Home /News /international /

ਪਾਕਿਸਤਾਨੀ ਮੰਤਰੀ ਨੇ ਟੀ20 ‘ਚ ਭਾਰਤ ਖ਼ਿਲਾਫ਼ ਪਾਕਿਸਤਾਨ ਦੀ ਜਿੱਤ ਨੂੰ ਦੱਸਿਆ ਇਸਲਾਮ ਦੀ ਜਿੱਤ

ਪਾਕਿਸਤਾਨੀ ਮੰਤਰੀ ਨੇ ਟੀ20 ‘ਚ ਭਾਰਤ ਖ਼ਿਲਾਫ਼ ਪਾਕਿਸਤਾਨ ਦੀ ਜਿੱਤ ਨੂੰ ਦੱਸਿਆ ਇਸਲਾਮ ਦੀ ਜਿੱਤ

ਪਾਕਿਸਤਾਨੀ ਮੰਤਰੀ ਨੇ ਟੀ20 ‘ਚ ਭਾਰਤ ਖ਼ਿਲਾਫ਼ ਪਾਕਿਸਤਾਨ ਦੀ ਜਿੱਤ ਨੂੰ ਦੱਸਿਆ ਇਸਲਾਮ ਦੀ ਜਿੱਤ

ਪਾਕਿਸਤਾਨੀ ਮੰਤਰੀ ਨੇ ਟੀ20 ‘ਚ ਭਾਰਤ ਖ਼ਿਲਾਫ਼ ਪਾਕਿਸਤਾਨ ਦੀ ਜਿੱਤ ਨੂੰ ਦੱਸਿਆ ਇਸਲਾਮ ਦੀ ਜਿੱਤ

  • Share this:

ਟੀ-20 ਵਿਸ਼ਵ ਕੱਪ 'ਚ ