Home /News /international /

ਕੈਨੇਡੀਅਨ PM ਟਰੂਡੋ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦੀਆਂ ਵਧਾਈਆਂ

ਕੈਨੇਡੀਅਨ ਪੀਐਮ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, “ਅੱਜ, ਕੈਨੇਡਾ ਅਤੇ ਦੁਨੀਆ ਭਰ ਦੇ ਸਿੱਖ ਬੰਦੀ ਛੋੜ ਦਿਵਸ ਮਨਾਉਣਗੇ। ਇਹ ਛੁੱਟੀ ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਾਹਿਬ ਦੀ ਕਹਾਣੀ ਅਤੇ ਜੇਲ੍ਹ ਤੋਂ ਉਨ੍ਹਾਂ ਦੀ ਰਿਹਾਈ ਦੀ ਯਾਦ ਦਿਵਾਉਂਦੀ ਹੈ।''

  • Share this:
    ਓਟਾਵਾ (ਕੈਨੇਡਾ): ਭਾਰਤ ਦੇ ਨਾਲ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਦੀਵਾਲੀ ਅਤੇ ਬੰਦੀ ਛੋੜ ਦਿਹਾੜਾ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਖ਼ਾਸ ਕਰਕੇ ਕੈਨੇਡਾ ਵਿੱਚ ਬਹੁਤ ਹੀ ਜ਼ਿਆਦਾ ਰੌਣਕ ਰਹਿੰਦੀ ਹੈ। ਹਿੰਦੂਆਂ ਦੇ ਪ੍ਰਸਿੱਧ ਤਿਉਹਾਰ ਦੀਵਾਲੀ ਅਤੇ ਸਿੱਖ ਧਰਮ ਨਾਲ ਸਬੰਧਤ ਬੰਦੀ ਛੋੜ ਦਿਵਸ ਦੀਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਵਿਸ਼ੇਸ਼ ਤੌਰ 'ਤੇ ਵਧਾਈਆਂ ਦਿੱਤੀਆਂ।

    ਟਰੂਡੋ ਨੇ ਇਸ ਸਬੰਧੀ ਇੱਕ ਸੋ਼ਸਲ ਮੀਡੀਆ 'ਤੇ ਇੱਕ ਟਵੀਟ ਕਰਕੇ ਵਧਾਈਆਂ ਦਿੱਤੀਆਂ। ਇਸ ਦੌਰਾਨ ਟਵਿੱਟਰ 'ਤੇ ਜਾਰੀ ਤਸਵੀਰ ਵਿੱਚ ਉਹ ਭਾਰਤੀ ਮਠਿਆਈਆਂ ਦਾ ਲੁਤਫ ਲੈ ਰਹੇ ਸਨ।

    ਕੈਨੇਡੀਅਨ ਪੀਐਮ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, “ਅੱਜ, ਕੈਨੇਡਾ ਅਤੇ ਦੁਨੀਆ ਭਰ ਦੇ ਸਿੱਖ ਬੰਦੀ ਛੋੜ ਦਿਵਸ ਮਨਾਉਣਗੇ। ਇਹ ਛੁੱਟੀ ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਾਹਿਬ ਦੀ ਕਹਾਣੀ ਅਤੇ ਜੇਲ੍ਹ ਤੋਂ ਉਨ੍ਹਾਂ ਦੀ ਰਿਹਾਈ ਦੀ ਯਾਦ ਦਿਵਾਉਂਦੀ ਹੈ।''

    “ਬੰਦੀ ਛੋੜ ਦਿਵਸ ਮਨਾਉਣ ਦਾ ਸਮਾਂ ਹੈ, ਜਿੱਥੇ ਪਰਿਵਾਰ ਅਤੇ ਦੋਸਤ ਰਵਾਇਤੀ ਤੌਰ 'ਤੇ ਸਿੱਖ ਪਵਿੱਤਰ ਗ੍ਰੰਥ - ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲਈ ਇਕੱਠੇ ਹੁੰਦੇ ਹਨ ਅਤੇ ਆਪਣੇ ਘਰਾਂ ਅਤੇ ਗੁਰਦੁਆਰਿਆਂ ਨੂੰ ਰੰਗੀਨ ਰੋਸ਼ਨੀਆਂ ਵਿੱਚ ਸਜਾਉਂਦੇ ਹਨ। ਇਹ ਜਸ਼ਨ ਉਨ੍ਹਾਂ ਕਦਰਾਂ-ਕੀਮਤਾਂ ਦੀ ਵੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੂੰ ਕੈਨੇਡੀਅਨ ਪਿਆਰੇ ਸਮਝਦੇ ਹਨ - ਆਜ਼ਾਦੀ, ਸ਼ਮੂਲੀਅਤ ਅਤੇ ਸਤਿਕਾਰ। ਇਹ ਸਾਨੂੰ ਸਿੱਖ ਧਰਮ ਦੇ ਕੈਨੇਡੀਅਨਾਂ ਦਾ ਸਾਡੇ ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕਰਨ ਅਤੇ ਉਨ੍ਹਾਂ ਦੀਆਂ ਪਰੰਪਰਾਵਾਂ ਬਾਰੇ ਹੋਰ ਜਾਣਨ ਦਾ ਮੌਕਾ ਦਿੰਦਾ ਹੈ। ਕੈਨੇਡਾ ਦੀ ਵਿਭਿੰਨਤਾ ਸਾਡੀ ਤਾਕਤ ਹੈ ਅਤੇ ਇਸ ਨੇ ਸਾਡੇ ਦੇਸ਼ ਨੂੰ ਬਿਹਤਰ ਬਣਾਉਣ ਵਿੱਚ ਮਦਦ ਕੀਤੀ ਹੈ।

    "ਕੈਨੇਡਾ ਸਰਕਾਰ ਦੀ ਤਰਫੋਂ, ਸੋਫੀ ਅਤੇ ਮੈਂ ਇਹ ਦਿਨ ਮਨਾ ਰਹੇ ਸਾਰੇ ਲੋਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।"
    Published by:Krishan Sharma
    First published:

    Tags: Diwali, Diwali 2021, Justin Trudeau

    ਅਗਲੀ ਖਬਰ