ਇਸਲਾਮਾਬਾਦ: ਪਾਕਿਸਤਾਨ (Pakistan) ਵਿੱਚ ਅੰਦਰੂਨੀ ਹਾਲਾਤ ਇਨ੍ਹੀਂ ਦਿਨੀ ਕੁੱਝ ਠੀਕ ਨਹੀਂ ਵਿਖਾਈ ਦੇ ਰਹੇ। ਬਾਹਰੋਂ ਭਾਵੇਂ ਇਮਰਾਨ ਸਰਕਾਰ (Imran Government) ਸਭ ਕੁੱਝ ਠੀਕ ਹੋਣ ਦਾ ਵਿਖਾਵਾ ਕਰੇ, ਪਰ ਉਥੇ ਹਾਲਾਤ ਠੀਕ ਨਹੀਂ ਲਗਦੇ। ਇਹੀ ਕਾਰਨ ਹੈ ਕਿ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ (Sheikh Rashid) ਨੂੰ ਮੌਜੂਦਾ ਸਥਿਤੀ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੇ ਤੁਰੰਤ ਯੂਏਈ ਤੋਂ ਵਾਪਸ ਬੁਲਾ ਲਿਆ ਹੈ। ਪਾਕਿਸਤਾਨੀ ਨਿਊਜ਼ ਚੈਨਲ ਜਿਓ ਨਿਊਜ਼ ਮੁਤਾਬਕ ਰਸ਼ੀਦ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਟੀ20 ਵਿਸ਼ਵ ਕੱਪ ਮੈਚ ਵੇਖਣ ਲਈ ਸੰਯੁਕਤ ਅਰਬ ਅਮੀਰਾਤ ਪੁੱਜੇ ਸਨ, ਪਰ ਉਨ੍ਹਾਂ ਨੂੰ ਦੇਸ਼ ਮੁੜਨਾ ਪਿਆ ਹੈ।
ਦੱਸ ਦਈਏ ਕਿ ਪਾਬੰਦੀਸ਼ੁਦਾ ਕੱਟੜਪੰਥੀ ਇਸਲਾਮੀ ਸਮੂਹ ਤਹਿਰੀਕ ਏ ਲਬੈਕ ਪਾਕਿਸਤਾਨ (ਟੀਐਲਪੀ) ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਉਹ ਆਪਣੇ ਪ੍ਰਮੁੱਖ ਹਾਫਿਜ਼ ਸਾਦ ਹੁਸੈਨ ਰਿਜ਼ਵੀ ਦੀ ਨਜ਼ਰਬੰਦੀ ਵਿਰੁੱਧ ਸ਼ੁੱਕਰਵਾਰ ਨੂੰ ਇਸਲਾਮਾਬਾਦ ਵੱਲ ਇੱਕ ਵੱਡਾ ਮਾਰਚ ਕੱਢਣ ਜਾ ਰਿਹਾ ਹੈ। ਖ਼ਬਰ ਹੈ ਕਿ ਪਾਕਿਸਤਾਨ ਦੇ ਗ੍ਰਹਿ ਮੰਤਰੀ ਸੇਖ ਰਸ਼ੀਦ ਨੇ ਭਾਰਤ-ਪਾਕਿ ਦਾ ਮੈਚ ਲਾਈਵ ਵੇਖਣ ਲਈ ਇਮਰਾਨ ਖਾਨ ਤੋਂ ਮਨਜੂਰੀ ਲਈ ਸੀ ਪਰ ਪਾਕਿਸਤਾਨ ਵਿੱਚ ਜਿਸ ਤੇਜ਼ੀ ਨਾਲ ਹਾਲਾਤ ਬਦਲ ਰਹੇ ਹਨ, ਉਸਦੇ ਮੱਦੇਨਜ਼ਰ ਉਨ੍ਹਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ।
ਖ਼ਬਰ ਹੈ ਕਿ ਟੀਐਲਪੀ ਦੇ ਮਾਰਚ ਨੂੰ ਰੋਕਣ ਲਈ ਇਮਰਾਨ ਸਰਕਾਰ ਨੇ ਸਖਤ ਬੰਦੋਬਸਤ ਕੀਤੇ ਹਨ। ਮਾਰਚ ਰੋਕਣ ਲਈ ਐਤਵਾਰ ਨੂੰ ਪਾਕਿਸਤਾਨੀ ਅਰਧ ਸੈਨਿਕ ਬਲਾਂ ਦੇ 500 ਤੋਂ ਵੱਧ ਕਰਮੀਆਂ ਅਤੇ 1000 ਤੋਂ ਵੱਧ ਫੌਜੀ ਟੁਕੜੀ ਨੂੰ ਤੈਨਾਤ ਕੀਤਾ ਗਿਆ ਹੈ। ਦੱਸ ਦਈਏ ਕਿ ਟੀਐਲਪੀ ਦੇ ਮੁੱਖ ਦਫਤਰ ਤੋਂ ਤਹਿਰੀਕ ਏ ਲਬੈਕ ਪਾਕਿਸਤਾਨ ਦਾ ਇਸਲਾਮਾਬਾਦ ਵੱਲ ਸ਼ਾਂਤੀਪੂਰਵਕ ਨਮੂਸ ਏ ਰਿਸਾਲਤ ਮਾਰਚ ਜੁੰਮੇ ਦੀ ਨਮਾਜ ਤੋਂ ਬਾਅਦ ਸ਼ੁਰੂ ਹੋਵੇਗਾ।
ਟੀਐਲਪੀ ਦੇ ਸੈਂਕੜੇ ਵਰਕਰ ਅਜੇ ਵੀ ਲਾਹੌਰ 'ਚ ਧਰਨਾ ਦੇ ਰਹੇ ਹਨ ਤਾਂ ਕਿ ਪੰਜਾਬ ਸਰਕਾਰ ਉਸ ਦੇ ਦਿੱਗਜ਼ ਸੰਸਥਾਪਕ ਖਾਦਿਮ ਰਿਜ਼ਮੀ ਦੇ ਮੁੰਡੇ ਹਾਫਿਜ਼ ਸਾਦ ਹੁਸੈਨ ਦੀ ਰਿਜਵੀ ਦੀ ਰਿਹਾਈ ਲਈ ਦਬਾਅ ਪਾਇਆ ਜਾ ਸਕੇ। ਹਾਫਿਜ ਸਾਦ ਹੁਸੈਨ ਰਿਜਵੀ ਨੂੰ ਪੰਜਾਬ ਸਰਕਾਰ ਨੇ 12 ਅਪ੍ਰੈਲ ਨੂੰ ਜਨਤਕ ਵਿਵਸਥਾ ਬਣਾਈ ਰੱਖਣ ਲਈ ਨਜ਼ਰਬੰਦ ਰੱਖਿਆ ਹੋਇਆ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket News, Imran Khan, India, Indo-Pak, Pakistan, Pakistan government, T20 World Cup, World Cup, World news