ਅਕਸਰ ਇਹ ਸੁਣਨ ਨੂੰ ਮਿਲਦਾ ਹੈ ਕਿ ਕਿਸਮਤ ਬਦਲਣ ਵਿੱਚ ਬਹੁਤ ਦੇਰ ਨਹੀਂ ਲੱਗਦੀ। ਕੈਨੇਡਾ ਦੀ ਇਕ ਔਰਤ ਲਈ ਗੱਲ ਸੱਚ ਸਾਬਤ ਹੋਈ ਹੈ। ਇਹ ਔਰਤ ਰਾਤੋ ਰਾਤ ਅਰਬਪਤੀ ਬਣ ਗਈ। ਦਰਅਸਲ ਟੋਰਾਂਟੋ ਦੀ ਡੇਂਗ ਪ੍ਰਾਵਟੂਡੋਮ ਪਿਛਲੇ 20 ਸਾਲਾਂ ਤੋਂ ਇਕੋ ਲਾਟਰੀ ਨੰਬਰ ਉਤੇ ਖੇਡ ਰਹੀ ਸੀ ਅਤੇ ਹੁਣ ਇਸ ਦੀ ਕਿਸਮਤ ਖੁੱਲ੍ਹ ਗਈ ਹੈ। ਦੱਸ ਦਈਏ ਕਿ ਇਸ ਔਰਤ ਨੇ 340 ਕਰੋੜ ਰੁਪਏ ਦਾ ਲੋਟੋ ਮੈਕਸ ਜੈਕਪਾਟ ਜਿੱਤਿਆ ਹੈ। ਯਾਨੀ ਕਿ ਉਹ ਅਰਬਪਤੀ ਬਣ ਗਈ ਹੈ।
ਪਤੀ ਦੇ ਸੁਪਨੇ ਵਿਚ ਆਇਆ ਸੀ ਲਾਟਰੀ ਨੰਬਰ
ਇਸ 57 ਸਾਲਾ ਔਰਤ ਨੇ ਕਿਹਾ, “ਮੇਰੇ ਪਤੀ ਨੇ 20 ਸਾਲ ਪਹਿਲਾਂ ਕੁਝ ਲਾਟਰੀ ਨੰਬਰਾਂ ਬਾਰੇ ਸੁਪਨਾ ਵੇਖਿਆ ਸੀ, ਉਹ 20 ਸਾਲਾਂ ਤੋਂ ਉਸੇ ਲਾਟਰੀ ਨੰਬਰ ਨਾਲ ਖੇਡ ਰਹੀ ਹੈ ਅਤੇ ਹੁਣ ਉਸ ਕੋਲ ਜੈਕਪਾਟ ਹੈ। ਡੇਂਗ ਆਪਣੇ 14 ਭੈਣਾਂ-ਭਰਾਵਾਂ ਨਾਲ 1980 ਵਿੱਚ ਕੈਨੇਡਾ ਤੋਂ ਲਾਓਸ ਆ ਗਏ ਸਨ। ਉਹ ਕਹਿੰਦੀ ਹੈ ਕਿ ਉਸ ਨੇ ਅਤੇ ਉਸਦੇ ਪਤੀ ਨੇ 40 ਸਾਲ ਮਜ਼ਦੂਰੀ ਕੀਤੀ ਅਤੇ ਇਸ ਸਮੇਂ ਦੌਰਾਨ ਉਹਨਾਂ ਨੇ ਕਈ ਕਈ ਘੰਟੇ ਕੰਮ ਕੀਤਾ ਅਤੇ ਪਰਿਵਾਰ ਨੂੰ ਪਾਲਿਆ।
ਡੇਂਗ ਅਤੇ ਉਸ ਦਾ ਪਰਿਵਾਰ 340 ਕਰੋੜ ਰੁਪਏ ਜਿੱਤਣ ਤੋਂ ਬਾਅਦ ਬਹੁਤ ਖੁਸ਼ ਹੈ। ਉਸੇ ਸਮੇਂ, ਡੇਂਗ ਅਤੇ ਉਸ ਦਾ ਪਤੀ ਹੁਣ ਇਸ ਪੈਸੇ ਨਾਲ ਨਵਾਂ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪੈਸੇ ਨਾਲ ਉਹ ਆਪਣੇ ਕਰਜ਼ੇ ਨੂੰ ਵਾਪਸ ਕਰ ਦੇਣਗੇ ਅਤੇ ਆਪਣੇ ਬੱਚਿਆਂ ਦੀ ਵੀ ਸਹਾਇਤਾ ਕਰਨਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।