Home /News /international /

ਵਿਆਹ ਵਿੱਚ ਦੋਸਤਾਂ ਦੇ ਨਾ ਆਉਣ ਕਰਕੇ ਲਾੜੀ ਨੇ ਚੁੱਕਿਆ ਹੈਰਾਨ ਕਰ ਦੇਣ ਵਾਲਾ ਕਦਮ, ਜਾਣੋ ਪੂਰੀ ਮਾਮਲਾ

ਵਿਆਹ ਵਿੱਚ ਦੋਸਤਾਂ ਦੇ ਨਾ ਆਉਣ ਕਰਕੇ ਲਾੜੀ ਨੇ ਚੁੱਕਿਆ ਹੈਰਾਨ ਕਰ ਦੇਣ ਵਾਲਾ ਕਦਮ, ਜਾਣੋ ਪੂਰੀ ਮਾਮਲਾ

ਵਿਆਹ ਵਿੱਚ ਦੋਸਤਾਂ ਦੇ ਨਾ ਆਉਣ ਕਰਕੇ ਲਾੜੀ ਨੇ ਚੁੱਕਿਆ ਹੈਰਾਨ ਕਰ ਦੇਣ ਵਾਲਾ ਕਦਮ, ਜਾਣੋ ਪੂਰੀ ਮਾਮਲਾ

ਵਿਆਹ ਵਿੱਚ ਦੋਸਤਾਂ ਦੇ ਨਾ ਆਉਣ ਕਰਕੇ ਲਾੜੀ ਨੇ ਚੁੱਕਿਆ ਹੈਰਾਨ ਕਰ ਦੇਣ ਵਾਲਾ ਕਦਮ, ਜਾਣੋ ਪੂਰੀ ਮਾਮਲਾ

Woman Resigns Job for Bizarre Reason : ਚੀਨ ਵਿੱਚ ਇੱਕ ਔਰਤ ਨੇ ਆਪਣੇ ਵਿਆਹ ਵਿੱਚ 70 ਸਾਥੀਆਂ ਨੂੰ ਬੁਲਾਇਆ ਸੀ। ਹਾਲਾਂਕਿ, ਜਿਸ ਦਿਨ ਉਸ ਦਾ ਵਿਆਹ ਹੋਇਆ ਸੀ, ਉਸ ਦੇ ਨਾਲ ਕੰਮ ਕਰਨ ਵਾਲਾ ਇੱਕ ਹੀ ਵਿਅਕਤੀ ਸ਼ਾਮਿਲ ਹੋਇਆ ਸੀ।

  • Share this:

World News: ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿੱਚ ਰਹਿੰਦਿਆਂ ਉਸਦੇ ਕਈ ਸਾਰੇ ਰਿਸ਼ਤਿਆਂ ਦੇ ਨਾਲ ਨਾਲ ਦੋਸਤ ਵੀ ਹੁੰਦੇ ਹਨ। ਅੱਜ ਦੇ ਸਮੇਂ ਵਿੱਚ ਦੋਸਤੀ ਦਾ ਰਿਸ਼ਤਾ ਖ਼ੂਨ ਦੇ ਰਿਸ਼ਤਿਆਂ ਵਾਂਗ ਹੀ ਅਹਿਮ ਹੈ। ਅਸੀਂ ਆਪਣਾ ਵਧੇਰੇ ਸਮਾਂ ਦੋਸਤਾਂ ਨਾਲ ਹੀ ਬਿਤਾਉਂਦੇ ਹਾਂ। ਦੋਸਤੀ ਦਾ ਰਿਸ਼ਤਾ ਸਕੂਲ ਤੋਂ ਲੈ ਕੇ ਦਫ਼ਤਰ ਤੱਕ ਹਰ ਥਾਂ ਬਣਦਾ ਹੈ। ਜੀਵਨ ਦੀ ਹਰ ਖ਼ੁਸ਼ੀ ਵਿੱਚ ਹਰ ਕੋਈ ਆਪਣੇ ਦੋਸਤਾਂ ਨੂੰ ਹਿੱਸਾ ਬਣਾਉਣਾ ਚਾਹੁੰਦਾ ਹੈ। ਖ਼ਾਸ ਤੌਰ ਉੱਤੇ ਵਿਆਹ ਵਿੱਚ ਤਾਂ ਦੋਸਤਾਂ ਨੂੰ ਵਿਸ਼ੇਸ਼ ਤੌਰ ਉੱਤੇ ਸੱਦਾ ਦਿੱਤਾ ਜਾਂਦਾ ਹੈ। ਚੀਨ ਵਿੱਚ ਇੱਕ ਕੁੜੀ ਨੇ ਵੀ ਆਪਣੇ ਵਿਆਹ ਉੱਤੇ ਆਪਣੇ 70 ਦਫ਼ਤਰੀ ਦੋਸਤਾਂ ਸੱਦਾ ਦਿੱਤਾ, ਪਰ ਉਸ ਨਾਲ ਜੋ ਹੋਇਆ ਉਹ ਸੱਚਮੁੱਚ ਦਿਲ ਦਹਿਲਾ ਦੇਣ ਵਾਲਾ ਹੈ।

ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਖੁਸ਼ੀ ਵਿਚ ਵੱਧ ਤੋਂ ਵੱਧ ਲੋਕ ਸ਼ਾਮਿਲ ਹੋਣ ਅਤੇ ਉਹ ਵਿਆਹ ਵਰਗਾ ਵੱਡਾ ਦਿਨ ਸਾਰਿਆਂ ਨਾਲ ਮਨਾਵੇ। ਜਦੋਂ ਅਜਿਹਾ ਨਹੀਂ ਹੁੰਦਾ, ਤਾਂ ਦਿਲ ਟੁੱਟਣਾ ਲਾਜ਼ਮੀ ਹੈ। ਚੀਨ ਵਿੱਚ ਇੱਕ ਕੁੜੀ ਨੇ ਆਪਣੇ ਵਿਆਹ ਵਿੱਚ ਕੁੱਲ 70 ਦਫ਼ਤਰੀ ਦੋਸਤਾਂ ਨੂੰ ਵੀ ਬੁਲਾਇਆ ਸੀ। ਪਰ ਉਸਦੇ ਵਿਆਹ ਵਾਲੇ ਦਿਨ ਉਸਦਾ ਸਿਰਫ਼ ਇੱਕ ਦਫ਼ਤਰੀ ਦੋਸਤ ਪਹੁੰਚਿਆ। ਇਹ ਦੇਖ ਕੇ ਚੀਨੀ ਕੁੜੀ ਨੂੰ ਬਹੁਤ ਦੁੱਖ ਹੋਇਆ ਅਤੇ ਉਸ ਨੇ ਇਸਦੇ ਪ੍ਰਤੀਕਰਮ ਵਿੱਚ ਹੈਰਾਨ ਕਰ ਦੇਣ ਵਾਲਾ ਕਦਮ ਚੁੱਕਿਆ।

ਚੀਨ 'ਚ ਇਕ ਦਫ਼ਤਰ 'ਚ ਕੰਮ ਕਰਨ ਵਾਲੀ ਕੁੜੀ ਦਾ ਵਿਆਹ ਤੈਅ ਹੋਇਆ ਤਾਂ ਉਸ ਨੇ ਕਰੀਬ 2 ਮਹੀਨੇ ਪਹਿਲਾਂ ਹੀ ਆਪਣੇ ਦਫ਼ਤਰੀ ਦੋਸਤਾਂ ਨੂੰ ਸੱਦਾ ਦਿੱਤਾ ਸੀ। 70 ਵਿੱਚੋਂ ਸਿਰਫ਼ 1 ਵਿਅਕਤੀ ਹੀ ਉਸਦੇ ਵਿਆਹ ਵਿੱਚ ਆਇਆ, ਜੋ ਉਸ ਦੇ ਅਧੀਨ ਕੰਮ ਕਰਨਾ ਸਿੱਖ ਰਿਹਾ ਸੀ। ਇਸ ਕਾਰਨ ਲਾੜੀ ਨੂੰ 6 ਟੇਬਲਾਂ 'ਤੇ ਪਰੋਸਿਆ ਗਿਆ ਭੋਜਨ ਸੁੱਟ ਦੇਣਾ ਪਿਆ ਅਤੇ ਪੂਰੇ ਪਰਿਵਾਰ ਦੇ ਸਾਹਮਣੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਇਸ ਗੱਲ ਤੋਂ ਦੁਖੀ ਹੋ ਕਿ ਉਸ ਚੀਨੀ ਲੜਕੀ ਨੇ ਅਗਲੇ ਦਿਨ ਹੀ ਨੌਕਰੀ ਛੱਡ ਦਿੱਤੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਜਿਹੀ ਹੀ ਇੱਕ ਹੋਰ ਘਟਨਾ ਸਾਹਮਣੇ ਆਈ ਸੀ, ਜਿਸ ਵਿੱਚ ਇੱਕ ਵਿਅਕਤੀ ਨੇ ਆਪਣੇ ਦਫ਼ਤਰ ਨੂੰ ਇਸ ਲਈ ਭਾਰੀ ਜੁਰਮਾਨਾ ਲਗਾਇਆ ਸੀ ਕਿਉਂਕਿ ਉਨ੍ਹਾਂ ਨੇ ਬਿਨਾਂ ਦੱਸੇ ਹੀ ਉਸਦੇ ਜਨਮ ਦਿਨ ਦੀ ਪਾਰਟੀ ਰੱਖੀ ਦਿੱਤੀ ਸੀ। ਉਸ ਨੂੰ ਅਜਿਹੇ ਸਮਾਗਮ ਤੋਂ ਦਿੱਕਤ ਹੈ। ਇਹ ਜਾਣਦਿਆਂ ਹੋਇਆਂ ਵੀ ਉਹ ਵਿਅਕਤੀ ਰੱਖੀ ਗਈ ਪਾਰਟੀ ਸਬੰਧੀ ਕਾਨੂੰਨੀ ਉਲਝਣ ਤੱਕ ਪਹੁੰਚ ਗਿਆ ਸੀ।

Published by:Tanya Chaudhary
First published:

Tags: Ajab Gajab News, China, Marriage, World news