Home /News /international /

America: ਫਰਟੀਲਿਟੀ ਸੈਂਟਰ 'ਚ ਔਰਤਾਂ ਨਾਲ ਧੋਖਾ, ਡਾਕਟਰ ਨੇ 14 ਵਾਰੀ ਵਰਤਿਆ ਆਪਣਾ ਸਪਰਮ

America: ਫਰਟੀਲਿਟੀ ਸੈਂਟਰ 'ਚ ਔਰਤਾਂ ਨਾਲ ਧੋਖਾ, ਡਾਕਟਰ ਨੇ 14 ਵਾਰੀ ਵਰਤਿਆ ਆਪਣਾ ਸਪਰਮ

ਗਰਭਵਤੀ ਔਰਤਾਂ ਦੇ ਕੋਲੀਨ ਲੈਣ ਨਾਲ ਵਧਦੀ ਹੈ ਬੱਚਿਆਂ ਦੀ ਧਿਆਨ ਸ਼ਕਤੀ: Study

ਗਰਭਵਤੀ ਔਰਤਾਂ ਦੇ ਕੋਲੀਨ ਲੈਣ ਨਾਲ ਵਧਦੀ ਹੈ ਬੱਚਿਆਂ ਦੀ ਧਿਆਨ ਸ਼ਕਤੀ: Study

Ajab-Gajab: ਡਾਕਟਰ ਦਾ ਨਾਮ ਪਾਲ ਜੌਂਸ (Dr Paul Jones) ਹੈ ਅਤੇ ਉਹ ਕਾਫੀ ਲੰਮੇ ਸਮੇਂ ਤੋਂ ਇਹ ਕੰਮ ਕਰ ਰਿਹਾ ਸੀ, ਪਰ ਹੁਣ ਉਸ ਦੀ ਕਰਤੂਤ ਤੋਂ ਪਰਦਾ ਉਠ ਗਿਆ ਹੈ। ਇੱਕ ਟੀਵੀ ਸ਼ੋਅ ਵਿੱਚ ਡਾ. ਜੋਂਸ ਦੇ ਇਨ੍ਹਾਂ ਘਟੀਆ ਕੰਮਾਂ ਨੂੰ ਉਜਾਗਰ ਕੀਤਾ। ਵੈਬਸਾਈਟ ਡੇਲੀ ਸਟਾਰ ਅਨੁਸਾਰ, ਦੋ ਭੈਣਾਂ ਮਾਈਆ ਸਿਮੰਸ (Maia Simmons) ਅਤੇ ਤਾਹਨੀ ਸਕਾਟ (Tahnee Scot) ਨੇ ਇਸ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਹੈ।

ਹੋਰ ਪੜ੍ਹੋ ...
 • Share this:

  ਨਵੀਂ ਦਿੱਲੀ: World News: ਅੱਜ ਦੇ ਸਮੇਂ ਵਿੱਚ ਜਿਹੜੇ ਲੋਕ ਮਾਂ-ਪਿਉ ਨਹੀਂ ਬਣ ਸਕਦੇ, ਉਨ੍ਹਾਂ ਲਈ ਫਰਟੀਲਿਟੀ ਸੈਂਟਰ (IVF) ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। ਔਰਤਾਂ ਵੱਡੀਆਂ ਉਮੀਦਾਂ ਨਾਲ ਉਥੇ ਜਾਂਦੇ ਹਨ ਕਿ ਉਨ੍ਹਾਂ ਦੀਆਂ ਗੋਦ ਭਰੇਗੀ ਅਤੇ ਘਰ ਵਿੱਚ ਬੱਚਿਆਂ ਦੀ ਕਿਲਕਾਰੀ ਗੂੰਜੇਗੀ। ਦੂਜੇ ਸ਼ਬਦਾਂ 'ਚ ਕਹੀਏ ਤਾਂ ਇਹ ਸੈਂਟਰ ਉਮੀਦ ਦੀ ਇੱਕ ਕਿਰਨ ਬਣੇ ਹਨ, ਪਰ ਇੱਕ ਡਾਕਟਰ ਨੇ ਇਸ ਪੇਸ਼ੇ ਨੂੰ ਗਲਤ ਵਰਤੋਂ ਕਰਦੇ ਹੋਏ ਆਪਣੇ ਕਲੀਨਿਕ ਵਿੱਚ ਆਈਆਂ ਔਰਤਾਂ ਨੂੰ ਆਪਣੇ ਹੀ ਵੀਰਜ਼ ਨਾਲ ਗਰਭਵਤੀ ਕਰ ਦਿੱਤਾ। ਇੰਲਾ ਹੀ ਨਹੀਂ ਇਹ ਸਭ ਕੁੱਝ ਕਿਸੇ ਵੀ ਪਰਿਵਾਰ ਨੂੰ ਬਿਨਾਂ ਦੱਸੇ ਕੀਤਾ।

