ਟੋਰਾਂਟੋ: ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਬੁੱਧਵਾਰ ਆਪਣੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਗਈ, ਜਿਸ ਨਾਲ ਕੈਨੇਡਾ ਦੀ ਕੈਬਨਿਟ ਵਿੱਚ ਭਾਰਤ ਦੀ ਅਨੀਤਾ ਆਨੰਦ ਨੇ ਦੇਸ਼ ਦੀ ਦੂਜੀ ਮਹਿਲਾ ਰੱਖਿਆ ਹੋਣ ਦਾ ਮਾਣ ਹਾਸਲ ਕਰਕੇ ਇਤਿਹਾਸ ਰਚਿਆ ਹੈ। ਕੈਨੇਡਾ ਦੇ ਨਵੇਂ ਮੰਤਰੀ ਮੰਤਡਲ ਵਿੱਚ 6 ਔਰਤ ਮੰਤਰੀ ਹਨ, ਜਿਨ੍ਹਾਂ ਵਿਚੋਂ ਦੋ ਭਾਰਤੀ ਮੂਲ ਦੀਆਂ ਕੈਨੇਡੀਅਨ ਹਨ। ਅਨੀਤਾ ਤੋਂ ਪਹਿਲਾਂ ਕੈਨੇਡਾ ਦੀ ਇਕੋ-ਇਕ ਮਹਿਲਾ ਰੱਖਿਆ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਕਿਮ ਕੈਂਪਬੇਲ ਸੀ।
ਅਨੀਤਾ ਆਨੰਦ ਦੇ ਨਾਲ ਹੀ ਜੋਬਰਪਟਨ ਤੋਂ ਸੰਸਦ ਮੈਂਬਰ ਕਮਲ ਖਹਿਰਾ ਨੇ ਵੀ ਸੀਨੀਅਰ ਨਾਗਰਿਕਾਂ ਦੀ ਮੰਤਰੀ ਵੱਜੋਂ ਸਹੁੰ ਚੁੱਕੀ ਹੈ, ਜਿਸ ਨਾਲ ਟਰੂਡੋ ਕੈਬਨਿਟ ਵਿੱਚ ਭਾਰਤੀ ਮੂਲ ਦੀਆਂ ਕੈਨੇਡੀਆਈ ਔਰਤਾਂ ਦੀ ਗਿਣਤੀ 3 ਹੋ ਗਈ ਹੈ।
ਇਸਤੋਂ ਇਲਾਵਾ ਨਵੇਂ ਮੰਤਰੀ ਮੰਡਲ ਵਿੱਚ ਫੇਰਬਦਲ ਤਹਿਤ ਹਰਜੀਤ ਸਿੰਘ ਸੱਜਣ ਨੂੰ ਕੌਮਾਂਤਰੀ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਹੈ, ਜੋ ਅਨੀਤਾ ਆਨੰਦ ਤੋਂ ਪਹਿਲਾਂ ਰੱਖਿਆ ਮੰਤਰੀ ਸਨ।
ਅਨੀਤਾ ਆਨੰਦ ਭਾਵੇਂ ਖੁਦ ਕੈਨੇਡਾ ਦੀ ਜੰਮਪਲ ਹੈ ਪਰ ਉਸਦੀ ਦੀ ਮਾਂ ਪੰਜਾਬ ਦੀ ਵਾਸੀ ਅਤੇ ਅਨੀਤਾ ਦਾ ਪਿਤਾ ਤਮਿਲਨਾਡੂ ਦਾ ਬਾਸ਼ਿੰਦਾ ਹੈ। 1967 ਵਿੱਚ ਜਨਮੀ ਅਨੀਤਾ ਦੇ ਮਾਤਾ-ਪਿਤਾ ਡਾਕਟਰੀ ਕਿੱਤੇ ਨਾਲ ਸਬੰਧਤ ਹਨ। ਉਸ ਨੂੰ ਟਰੂਡੋ ਵੱਲੋਂ 2019 ਵਿੱਚ ਜਨਤਕ ਸੇਵਾ ਅਤੇ ਖਰੀਦ ਮੰਤਰੀ ਵੱਜੋਂ ਚੁਣਿਆ ਗਿਆ ਸੀ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anita Anand, Canada, Canada elections, Indian, Justin Trudeau