ਖੂਬਸੂਰਤ ਦਿਖਣ ਲਈ ਕੁੜੀ ਨੇ ਬੁੱਲ੍ਹਾਂ 'ਤੇ ਲਵਾਏ 27 ਟੀਕੇ, ਫੂਕੇ 5 ਲੱਖ, ਹੋਇਆ ਇਹ ਹਾਲ

ਕਈ ਵਾਰ ਇਨ੍ਹਾਂ ਯਤਨਾਂ ਦਾ ਨਤੀਜਾ ਬਹੁਤ ਭਿਆਨਕ ਨਿਕਲਦਾ ਹੈ। ਅਜਿਹਾ ਹੀ ਇੱਕ ਨਤੀਜਾ ਬੁਲਗਾਰੀਆ ਦੀ ਰਹਿਣ ਵਾਲੀ ਐਂਡਰੀਆ ਨਾਲ ਦੇਖਣ ਨੂੰ ਮਿਲਿਆ। ਐਂਡਰੀਆ ਨੇ ਆਪਣੇ ਬੁੱਲ੍ਹਾਂ ਨੂੰ ਵੱਡਾ ਕਰਨ ਲਈ 27 ਟੀਕੇ ਲਾਏ । ਹੁਣ ਐਂਡਰੀਆ ਦਾ ਦਾਅਵਾ ਹੈ ਕਿ ਉਸ ਦੇ ਬੁੱਲ੍ਹ ਦੁਨੀਆ ਦੇ ਸਭ ਤੋਂ ਵੱਡੇ ਬੁੱਲ੍ਹ ਹਨ।

ਖੂਬਸੂਰਤ ਦਿਖਣ ਲਈ ਕੁੜੀ ਨੇ ਬੁੱਲ੍ਹਾਂ 'ਤੇ ਲਵਾਏ 27 ਟੀਕੇ, ਫੂਕੇ 5 ਲੱਖ, ਹੋਇਆ ਇਹ ਹਾਲ

  • Share this:
ਰੱਬ ਨੇ ਸਭ ਨੂੰ ਸੋਹਣਾ ਬਣਾਇਆ ਹੈ। ਹਰ ਵਿਅਕਤੀ ਆਪਣੇ-ਆਪ ਵਿੱਚ ਸੁੰਦਰ ਹੈ। ਪਰ ਕੁੱਝ ਲੋਕ ਕੁਦਰਤੀ ਸੁੰਦਰਤਾ ਤੋਂ ਸੰਤੁਸ਼ਟ ਨਹੀਂ ਹੁੰਦੇ। ਇਸ ਸਿਲਸਿਲੇ 'ਚ ਉਹ ਆਰਟੀਫਿਸ਼ੀਅਲ ਤਰੀਕਿਆਂ ਨਾਲ ਆਪਣੀ ਖੂਬਸੂਰਤੀ ਵਧਾਉਣ ਦੀ ਕੋਸ਼ਿਸ਼ ਕਰਦੇ ਹਨ। ਕਈ ਵਾਰ ਇਨ੍ਹਾਂ ਯਤਨਾਂ ਦਾ ਨਤੀਜਾ ਬਹੁਤ ਭਿਆਨਕ ਨਿਕਲਦਾ ਹੈ। ਅਜਿਹਾ ਹੀ ਇੱਕ ਨਤੀਜਾ ਬੁਲਗਾਰੀਆ ਦੀ ਰਹਿਣ ਵਾਲੀ ਐਂਡਰੀਆ ਨਾਲ ਦੇਖਣ ਨੂੰ ਮਿਲਿਆ। ਐਂਡਰੀਆ ਨੇ ਆਪਣੇ ਬੁੱਲ੍ਹਾਂ ਨੂੰ ਵੱਡਾ ਕਰਨ ਲਈ 27 ਟੀਕੇ ਲਾਏ । ਹੁਣ ਐਂਡਰੀਆ ਦਾ ਦਾਅਵਾ ਹੈ ਕਿ ਉਸ ਦੇ ਬੁੱਲ੍ਹ ਦੁਨੀਆ ਦੇ ਸਭ ਤੋਂ ਵੱਡੇ ਬੁੱਲ੍ਹ ਹਨ।

