Home /News /international /

COP26 Summit: ‘ਮੋਦੀ ਭਾਰਤ ਦਾ ਗਹਿਣਾ’ ਗੀਤ ਨਾਲ ਪ੍ਰਧਾਨ ਮੰਤਰੀ ਦਾ ਗਲਾਸਗੋ ‘ਚ ਨਿੱਘਾ ਸਵਾਗਤ

COP26 Summit: ‘ਮੋਦੀ ਭਾਰਤ ਦਾ ਗਹਿਣਾ’ ਗੀਤ ਨਾਲ ਪ੍ਰਧਾਨ ਮੰਤਰੀ ਦਾ ਗਲਾਸਗੋ ‘ਚ ਨਿੱਘਾ ਸਵਾਗਤ

COP26: ਗਲਾਸਗੋ ਪੁੱਜਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਾਨਦਾਰ ਸਵਾਗਤ

COP26: ਗਲਾਸਗੋ ਪੁੱਜਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਾਨਦਾਰ ਸਵਾਗਤ

ਐਤਵਾਰ ਨੂੰ ਸੀਓਪੀ26 ਪ੍ਰੋਗਰਾਮ ਦੇ ਉਦਘਾਟਨ ਤੋਂ ਬਾਅਦ ਦੁਨੀਆ ਭਰ ਦੇ ਸਿਆਸਤਦਾਨ ਸੋਮਵਾਰ ਨੂੰ ਸਕਾਟਲੈਂਡ ਦੇ ਸਭ ਤੋਂ ਵੱਡੇ ਸ਼ਹਿਰ ‘ਚ ਜਮਾਂ ਹੋਣਗੇ।ਗ੍ਰੀਨਹਾਊਸ ਗੈਸ ਇਫ਼ੈਕਟ ਘੱਟ ਕਰਨ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਆਪਣੇ-ਆਪਣੇ ਮੁਲਕ ਦੀਆਂ ਕੋਸ਼ਿਸ਼ਾਂ ਅਤੇ ਰਣਨੀਤੀਆਂ ‘ਤੇ ਚਰਚਾ ਕਰਨਗੇ। ਵੈਟੀਕਨ ਸਿਟੀ ‘ਚ ਐਤਵਾਰ ਦੀ ਪ੍ਰਾਰਥਨਾ ਸਭਾ ‘ਚ ਪੋਪ ਫ਼ਰਾਂਸਿਸ ਨੇ ਦੁਨੀਆ ਦੇ ਲੋਕਾਂ ਨੂੰ ਇਹ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਕਿ ਦੁਨੀਆ ਭਰ ਦੇ ਆਗੂ ਬਦਲਦੇ ਮੌਸਮ ਦੇ ਨਾਲ ਧਰਤੀ ‘ਚ ਆ ਰਹੇ ਭਿਆਨਕ ਬਦਲਾਅ ਨੂੰ ਸਮਝਣ ਅਤੇ ਇਸ ਦਿਸ਼ਾ ਵਿੱਚ ਕੰਮ ਕਰਨ।

ਹੋਰ ਪੜ੍ਹੋ ...
 • Share this:
  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਨਫ਼ਰੰਸ ਆਫ਼ ਪਾਰਟੀਜ਼ (COP26) ‘ਚ ਹਿੱਸਾ ਲੈਣ ਲਈ ਬਰਤਾਨੀਆ ਦੇ ਗਲਾਸਗੋ ਪਹੁੰਚ ਚੁੱਕੇ ਹਨ। ਇਟਲੀ ਵਾਂਗ ਇੱਥੇ ਵੀ ਮੌਜੂਦ ਭਾਰਤੀ ਸਮੂਹ ਨੇ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਅਤੇ ਮੋਦੀ ਨੂੰ ਭਾਰਤ ਦਾ ਗਹਿਣਾ ਦੱਸਿਆ। ਹਾਲ ਹੀ ‘ਚ ਪੀਐਮ ਇਟਲੀ ਦੀ ਤਿੰਨ ਦਿਨਾ ਯਾਤਰਾ ਤੋਂ ਪਰਤੇ ਹਨ। ਰੋਮ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਹ ਭਾਰਤੀ ਸਮੂਹ ਨਾਲ ਰੂ-ਬ-ਰੂ ਹੋਏ, ਜਿੱਥੇ ਉਨ੍ਹਾਂ ਨੇ ਲੋਕਾਂ ਨਾਲ ਗੁਜਰਾਤੀ ਭਾਸ਼ਾ ਵਿੱਚ ਗੱਲਬਾਤ ਕੀਤੀ ਸੀ। ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਜਿਵੇਂ ਹੀ ਗਲਾਸਗੋ ਪਹੁੰਚੇ, ਤਾਂ ਉਨ੍ਹਾਂ ਨੇ ਹੋਟਲ ‘ਚ ਮੌਜੂਦ ਭਾਰਤੀ ਸਮੂਹ ਦੇ ਲੋਕਾਂ ਨਾਲ ਗੱਲਬਾਤ ਕੀਤੀ।