  ਇਸ ਡਾਕਟਰ ਦਾ ਨਾਮ ਪਾਲ ਜੌਂਸ (Dr Paul Jones) ਹੈ ਅਤੇ ਉਹ ਕਾਫੀ ਲੰਮੇ ਸਮੇਂ ਤੋਂ ਇਹ ਕੰਮ ਕਰ ਰਿਹਾ ਸੀ, ਪਰ ਹੁਣ ਉਸ ਦੀ ਕਰਤੂਤ ਤੋਂ ਪਰਦਾ ਉਠ ਗਿਆ ਹੈ। ਇੱਕ ਟੀਵੀ ਸ਼ੋਅ ਵਿੱਚ ਡਾ. ਜੋਂਸ ਦੇ ਇਨ੍ਹਾਂ ਘਟੀਆ ਕੰਮਾਂ ਨੂੰ ਉਜਾਗਰ ਕੀਤਾ। ਵੈਬਸਾਈਟ ਡੇਲੀ ਸਟਾਰ ਅਨੁਸਾਰ, ਦੋ ਭੈਣਾਂ ਮਾਈਆ ਸਿਮੰਸ (Maia Simmons) ਅਤੇ ਤਾਹਨੀ ਸਕਾਟ (Tahnee Scot) ਨੇ ਇਸ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਹੈ।

  ਇਸ ਤਰ੍ਹਾਂ ਹੋਇਆ ਖੁਲਾਸਾ

  ਇਨ੍ਹਾਂ ਦੋਵੇਂ ਭੈਣਾਂ ਨੇ ਇੱਕ ਨਿਊਜ਼ ਪ੍ਰੋਗਰਾਮ The Truth About My Conception ਵਿੱਚ ਡਾਕਟਰ ਬਾਰੇ ਪੋਲ ਖੋਲੀ। ਇਨ੍ਹਾ ਦੋਵੇਂ ਦੇ ਹੀ ਪਿਤਾ ਜਾਨ ਸਿਮੰਸ ਇੱਕ ਗੰਭੀਰ ਬਿਮਾਰੀ ਟੇਸਟੀਕੁਲਰ ਕੈਂਸਰ ਤੋਂ ਪੀੜਤ ਹਨ। ਇਸ ਦਾ ਭਾਵ ਹੈ ਕਿ ਜਾਨ ਅਤੇ ਉਸ ਦੀ ਪਤਲੀ ਚੇਰਿਲ ਸਿਮੰਸ ਬੱਚੇ ਪੈਦਾ ਨਹੀਂ ਕਰ ਸਕਦੇ। ਇਸ ਕਾਰਨ ਉਨ੍ਹਾਂ ਨੇ ਫਰਟੀਲਾਈਜ਼ਰ ਸੈਂਟਰ ਦਾ ਰੁਖ ਕਰਨਾ ਪੈਂਦਾ ਹੈ ਅਤੇ ਸਾਲ 1980 ਅਤੇ 1985 ਵਿੱਚ ਉਹ ਡਾਕਟਰ ਪਾਲ ਕੋਲ ਗਏ ਸਨ, ਜਿਨ੍ਹਾ ਦਾ ਅਮਰੀਕਾ ਦੇ ਵੈਸਟਰਨ ਕਾਲਰੇਡੋ ਵਿੱਚ ਕਲੀਨਿਕ ਹੈ। ਪਰ ਇਥੇ ਉਸ ਡਾਕਟਰ ਨੇ ਚੇਰਿਲ ਨੂੰ ਬਿਨਾਂ ਦੱਸੇ ਹੀ ਆਪਣਾ ਸਪਰਮ ਦੇ ਦਿੱਤਾ।