ਖੁਦ ਨੂੰ ਬਾਰਬੀ ਡੌਲ ਦੱਸਣ ਵਾਲੀ ਐਂਡਰੀਆ ਨੇ ਹੁਣ ਤੱਕ 5 ਲੱਖ ਰੁਪਏ ਹੀ ਆਪਣੇ ਬੁੱਲਾਂ 'ਤੇ ਲਗਾਏ ਹਨ। ਉਸ ਦੇ ਬੁੱਲ੍ਹ ਬਹੁਤ ਵਧ ਗਏ ਹਨ ਤੇ ਉਹ ਇਸ ਲਈ ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦੀ ਹੈ। ਉਹ ਹੁਣ ਨਾ ਸਿਰਫ਼ ਆਪਣੇ ਬੁੱਲ੍ਹਾਂ ਨੂੰ ਵੱਡਾ ਕਰਨਾ ਚਾਹੁੰਦੀ ਹੈ, ਸਗੋਂ ਉਹ ਆਪਣੇ ਚਿਹਰੇ ਦੀ ਲੰਬਾਈ ਵੀ ਵਧਾਉਣਾ ਚਾਹੁੰਦੀ ਹੈ। ਆਪਣੇ ਜਬਾੜੇ ਦੀ ਰੇਖਾ ਦੇ ਨਾਲ, ਉਹ ਆਪਣੇ ਫੇਸ ਕੱਟ ਨੂੰ ਵੀ ਬਦਲਣਾ ਚਾਹੁੰਦੀ ਹੈ। ਐਂਡਰੀਆ ਦਾ ਸੁਪਨਾ ਹੈ ਕਿ ਉਹ ਪਲਾਸਟਿਕ ਦੀ ਬਾਰਬੀ ਡੌਲ ਵਾਂਗ ਦਿਖਾਈ ਦੇਵੇ ।

ਇਸ ਦੇ ਲਈ ਉਹ ਹੁਣ ਕਈ ਹੋਰ ਪਲਾਸਟਿਕ ਸਰਜਰੀਆਂ ਕਰਵਾਉਣ ਦੀ ਤਿਆਰੀ 'ਚ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਵੱਡੇ ਬੁੱਲ੍ਹਾਂ ਕਾਰਨ ਉਸ ਦਾ ਆਤਮਵਿਸ਼ਵਾਸ ਕਾਫੀ ਵਧ ਗਿਆ ਹੈ। ਇਸ ਕਾਰਨ ਇੰਸਟਾਗ੍ਰਾਮ 'ਤੇ ਉਸ ਦੇ ਬਹੁਤ ਸਾਰੇ ਫਾਲੋਅਰਸ ਹਨ। ਐਂਡਰੀਆ ਨੇ ਦੱਸਿਆ ਕਿ ਉਸ ਨੂੰ ਕਈ ਪੁਰਸ਼ਾਂ ਤੋਂ ਆਨਲਾਈਨ ਪਰਪੋਜ਼ ਮਿਲ ਰਹੇ ਹਨ। ਪਰ ਉਹ ਅਜੇ ਵੀ ਸਿੰਗਲ ਹੈ।

ਐਂਡਰੀਆ ਹੁਣ ਤੱਕ ਬੁੱਲ੍ਹਾਂ 'ਤੇ ਲਗਭਗ 27 ਇੰਜੈਕਸ਼ਨ ਲਗਵਾ ਚੁੱਕੀ ਹੈ। ਇਸ 'ਚ ਇਕ ਟੀਕੇ ਦੀ ਕੀਮਤ ਕਰੀਬ 2 ਸੌ ਯੂਰੋ ਯਾਨੀ ਕਰੀਬ 20 ਹਜ਼ਾਰ ਰੁਪਏ ਹੈ। ਐਂਡਰੀਆ ਦੀ ਤਸਵੀਰ ਦੇਖ ਕੇ ਲੋਕਾਂ ਨੇ ਕੁਮੈਂਟ ਕੀਤੇ ਅਤੇ ਉਸ ਨੂੰ ਹੁਣ ਰੁਕਣ ਦੀ ਸਲਾਹ ਦਿੱਤੀ। ਲੋਕ ਕਹਿੰਦੇ ਹਨ ਕਿ ਇਸ ਤਰ੍ਹਾਂ ਉਸ ਦੇ ਬੁੱਲ ਫੱਟ ਜਾਣਗੇ। ਪਰ ਐਂਡਰੀਆ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ। ਉਸ ਨੇ ਕਿਹਾ ਕਿ ਉਸ ਦੇ ਬੁੱਲ੍ਹਾਂ 'ਤੇ ਅਜੇ ਵੀ ਬਹੁਤ ਸਾਰਾ ਕੰਮ ਬਾਕੀ ਹੈ। ਆਂਡ੍ਰਿਆ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਇਹ ਹਰਕਤ ਪਸੰਦ ਨਹੀਂ ਹੈ ਪਰ ਐਂਡਰੀਆ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।
Published by:Amelia Punjabi
First published:
Advertisement
Advertisement