  ਇਸ ਦੌਰਾਨ ਉਨ੍ਹਾਂ ਨੇ ਉੱਥੇ ਇੱਕ ਬੱਚੇ ਨਾਲ ਵੀ ਗੱਲ ਕੀਤੀ। ਪ੍ਰਧਾਨ ਮੰਤਰੀ ਮੋਦੀ ਦੇ ਆਉਣ ‘ਤੇ ਲੋਕਾਂ ਨੇ ‘ਮੋਦੀ ਹੈ ਭਾਰਤ ਦਾ ਗਹਿਣਾ’ ਗੀਤ ਗਾਉਣਾ ਸ਼ੁਰੂ ਕਰ ਦਿੱਤਾ। ਜਲਵਾਯੂ ਪਰਿਵਰਤਨ ‘ਤੇ ਆਯੋਜਿਤ 26ਵੀਂ ਕਾਨਫ਼ਰੰਸ ਆਫ਼ ਪਾਰਟੀ ਜਾਂ ਸੀਓਪੀ26 ਲਈ ਪ੍ਰਧਾਨ ਮੰਤਰੀ ਮੋਦੀ 1 ਅਤੇ 2 ਨਵੰਬਰ ਨੂੰ ਗਲਾਸਗੋ ‘ਚ ਰਹਿਣਗੇ। ਜਿਸ ਦੇ ਬਾਰੇ ਪ੍ਰਧਾਨ ਮੰਤਰੀ ਵੱਲੋਂ ਟਵਿੱਟਰ ‘ਤੇ ਜਾਣਕਾਰੀ ਵੀ ਸਾਂਝੀ ਕੀਤੀ ਗਈ। ਮੋਦੀ ਨੇ ਟਵਿੱਟਰ ‘ਤੇ ਲਿਖਿਆ, “ਗਲਾਸਗੋ ਪਹੁੰਚ ਗਿਆ ਹਾਂ, ਇੱਥੇ ਸੀਓਪੀ26 ਸ਼ਿਖ਼ਰ ਸੰਮੇਲਨ ‘ਚ ਸ਼ਾਮਲ ਹੋਵਾਂਗਾ, ਜਿੱਥੇ ਜਲਵਾਯੂ ਪਰਿਵਰਤਨ ਦੇ ਮਾੜੇ ਪ੍ਰਭਾਵ ਨੂੰ ਘਟਾਉਣ ਨੂੰ ਲੈ ਕੇ ਦੁਨੀਆ ਭਰ ਦੇ ਸਿਆਸਤਦਾਨਾਂ ਨਾਲ ਵਿਚਾਰ ਚਰਚਾ ਹੋਵੇਗੀ।”

  ਦੱਸ ਦਈਏ ਕਿ ਇਸ ਸੰਮੇਲਨ ‘ਚ ਕਰੀਬ 200 ਦੇਸ਼ਾਂ ਦੇ ਆਗੂ ਪਹੁੰਚਣਗੇ ਅਤੇ 2030 ਤੱਕ ਵਿਸ਼ਵ ਗੈਸ ਨਿਕਾਸੀ ਵਿੱਚ ਕਟੌਤੀ ਕਰਨ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਵੀ ਇਸ ਪ੍ਰੋਗਰਾਮ ਨੂੰ ਸੰਬੋਧਤ ਕਰਨਗੇ। ਜਾਣਕਾਰੀ ਦੇ ਮੁਤਾਬਕ ਐਤਵਾਰ ਨੂੰ ਉਦਘਾਟਨ ਤੋਂ ਬਾਅਦ ਸੋਮਵਾਰ ਨੂੰ ਦੁਨੀਆ ਭਰ ਦੇ ਆਗੂ ਸਕਾਟਲੈਂਡ ਦੇ ਸਦਭ ਤੋਂ ਵੱਡੇ ਸ਼ਹਿਰ ਵਿੱਚ ਇਕੱਠੇ ਹੋਣਗੇ ਅਤੇ ਗ੍ਰੀਨ ਹਾਊਸ ਗੈਸ ਇਫ਼ੈਕਟ ਨੂੰ ਘਟਾਉਣ ਦੇ ਮੁੱਦੇ ‘ਤੇ ਚਰਚਾ ਕਰਨ ਦੇ ਨਾਲ ਨਾਲ ਭਵਿੱਖ ਲਈ ਰਣਨੀਤੀਆਂ ਵੀ ਉਲੀਕੀਆਂ ਜਾਣਗੀਆਂ। ਵੈਟੀਕਨ ;ਚ ਐਤਵਾਰ ਦੀ ਪ੍ਰਾਰਥਨਾ ਸਭਾ ਵਿੱਚ ਪੋਪ ਫ਼ਰਾਂਸਿਸ ਨੇ ਦੁਨੀਆ ਦੇ ਲੋਕਾਂ ਨੂੰ ਇਹ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਕਿ ਦੁਨੀਆ ਭਰ ਦੇ ਨੇਤਾ ਜਲਵਾਯੂ ‘ਚ ਗਰਮੀ ਵਧਣ ਨਾਲ ਧਰਤੀ ‘ਤੇ ਮੌਸਮ ਬਦਲਦਾ ਜਾ ਰਿਹਾ ਹੈ।

  ਇਸ ਮੀਟਿੰਗ ਵਿੱਚ ਲਗਭਗ 200 ਦੇਸ਼ਾਂ ਦੇ ਆਗੂ 2015 ਦੇ ਪੈਰਿਸ ਜਲਵਾਯੂ ਸਮਝੋਤੇ ਤੋਂ ਬਾਅਦ ਪੈਂਡਿੰਗ ਪਏ ਮੁੱਦਿਆਂ ‘ਤੇ ਚਰਚਾ ਕਰਨਗੇ ਅਤੇ ਇਸ ਸਦੀ ਵਿੱਚ ਵਿਸ਼ਵ ਤਾਪਮਾਨ ਨੂੰ 1.5 ਡਿਗਰੀ ਸੈਲਸੀਅਸ ਤੋਂ ਵੱਧ ਹੋਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਦੇ ਤਰੀਕੇ ਤੇ ਚਰਚਾ ਕਰਨਗੇ।
  Published by:Amelia Punjabi
  First published:

  Tags: Climate, Italy, Modi government, Narendra modi, Prime Minister, Rome, World news

  ਅਗਲੀ ਖਬਰ