Home /News /international /

Women Take Off Hijab: ਇਰਾਨ 'ਚ ਔਰਤਾਂ ਨੇ ਉਤਾਰਿਆ ਹਿਜਾਬ, ਜਾਣੋ ਕਿਉਂ ਕਰ ਰਹੀਆਂ ਸਖਤ ਵਿਰੋਧ

Women Take Off Hijab: ਇਰਾਨ 'ਚ ਔਰਤਾਂ ਨੇ ਉਤਾਰਿਆ ਹਿਜਾਬ, ਜਾਣੋ ਕਿਉਂ ਕਰ ਰਹੀਆਂ ਸਖਤ ਵਿਰੋਧ

Women Take Off Hijab: ਇਰਾਨ 'ਚ ਔਰਤਾਂ ਨੇ ਉਤਾਰਿਆ ਹਿਜਾਬ, ਜਾਣੋ ਕਿਉਂ ਕਰ ਰਹੀਆਂ ਸਖਤ ਵਿਰੋਧ

Women Take Off Hijab: ਇਰਾਨ 'ਚ ਔਰਤਾਂ ਨੇ ਉਤਾਰਿਆ ਹਿਜਾਬ, ਜਾਣੋ ਕਿਉਂ ਕਰ ਰਹੀਆਂ ਸਖਤ ਵਿਰੋਧ

Iranian Women Take Off Hijab: ਇਰਾਨ ਵਿੱਚ ਇਸ ਸਮੇਂ ਮਾਹੌਲ ਬਹੁਤ ਗਰਮਾਇਆ ਹੋਇਆ ਹੈ। ਦਰਅਸਲ, ਇੱਕ ਮਹਿਲਾ ਨੂੰ ਹਿਜਾਬ ਨਾ ਪਹਿਨਣ ਤੇ ਹਿਰਾਸਤ ਵਿੱਚ ਲਿਆ ਗਿਆ ਸੀ। ਦੱਸ ਦੇਈਏ ਕਿ ਈਰਾਨ ਵਿਚ ਹਿਜਾਬ ਉਤਾਰਨਾ ਸਜ਼ਾਯੋਗ ਅਪਰਾਧ ਹੈ। ਹਾਲਾਂਕਿ ਇਸ ਦੌਰਾਨ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹਰ ਪਾਸੇ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਗੁੱਸੇ ਵਿੱਚ ਕਈ ਔਰਤਾਂ ਨੇ ਹਿਜਾਬ ਉਤਾਰ ਦਿੱਤੇ। ਜਿਸਦੇ ਵੀਡੀਓ ਸੋਸ਼ਲ ਮੀਡੀਓ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੇ ਹਨ।

ਹੋਰ ਪੜ੍ਹੋ ...
  • Share this:

    Iranian Women Take Off Hijab: ਇਰਾਨ ਵਿੱਚ ਇਸ ਸਮੇਂ ਮਾਹੌਲ ਬਹੁਤ ਗਰਮਾਇਆ ਹੋਇਆ ਹੈ। ਦਰਅਸਲ, ਇੱਕ ਮਹਿਲਾ ਨੂੰ ਹਿਜਾਬ ਨਾ ਪਹਿਨਣ ਤੇ ਹਿਰਾਸਤ ਵਿੱਚ ਲਿਆ ਗਿਆ ਸੀ। ਦੱਸ ਦੇਈਏ ਕਿ ਈਰਾਨ ਵਿਚ ਹਿਜਾਬ ਉਤਾਰਨਾ ਸਜ਼ਾਯੋਗ ਅਪਰਾਧ ਹੈ। ਹਾਲਾਂਕਿ ਇਸ ਦੌਰਾਨ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹਰ ਪਾਸੇ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਗੁੱਸੇ ਵਿੱਚ ਕਈ ਔਰਤਾਂ ਨੇ ਹਿਜਾਬ ਉਤਾਰ ਦਿੱਤੇ। ਜਿਸਦੇ ਵੀਡੀਓ ਸੋਸ਼ਲ ਮੀਡੀਓ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੇ ਹਨ। ਵਿਰੋਧ ਕਰਨ ਲਈ ਸੜਕਾਂ 'ਤੇ ਭੀੜ ਇਕੱਠੀ ਹੋਣ ਲੱਗੀ ਹੈ। ਔਰਤਾਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ ਹੈ। ਇਨਸਾਫ਼ ਦੀ ਮੰਗ ਜ਼ੋਰਾਂ-ਸ਼ੋਰਾਂ ਨਾਲ ਉੱਠਣ ਲੱਗੀ ਹੈ।

