Home /News /international /

Nobel Prize 2021: ਸਾਹਿਤ 'ਚ ਤਨਜ਼ਾਨੀਆ ਦੇ ਅਬਦੁਲਰਾਜ਼ਾਕ ਨੂੰ ਮਿਲਿਆ ਪੁਰਸਕਾਰ

Nobel Prize 2021: ਸਾਹਿਤ 'ਚ ਤਨਜ਼ਾਨੀਆ ਦੇ ਅਬਦੁਲਰਾਜ਼ਾਕ ਨੂੰ ਮਿਲਿਆ ਪੁਰਸਕਾਰ

Nobel Prize 2021: ਗੁਰਨਾਹ ਦਾ ਜਨਮ 1948 ਵਿੱਚ ਜ਼ਾਂਜ਼ੀਬਾਰ, ਤਨਜ਼ਾਨੀਆ ਵਿੱਚ ਹੋਇਆ ਸੀ। ਅੱਜ ਕੱਲ੍ਹ ਉਹ ਯੂਕੇ ਵਿੱਚ ਰਹਿ ਰਿਹਾ ਹੈ। ਇਹ ਪੁਰਸਕਾਰ ਜਿੱਤਣ ਵਾਲਾ ਉਹ ਪਹਿਲਾ ਅਫਰੀਕੀ ਹੈ।

 • Share this:
  ਸਟਾਕਹੋਮ: 2021 ਦਾ ਨੋਬਲ ਸਾਹਿਤ ਪੁਰਸਕਾਰ ਤਨਜ਼ਾਨੀਆ ਦੇ ਮਹਾਨ ਨਾਵਲਕਾਰ ਅਬਦੁਲਰਾਜ਼ਾਕ ਗੁਰਨਾਹ ਨੂੰ ਦਿੱਤਾ ਜਾਵੇਗਾ। ਨੋਬਲ ਅਕਾਦਮੀ ਨੇ ਅੱਜ ਇਹ ਐਲਾਨ ਕੀਤਾ। ਗੁਰਨਾਹ ਨੇ ਆਪਣੇ ਨਾਵਲਾਂ ਵਿੱਚ ਬਸਤੀਵਾਦ ਅਤੇ ਸ਼ਰਨਾਰਥੀਆਂ ਅਤੇ ਖਾੜੀ ਦੇਸ਼ਾਂ ਵਿੱਚ ਉਨ੍ਹਾਂ ਦੇ ਸਭਿਆਚਾਰਾਂ ਬਾਰੇ ਵਿਸਤਾਰ ਨਾਲ ਗੱਲ ਕੀਤੀ ਹੈ। ਹੁਣ ਤੱਕ ਕੁੱਲ 117 ਲੋਕਾਂ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਦਿੱਤਾ ਜਾ ਚੁੱਕਾ ਹੈ। ਇਸ ਵਿੱਚ 16 ਔਰਤਾਂ ਹਨ।

  ਗੁਰਨਾਹ ਦਾ ਜਨਮ 1948 ਵਿੱਚ ਜ਼ਾਂਜ਼ੀਬਾਰ, ਤਨਜ਼ਾਨੀਆ ਵਿੱਚ ਹੋਇਆ ਸੀ। ਅੱਜ ਕੱਲ੍ਹ ਉਹ ਯੂਕੇ ਵਿੱਚ ਰਹਿ ਰਿਹਾ ਹੈ। ਇਹ ਪੁਰਸਕਾਰ ਜਿੱਤਣ ਵਾਲਾ ਉਹ ਪਹਿਲਾ ਅਫਰੀਕੀ ਹੈ। ਗੁਰਨਾਹ ਦੇ 10 ਨਾਵਲਾਂ, 'ਮੈਮੋਰੀ ਆਫ਼ ਡਿਪਾਰਚਰ', 'ਪਿਲਿਗ੍ਰਿਮਜ਼ ਵੇ' ਅਤੇ 'ਡੌਟੀ' ਵਿਚ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਅਨੁਭਵਾਂ ਦਾ ਜ਼ਿਕਰ ਕੀਤਾ ਗਿਆ ਹੈ।

  ਗੁਰਨਾਹ, ਇੱਕ ਸ਼ਰਨਾਰਥੀ ਦੇ ਰੂਪ ਵਿੱਚ ਬ੍ਰਿਟੇਨ ਆਏ ਸਨ। ਇਸੇ ਕਰਕੇ ਸ਼ਰਨਾਰਥੀਆਂ ਦਾ ਦਰਦ ਵੀ ਉਸਦੇ ਨਾਵਲਾਂ ਵਿੱਚ ਸਪਸ਼ਟ ਰੂਪ ਵਿੱਚ ਝਲਕਦਾ ਹੈ। ਉਸਨੇ 21 ਸਾਲ ਦੀ ਉਮਰ ਤੋਂ ਅੰਗਰੇਜ਼ੀ ਵਿੱਚ ਲਿਖਣਾ ਸ਼ੁਰੂ ਕੀਤਾ। ਉਹ ਕੈਂਟ ਯੂਨੀਵਰਸਿਟੀ, ਕੈਂਟਰਬਰੀ ਵਿਖੇ ਅੰਗਰੇਜ਼ੀ ਅਤੇ ਪੋਸਟ-ਕਾਲੋਨਿਅਲ ਲਿਟਰੇਚਰ ਦੇ ਪ੍ਰੋਫੈਸਰ ਵੀ ਰਹੇ ਹਨ।
  Published by:Krishan Sharma
  First published:

  Tags: Literature, Nobel Peace Prize

  ਅਗਲੀ ਖਬਰ