Home /News /international /

ਘਰ ਨੇੜੇ ਖੂਹ ਪੁੱਟਣ ਵੇਲੇ ਮਿਲਿਆ 510 KG ਦਾ ਨੀਲਮ, ਕੀਮਤ ਕਰੀਬ 10 ਕਰੋੜ ਡਾਲਰ

ਘਰ ਨੇੜੇ ਖੂਹ ਪੁੱਟਣ ਵੇਲੇ ਮਿਲਿਆ 510 KG ਦਾ ਨੀਲਮ, ਕੀਮਤ ਕਰੀਬ 10 ਕਰੋੜ ਡਾਲਰ

 ਘਰ ਨੇੜੇ ਖੂਹ ਪੁੱਟਣ ਵੇਲੇ ਮਿਲਿਆ 510 KG ਦਾ ਨੀਲਮ, ਕੀਮਤ ਕਰੀਬ 10 ਕਰੋੜ ਡਾਲਰ (Image Credits: Shutterstock/Representational)

ਘਰ ਨੇੜੇ ਖੂਹ ਪੁੱਟਣ ਵੇਲੇ ਮਿਲਿਆ 510 KG ਦਾ ਨੀਲਮ, ਕੀਮਤ ਕਰੀਬ 10 ਕਰੋੜ ਡਾਲਰ (Image Credits: Shutterstock/Representational)

  • Share this:
    ਸ਼੍ਰੀਲੰਕਾ (Sri Lanka) ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇੱਕ ਘਰ ਦੇ ਪਿਛਲੇ ਵਿਹੜੇ ਵਿੱਚ ਖੂਹ ਦੀ ਖੁਦਾਈ ਦੌਰਾਨ ਦੁਨੀਆ ਦਾ ਸਭ ਤੋਂ ਵੱਡਾ ਨੀਲਮ ਦਾ ਬੇਸ਼ਕੀਮਤੀ ਪੱਥਰ (Sapphire Cluster) ਮਿਲਿਆ ਹੈ। ਬੇਸ਼ਕੀਮਤੀ ਪੱਥਰਾਂ ਦਾ ਕਾਰੋਬਾਰ ਕਰਨ ਵਾਲੇ ਇਕ ਵਪਾਰੀ ਨੇ ਦੱਸਿਆ ਕਿ ਇਹ ਨੀਲਮ ਦਾ ਪੱਥਰ ਇਕ ਵਿਅਕਤੀ ਨੂੰ ਅਚਾਨਕ ਉਸ ਦੇ ਘਰ ਦੇ ਪਿੱਛੇ ਇਕ ਖੂਹ ਖੋਦਣ ਦੌਰਾਨ ਮਿਲਿਆ ਹੈ। ਮਾਹਰ ਮੰਨਦੇ ਹਨ ਕਿ ਇਸ ਨੀਲਮ ਪੱਥਰ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਲਗਭਗ 10 ਕਰੋੜ ਡਾਲਰ ਹੈ।

    ਮਾਹਰਾਂ ਨੇ ਇਸ ਨੀਲਮ ਪੱਥਰ ਨੂੰ ਸੇਰੇਂਡੀਪਿਟੀ ਸੈਫਾਇਰ ਦਾ ਨਾਮ ਦਿੱਤਾ ਹੈ। ਇਸ ਦਾ ਭਾਰ ਲਗਭਗ 510 ਕਿਲੋਗ੍ਰਾਮ ਹੈ ਅਤੇ 25 ਲੱਖ ਕੈਰੇਟ ਦਾ ਹੈ। ਇਸ ਨੀਲਮ ਪੱਥਰ ਦੇ ਮਾਲਕ ਡਾ. ਗਮਾਗੇ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਦੋ ਵਿਅਕਤੀ ਉਸ ਦੇ ਘਰ ਖੂਹ ਪੁੱਟ ਰਹੇ ਸਨ, ਖੁਦਾਈ ਦੌਰਾਨ ਉਨ੍ਹਾਂ ਨੇ ਜ਼ਮੀਨ ਦੇ ਹੇਠਾਂ ਦੱਬੇ ਕੁਝ ਕੀਮਤੀ ਪੱਥਰਾਂ ਬਾਰੇ ਦੱਸਿਆ ਸੀ। ਬਾਅਦ ਵਿਚ ਉਹ ਇਸ ਵੱਡੇ ਪੱਥਰ ਨੂੰ ਕੱਢਣ ਵਿਚ ਸਫਲ ਹੋਏ।

    ਡਾ. ਗਮਾਗੇ ਨੇ ਸੁਰੱਖਿਆ ਕਾਰਨਾਂ ਕਰਕੇ ਆਪਣਾ ਪੂਰਾ ਨਾਮ ਅਤੇ ਪਤਾ ਨਹੀਂ ਦਿੱਤਾ। ਡਾ.ਗਮਾਗੇ ਕੀਮਤੀ ਪੱਥਰਾਂ ਦਾ ਵਪਾਰੀ ਵੀ ਹੈ। ਉਸ ਨੇ ਆਪਣੀ ਖੋਜ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪੱਥਰ ਨੂੰ ਸਾਫ ਕਰਨ ਅਤੇ ਇਸ ਵਿਚੋਂ ਗੰਦਗੀ ਹਟਾਉਣ ਵਿਚ ਇਕ ਸਾਲ ਲੱਗ ਜਾਵੇਗਾ।

    ਡਾ.ਗਮਾਗੇ ਨੇ ਦੱਸਿਆ ਕਿ ਪੱਥਰ ਦੀ ਸਫਾਈ ਦੌਰਾਨ ਨੀਲਮ ਦੇ ਕੁਝ ਟੁਕੜੇ ਇਸ ਤੋਂ ਅਲੱਗ ਹੋ ਗਏ ਸਨ। ਇਸ ਵਿਸ਼ਲੇਸ਼ਣ ਦੇ ਦੌਰਾਨ ਇਹ ਪਾਇਆ ਗਿਆ ਕਿ ਉਹ ਬਹੁਤ ਉੱਚ ਦਰਜੇ ਦੇ ਅਨਮੋਲ ਪੱਥਰ ਹਨ।

    ਇਹ ਪੱਥਰ ਰਤਨਪੁਰਾ ਸ਼ਹਿਰ ਵਿੱਚ ਪਾਇਆ ਗਿਆ ਹੈ। ਇਸ ਸ਼ਹਿਰ ਨੂੰ ਸ਼੍ਰੀਲੰਕਾ ਦਾ ਜੇਮ ਸਿਟੀ ਕਿਹਾ ਜਾਂਦਾ ਹੈ। ਇੱਥੇ ਪਹਿਲਾਂ ਵੀ ਬਹੁਤ ਸਾਰੇ ਕੀਮਤੀ ਪੱਥਰ ਮਿਲੇ ਹਨ।
    Published by:Gurwinder Singh
    First published:

    Tags: Sri Lanka

    ਅਗਲੀ ਖਬਰ