    ਇਸ ਮਾਮਲੇ ਨਾਲ ਲੋਕਾਂ ਵਿੱਚ ਗੁੱਸਾ ਇੰਨ੍ਹਾ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਕਿ ਉਹ ਹੁਣ ਦੇਸ਼ ਦੇ ਸਖ਼ਤ 'ਡਰੈਸ ਕੋਡ ਕਾਨੂੰਨ' ਦੀ ਉਲੰਘਣਾ ਕਰਨ 'ਤੇ ਉਤਰ ਆਈਆਂ ਹਨ ਅਤੇ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੀਆਂ ਹਨ। 22 ਸਾਲਾ ਮਾਹਸਾ ਅਮੀਨੀ (Mahsa amini) ਦੀ ਮੌਤ ਨੇ ਪੂਰੀ ਤਰ੍ਹਾਨ ਨੂੰ ਸਦਮੇ ਵਿਚ ਪਾ ਦਿੱਤਾ ਹੈ ਅਤੇ ਇਹ ਸਵਾਲ ਉਠਾਉਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਕੀ 'ਹਿਜਾਬ' ਨਹੀਂ ਤਾਂ ਔਰਤਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ? ਅਮੀਨੀ ਦੀ ਸ਼ੱਕੀ ਹਾਲਾਤਾਂ 'ਚ ਪੁਲਿਸ ਹਿਰਾਸਤ 'ਚ ਮੌਤ ਤੋਂ ਬਾਅਦ ਹਜ਼ਾਰਾਂ ਔਰਤਾਂ ਨੇ ਸੜਕਾਂ 'ਤੇ ਘੇਰਾਬੰਦੀ ਕਰ ਦਿੱਤੀ ਹੈ। ਉਹ ਹੁਣ ਮਹਿਸਾ ਨੂੰ ਇਨਸਾਫ ਦਿਵਾਉਣ ਲਈ ਆਪਣਾ ਹਿਜਾਬ ਲਾਹ ਕੇ ਉੱਚੀ ਆਵਾਜ਼ ਵਿੱਚ ਪ੍ਰਦਰਸ਼ਨ ਕਰ ਰਹੀਆਂ ਹਨ।

    ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਛੱਡੀ ਗਈ ਅੱਥਰੂ ਗੈਸ

    ਉੱਥੇ ਹੀ ਸੁਰੱਖਿਆ ਬਲਾਂ ਵੱਲੋਂ ਮਹਿਲਾ ਪ੍ਰਦਰਸ਼ਨਕਾਰੀਆਂ ਦੀ ਭੀੜ ਨੂੰ ਹਟਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ ਜਾ ਰਹੀ ਹੈ। ਪਰ ਔਰਤਾਂ ਲਗਾਤਾਰ ‘ਤਨਸ਼ਾਹ ਮੁਰਦਾਬਾਦ’ ਦੇ ਨਾਅਰੇ ਲਗਾ ਰਹੀਆਂ ਹਨ। ਦਰਅਸਲ, ਲਗਭਗ 4 ਦਿਨ ਪਹਿਲਾਂ, ਪੱਛਮੀ ਈਰਾਨ ਦੀ ਨੈਤਿਕਤਾ ਪੁਲਿਸ ਨੇ ਮਾਹਸਾ ਅਮੀਨੀ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਦੋਸ਼ ਲਗਾਇਆ ਸੀ ਕਿ ਉਸਨੇ ਦੇਸ਼ ਦੇ ਸਖਤ ਡਰੈੱਸ ਕੋਡ ਕਾਨੂੰਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਪੁਲਿਸ ਨੇ ਕਿਹਾ ਕਿ ਮਹਿਸਾ ਨੇ ਸਿਰ ਦਾ ਸਕਾਰਫ਼ ਨਹੀਂ ਪਾਇਆ ਹੋਇਆ ਸੀ, ਜੋ ਕਿ ਦੇਸ਼ ਵਿੱਚ ਔਰਤਾਂ ਲਈ ਲਾਜ਼ਮੀ ਸ਼ਰਤ ਹੈ। ਇਸ ਕਾਰਨ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਮਹਾਸ਼ਾ ਦੀ 17 ਸਤੰਬਰ ਨੂੰ ਅਚਾਨਕ ਮੌਤ ਹੋ ਗਈ ਸੀ। ਇਸ 'ਤੇ ਪੁਲਸ ਨੇ ਕਿਹਾ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਜਦਕਿ ਰਿਸ਼ਤੇਦਾਰਾਂ ਦਾ ਮੰਨਣਾ ਹੈ ਕਿ ਪੁਲਿਸ ਹਿਰਾਸਤ ਦੌਰਾਨ ਮਹਿਸਾ 'ਤੇ ਤਸ਼ੱਦਦ ਕੀਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

    Published by:Rupinder Kaur Sabherwal
    First published:

    Tags: Hijab, Iran, Protest, Women