
ਜਸਟਿਨ ਟਰੂਡੋ ਦੀ ਕੈਬਨਿਟ ‘ਚ ਹਿੰਦੂ ਮਹਿਲਾ ਅਨੀਤਾ ਆਨੰਦ ਬਣੀ ਰੱਖਿਆ ਮੰਤਰੀ
ਪ੍ਰਧਾਨ ਮੰਤਰੀ ਜਦਟਿਨ ਟਰੂਡੋ ਨੇ ਆਪਣੇ ਨਵੇਂ ਕੈਬਨਿਟ ਦਾ ਐਲਾਨ ਕੀਤਾ ਹੈ, ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ। ਅਨੀਤਾ ਆਨੰਦ ਤੋਂ ਪਹਿਲਾਂ ਕੈਨੇਡਾ ਦੀ ਇਕਲੌਤੀ ਮਹਿਲਾ ਰੱਖਿਆ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਕਿੰਮ ਕੈਂਪਬੈਲ ਸੀ, ਜਿਨ੍ਹਾਂ ਨੇ 1993 ‘ਚ 4 ਜਨਵਰੀ ਤੋਂ 25 ਜੂਨ ਤੱਕ 6 ਮਹੀਨਿਆਂ ਲਈ ਇਹ ਕਾਰਜਭਾਰ ਸੰਭਾਲਿਆ ਸੀ।
ਸੱਜਣ ਨੂੰ ਕੌਮਾਂਤਰੀ ਮਾਮਲਿਆਂ ਦਾ ਮੰਤਰੀ ਬਣਾਇਆ ਹੈ, ਉਨ੍ਹਾਂ ਤੋਂ ਇਲਾਵਾ ਇੱਕ ਭਾਰਤੀ-ਕੈਨੇਡੀਸ਼ਨ ਮਹਿਲਾ ਕਮਲ ਖੇੜਾ, ਜੋ ਬ੍ਰੈਂਪਟਨ ਵੈਸਟ ਤੋਂ 32 ਸਾਲਾ ਸਾਂਸਦ ਹਨ, ਨੇ ਵੀ ਸੀਨੀਅਰ ਨਾਗਰਿਕਾਂ ਲਈ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ ਹੈ। ਇਸ ਤੋਂ ਬਾਅਦ ਜਸਟਿਨ ਟਰੂਡੋ ਦੇ ਕੈਬਨਿਟ ‘ਚ 3 ਭਾਰਤੀ ਮੂਲ ਦੀ ਕੈਨੇਡੀਅਨ ਮਹਿਲਾਵਾਂ ਨੇ ਮੰਤਰੀ ਦੀ ਕੁਰਸੀ ਸੰਭਾਲੀ ਹੈ।
ਕੈਨੇਡਾ ਦੀ ਨਵੀਂ ਕੈਬਨਿਟ ‘ਚ 6 ਮਹਿਲਾ ਮੰਤਰੀਆਂ ਵਿੱਚੋਂ 2 ਭਾਰਤੀ ਮਹਿਲਾਵਾਂ ਹਨ। ਟਰੂਡੋ ਨੇ ਕੈਨੇਡੀਅਨ ਆਰਮੀ ‘ਚ ਸ਼ੋਸ਼ਣ ਦੇ ਅਪਰਾਧ ਨੂੰ ਦੂਰ ਕਰਨ ‘ਚ ਅਸਫ਼ਲ ਰਹੇ ਹਰਜੀਤ ਸੱਜਣ ਨੂੰ ਡਾਊਨਗ੍ਰੇਡ ਕਰ ਦਿਤਾ ਅਤੇ ਅਨੀਤਾ ਆਨੰਦ ਅਤੇ ਕਮਲ ਖੇੜਾ ਨੂੰ ਮਹਾਂਮਾਰੀ ਦੌਰਾਨ ਉਨ੍ਹਾਂ ਦੇ ਕੰਮ ਲਈ ਸਨਮਾਨਤ ਕੀਤਾ।
ਦੱਸ ਦਈਏ ਕਿ ਅਨੀਤਾ ਦਾ ਜਨਮ 1967 ‘ਚ ਨੋਵਾ ਸਕੋਟੀਆ ‘ਚ ਭਾਰਤੀ ਮੂਲ ਦੇ ਮਾਤਾ-ਪਿਤਾ ਦੇ ਘਰ ਵਿੱਚ ਹੋਇਆ ਸੀ, ਅਨੀਤਾ ਦੇ ਮਾਪੇ ਦੋਵੇਂ ਹੀ ਡਾਕਟਰ ਸਨ। ਉਨ੍ਹਾਂ ਦੀ ਮਾਂ ਸਰੋਜ ਡੀ ਰਾਮ ਪੰਜਾਬ ਤੋਂ ਅਤੇ ਪਿਤਾ ਐਸਵੀ ਆਨੰਦ ਤਾਮਿਲ ਨਾਡੂ ਤੋਂ ਹਨ। ਅਨੀਤਾ ਟੋਰਾਂਟੋ ਯੂਨੀਵਰਸਿਟੀ ‘ਚ ਕਾਨੂੰਨ ਦੀ ਪ੍ਰੌਫ਼ੈਸਰ ਵੀ ਰਹਿ ਚੁੱਕੀ ਹੈ। ਉਨ੍ਹਾਂ ਨੂੰ 2019 ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਨਤਕ ਸੇਵਾ ਅਤੇ ਖ਼ਰੀਦ ਮੰਤਰੀ ਦੀ ਜ਼ਿੰਮੇਵਾਰੀ ਦਿਤੀ ਗਈ ਸੀ।
ਅਨੀਤਾ ਨੇ ਏਅਰ ਇੰਡੀਆ ਜਾਂਚ ਕਮਿਸ਼ਨ ਦੀ ਮਦਦ ਕੀਤੀ ਸੀ।
ਕਮਿਸ਼ਨ ਨੇ 23 ਜੂਨ 1985 ਨੂੰ ਏਅਰ ਇੰਡੀਆ ਕਨਿਸ਼ਕ ਉਡਾਣ 182 ‘ਚ ਹੋਏ ਬੰਬ ਧਮਾਕਿਆਂ ਦੀ ਜਾਂਚ ਕੀਤੀ ਸੀ, ਇਸ ਹਮਲੇ ਵਿੱਚ ਸਾਰੇ 329 ਲੋਕ ਮਾਰੇ ਗਏ ਸੀ। ਮਾਂਟਰੀਅਲ ਦਿੱਲੀ ਦੀ ਉਡਾਣ ‘ਚ ਜੋ ਬੰਬ ਧਮਾਕਾ ਹੋਇਆ ਸੀ, ਉਸ ਸਾਜਸ਼ ਇੱਕ ਸਾਲ ਪਹਿਲਾਂ 1984 ‘ਚ ਅੰਮ੍ਰਿਤਸਰ ‘ਚ ਸਥਿਤ ਹਰਮੰਦਰ ਸਾਹਿਬ ‘ਚ ਕੀਤੀ ਗਈ ਫ਼ੌਜੀ ਕਾਰਵਾਈ ਦਾ ਬਦਲਾ ਲੈਣ ਲਈ ਰਚੀ ਗਈ ਸੀ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।