  ਕੁੱਲ 14 ਵਾਰੀ ਡਾਕਟਰ ਨੇ ਵਰਤਿਆ ਆਪਣਾ ਸਪਰਮ 

  ਸਾਲ 2018 ਵਿੱਚ ਦੋਵੇਂ ਕੁੜੀਆਂ ਨੇ Ancestry.com 'ਤੇ ਕਿਸੇ ਵਿਅਕਤੀ ਨਾਲ ਸੰਪਰਕ ਕੀਤਾ ਸੀ। ਉਸ ਨੇ ਸੰਦੇਸ਼ ਵਿੱਚ ਲਿਖਿਆ ਸੀ, ਅਜਿਹਾ ਲਗਦਾ ਹੈ ਕਿ ਅਸੀਂ ਆਪਸ ਵਿੱਚ ਭੈਣ-ਭਰਾ ਹਾਂ। ਮੇਰੇ ਪਿਤਾ ਵੈਸਟਰਨ ਕਾਲਰੇਡੋ ਵਿੱਚ ਸਪਰਮ ਡੋਨਰ ਹਨ। ਮੈਂ ਆਪਣੀ ਤਰ੍ਹਾਂ ਦਿਖਣ ਵਾਲੇ 3 ਹੋਰ ਭਰਾ-ਭੈਣਾਂ ਨੂੰ ਲੱਭ ਲਿਆ ਹੈ।' ਦੂਜੇ ਪਾਸੇ ਦੋਵੇਂ ਭੈਣਾਂ ਮਾਈਆ ਅਤੇ ਤਾਹਨੀ ਨੇ ਜੇਨੇਟਿਕ ਟੈਸਟਿੰਗ ਵੈਬਸਾਈਟ ਰਾਹੀਂ ਆਪਣੇ 12 ਅਜਿਹੇ ਭੈਣ-ਭਰਾਵਾਂ ਨੂੰ ਲੱਭ ਲਿਆ ਹੈ। ਭਾਵ ਕਿ ਮੁਲਜ਼ਮ ਡਾ. ਪਾਲ ਨੇ ਕੁਲ 14 ਵਾਰੀ ਆਪਣਾ ਵੀਰਜ ਵਰਤਿਆ ਸੀ।

  ਇਸ ਜਾਣਕਾਰੀ ਤੋਂ ਬਾਅਦ ਮਾਈਆ ਕਾਫੀ ਗੁੱਸੇ ਹੈ। ਉਸ ਨੇ ਕਿਹਾ ਕਿ ਇਸ ਘਟਨਾ ਬਾਰੇ ਮੈਨੂੰ 38 ਸਾਲ ਬਾਅਦ ਪਤਾ ਲੱਗਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਕਰਤੂਤਾਂ ਕਰਕੇ ਸਾਲ 2019 ਵਿੱਚ ਡਾ. ਜੋਂਸ ਦਾ ਮੈਡੀਕਲ ਲਾਇਸੰਸ ਜ਼ਬਤ ਕਰ ਲਿਆ ਗਿਆ ਸੀ।

  Published by:Krishan Sharma
  First published:

  Tags: Ajab Gajab News, America, World news