Home /News /international /

ਦੁਨੀਆਂ ਦੇ ਪਹਿਲੇ ਬਿਜਲੀ ਨਾਲ ਚੱਲਣ ਵਾਲੇ ਜਹਾਜ਼ ਨੇ ਭਰੀ ਉਡਾਣ

ਦੁਨੀਆਂ ਦੇ ਪਹਿਲੇ ਬਿਜਲੀ ਨਾਲ ਚੱਲਣ ਵਾਲੇ ਜਹਾਜ਼ ਨੇ ਭਰੀ ਉਡਾਣ

ਦੁਨੀਆਂ ਦੇ ਪਹਿਲੇ ਬਿਜਲੀ ਨਾਲ ਚੱਲਣ ਵਾਲੇ ਜਹਾਜ਼ ਨੇ ਭਰੀ ਉਡਾਣ

ਦੁਨੀਆਂ ਦੇ ਪਹਿਲੇ ਬਿਜਲੀ ਨਾਲ ਚੱਲਣ ਵਾਲੇ ਜਹਾਜ਼ ਨੇ ਭਰੀ ਉਡਾਣ

ਇਸ ਜਹਾਜ਼ ਨੇ ਆਪਣੀ ਉਡਾਣ ਤਕਰੀਬਨ 15 ਮਿੰਟ ਲਈ ਜਾਰੀ ਰੱਖੀ। ਇਸ ਖੇਤਰ ਵਿਚ ਪ੍ਰਸ਼ਾਂਤ ਮਹਾਂਸਾਗਰ ਦੇ ਨਾਲ ਲੱਗਦੇ ਉੱਚੇ ਪਹਾੜ ਦੀਆਂ ਚੋਟੀਆਂ ਹਨ।

 • Share this:

  ਦੁਨੀਆ ਦੇ ਪਹਿਲੇ ਵਪਾਰਕ ਜਹਾਜ਼ ਜੋ ਪੂਰੀ ਤਰ੍ਹਾਂ ਬਿਜਲੀ ਨਾਲ ਚੱਲਦਾ ਹੈ। ਇੱਕ ਪ੍ਰੀਖਿਆ ਦੇ ਤੌਰ ਉਤੇ ਮੰਗਲਵਾਰ ਨੂੰ ਉਡਾਇਆ ਗਿਆ। ਇਸ ਜਹਾਜ਼ ਨੇ ਆਪਣੀ ਉਡਾਣ ਤਕਰੀਬਨ 15 ਮਿੰਟ ਲਈ ਜਾਰੀ ਰੱਖੀ। ਇਸ ਖੇਤਰ ਵਿਚ ਪ੍ਰਸ਼ਾਂਤ ਮਹਾਂਸਾਗਰ ਦੇ ਨਾਲ ਲੱਗਦੇ ਉੱਚੇ ਪਹਾੜ ਦੀਆਂ ਚੋਟੀਆਂ ਹਨ।


  ਸਿਆਟਲ ਦੀ ਇੰਜੀਨੀਅਰਿੰਗ ਕੰਪਨੀ ਮੈਗਨਿਕਸ ਨੇ ਮੁੱਖ ਕਾਰਜਕਾਰੀ ਰੋਈ ਗਨਜਾਸਰਕੀ ਨੇ ਦੱਸਿਆ ਕਿ ਇਸ ਨਾਲ ਇਹ ਸਾਬਿਤ ਹੁੰਦਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਚਲਣ ਵਾਲਾ ਵਪਾਰਕ ਜਹਾਜ਼ ਕੰਮ ਕਰ ਸਕਦਾ ਹੈ।
  ਇਸ ਕੰਪਨੀ ਨੇ ਜਹਾਜ਼ ਦੀ ਮੋਟਰ ਦਾ ਡਿਜਾਇਨ ਤਿਆਰ ਕੀਤਾ ਹੈ ਅਤੇ ਹਾਰਬਰ ਏਅਰ ਨਾਲ ਸਾਂਝੀਵਾਲਤਾ ਵਿਚ ਕੰਮ ਕੀਤਾ ਹੈ। ਹਾਰਬਰ ਏਅਰ, ਵੈਨਕੁਵਰ, ਵਿਸਲਰ ਸਕੀ ਰਿਜੋਰਟ ਅਤੇ ਨੇੜਲੇ ਟਾਪੂਆਂ ਅਤੇ ਤੱਟਵਰਤੀ ਭਾਈਚਾਰਿਆਂ ਤੋਂ ਹਰ ਸਾਲ ਲਗਭਗ ਪੰਜ ਲੱਖ ਲੋਕਾਂ ਨੂੰ ਯਾਤਰਾ ਦੀ ਸਹੂਲਤ ਪ੍ਰਦਾਨ ਕਰਦੀ ਹੈ।
  ਗਨਜਾਸਰਕੀ ਨੇ ਦੱਸਿਆ ਕਿ ਇਸ ਤਕਨੀਕ ਨਾਲ ਏਅਰਲਾਈਨਾਂ ਦਾ ਕਾਫੀ ਖਰਚਾ ਘਟੇਗਾ ਅਤੇ ਕਾਰਬਨ ਨਿਕਾਸੀ ਵੀ ਜੀਰੋ ਹੋਵੇਗੀ। ਉਸਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਇਲੈਕਟ੍ਰਿਕ ਹਵਾਬਾਜ਼ੀ ਦੇ ਯੁੱਗ ਦੀ ਸ਼ੁਰੂਆਤ ਦੀ ਨਿਸ਼ਾਨਦੇਹੀ ਕਰਦਾ ਹੈ।

  First published:

  Tags: Canada, World