HOME » NEWS » World

ਸਾਵਧਾਨ ! ਦੁਨੀਆ ਭਰ ’ਚ ਕੋਰੋਨਾ ਢਾਹ ਸਕਦਾ ਹੈ ਕਹਿਰ, ਰਹੋ ਸਾਵਧਾਨ- WHO

News18 Punjabi | News18 Punjab
Updated: February 11, 2020, 10:23 AM IST
share image
ਸਾਵਧਾਨ ! ਦੁਨੀਆ ਭਰ ’ਚ ਕੋਰੋਨਾ ਢਾਹ ਸਕਦਾ ਹੈ ਕਹਿਰ, ਰਹੋ ਸਾਵਧਾਨ- WHO
ਥਾਈਲੈਂਡ ਦੇ ਬੈਂਕਾਕ ਵਿਚ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਇਕ ਅਧਿਕਾਰੀ ਸੁਵਰਨਭੂਮੀ ਏਅਰਪੋਰਟ ਦੇ ਪਹੁੰਚਣ ਵਾਲੇ ਹਾਲ ਵਿਚ ਥਰਮਲ ਕੈਮਰਾ ਦੀ ਵਰਤੋਂ ਕਰਦਾ ਹੈ Image Credit: Reuters

ਚੀਨ ਦੇ ਬੁਹਾਨ ’ਚ ਹੁਣ ਤੱਕ 900 ਤੋਂ ਵੀ ਜਿਆਦਾ ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਜਿਸ ਕਾਰਨ WHO ਨੇ ਸਾਰੇ ਰਾਸ਼ਟਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਸ ਵਾਇਰਸ ਨਾਲ ਲੜਣ ਦੇ ਲਈ ਤਿਆਰ ਰਹਿਣ।

  • Share this:
  • Facebook share img
  • Twitter share img
  • Linkedin share img
ਚੀਨ ਦੇ ਬੁਹਾਨ ’ਚ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਤੱਕ 900 ਤੋਂ ਵੀ ਜਿਆਦਾ ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਜਦਕਿ ਇਸ ਵਾਇਰਸ ਦੀ ਚਪੇਟ ’ਚ ਅਜੇ ਵੀ ਕਈ ਲੋਕ ਆਏ ਹਨ ਜਿਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਿਸ ਕਾਰਨ ਕੋਰੋਨਾ ਵਾਇਰਸ ਇਕ ਬਹੁਤ ਹੀ ਵੱਡੀ ਖਤਰਾ ਬਣ ਚੁੱਕਾ ਹੈ। ਜਿਸ ਕਾਰਨ WHO ਨੇ ਸਾਰੇ ਰਾਸ਼ਟਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਸ ਵਾਇਰਸ ਨਾਲ ਲੜਣ ਦੇ ਲਈ ਤਿਆਰ ਰਹਿਣ।

ਕੋਰੋਨਾ ਨੂੰ ਲੈਕੇ WHO ਨੇ ਕੀਤਾ ਸਾਵਧਾਨ


WHO ਨੇ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਤੋਂ ਉਹ ਲੋਕ ਪੀੜਤ ਹੋਏ ਹਨ ਜੋ ਕਦੇ ਵੀ ਚੀਨ ਨਹੀਂ ਗਏ। ਇਸ ਤਰ੍ਹਾਂ ਦੇ ਮਾਮਲਿਆਂ ਦੇ ਕਾਰਨ ਵਿਸ਼ਵ ਸਿਹਤ ਆਪਾਤਕਾਲ ਦੀ ਸਥਿਤੀ ਬਣ ਗਈ ਹੈ। ਦੂਜੇ ਪਾਸੇ ਹੁਬੇਈ ਤੋਂ WHO ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਛੂਤ ਦੇ ਮਾਮਲਿਆਂ ਚ ਕੁਝ ਸਿਥਰਤਾ ਆਈ ਹੈ। ਪਰ ਕੋਰੋਨਾ ਵਾਇਰਸ ਨੂੰ ਲੈਕੇ ਸਾਵਧਾਨ ਰਹਿਣ ਦੀ ਲੋੜ ਹੈ। ਕਿਉਂਕਿ ਇਸ ਵਾਇਰਸ ਨੂੰ ਲੈਕੇ ਅਨੁਮਾਨ ਨਹੀਂ ਲਗਾਇਆ ਜਾ ਸਕਦਾ। ਕਿ ਕਦੋ ਤੇ ਕਿਸ ਵੇਲੇ ਸਭ ਤੋਂ ਜਿਆਦਾ ਫੈਲੇਗਾ। ਬੁਹਾਨ ਸ਼ਹਿਰ ਤੋਂ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਕੇ ਦੇਸ਼ ਪਰਤੀ ਪਹਿਲੀ ਪੀੜਤ ਹੁਣ ਵਾਇਰਸ ਤੋਂ ਮੁਕਤ ਹੋ ਚੁੱਕੀ ਹੈ। ਤਾਜ਼ਾ ਕਿਤੇ ਗਏ ਜਾਂਚ ਰਿਪੋਰਟ ਨੇਗੇਟਿਵ ਆਈ ਹੈ। ਹਾਲਾਂਕਿ ਇਸਦੀ ਪੁਸ਼ਟੀ ਦੀ ਰਿਪੋਰਟ ਆਉਣਾ ਅਜੇ ਬਾਕੀ ਹੈ।
First published: February 11, 2020
ਹੋਰ ਪੜ੍ਹੋ
ਅਗਲੀ ਖ਼ਬਰ