਪਣੇ 28 ਸਾਲਾਂ ਦੇ ਬੁਆਏਫ੍ਰੈਂਡ ਹਰਬਰਟ ਸਲਾਲੀਕੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਗੰਭੀਰ ਹੈ। ਦੋਵਾਂ ਦਾ ਇੱਕ ਬੱਚਾ ਵੀ ਹੈ।
ਨਿਊਜ਼ ਵੈੱਬਸਾਈਟ ਟੂਕੋ ਰਿਪੋਰਟ ਮੁਤਾਬਿਕ ਗਰਟਰੂਡ ਨਗੋਮਾ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਹੀ ਸੀ ਕਿ ਹਰਬਰਟ ਕਿਸੇ ਦਿਨ ਉਸ ਨੂੰ ਰਿੰਗ ਦੇ ਕੇ ਪ੍ਰਪੋਜ਼ ਕਰੇਗਾ। ਪਰ ਜਦੋਂ ਉਸਨੇ ਅਜਿਹਾ ਨਹੀਂ ਕੀਤਾ ਤਾਂ ਗੁੱਸੇ ਵਿੱਚ ਨਗੋਮਾ ਨੇ ਉਸਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ। ਨਗੋਮਾ ਦਾ ਦੋਸ਼ ਹੈ ਕਿ ਉਸ ਦਾ ਬੁਆਏਫ੍ਰੈਂਡ ਉਸ ਦਾ ਬਹੁਤ ਸਮਾਂ ਬਰਬਾਦ ਕਰਦਾ ਹੈ।
ਅਦਾਲਤ ਵਿੱਚ ਬਹਿਸ ਕਰਦਿਆਂ ਗਰਟਰੂਡ ਨਗੋਮਾ ਨੇ ਕਿਹਾ ਹੈ ਕਿ ਹਰਬਰਟ ਆਪਣੇ ਬੱਚੇ ਨੂੰ ਲੈ ਕੇ ਬਿਲਕੁਲ ਵੀ ਗੰਭੀਰ ਨਹੀਂ ਹੈ। ਇਸ ਤੋਂ ਇਲਾਵਾ 8 ਸਾਲ ਦੇ ਲੰਬੇ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਵੀ ਹਰਬਰਟ ਨੇ ਅਜੇ ਤੱਕ ਉਸ ਲਈ ਮੈਚਮੇਕਿੰਗ ਰਿੰਗ ਨਹੀਂ ਖਰੀਦੀ ਹੈ। ਇਹੀ ਕਾਰਨ ਹੈ ਕਿ ਉਹ ਹੁਣ ਹਰਬਰਟ ਨਾਲ ਆਪਣੇ ਭਵਿੱਖ ਦੀ ਉਮੀਦ ਨਹੀਂ ਕਰ ਰਹੀ ਹੈ।
ਹਾਲਾਂਕਿ ਇਸ ਇਲਜ਼ਾਮ ਤੋਂ ਬਾਅਦ ਹਰਬਰਟ ਨੇ ਅਦਾਲਤ ਵਿੱਚ ਸਪੱਸ਼ਟੀਕਰਨ ਵੀ ਦਿੱਤਾ ਹੈ। ਹਰਬਰਟ ਨੇ ਦਲੀਲ ਦਿੱਤੀ ਹੈ ਕਿ ਉਹ ਅਜੇ ਵਿੱਤੀ ਤੌਰ 'ਤੇ ਮਜ਼ਬੂਤ ਨਹੀਂ ਹੈ। ਇਸ ਕਾਰਨ ਉਹ ਨਗੋਮਾ ਨਾਲ ਵਿਆਹ ਨਹੀਂ ਕਰ ਪਾ ਰਿਹਾ ਹੈ। ਪਰ ਉਹ ਆਪਣੇ ਰਿਸ਼ਤੇ ਨੂੰ ਲੈ ਕੇ ਗੰਭੀਰ ਹੈ। ਹਾਲਾਂਕਿ ਬਾਅਦ 'ਚ ਅਦਾਲਤ ਨੇ ਦੋਵਾਂ ਨੂੰ ਇਕੱਠੇ ਬੈਠਾ ਕੇ ਮਨਾਉਣ ਦੀ ਕੋਸ਼ਿਸ਼ ਕੀਤੀ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।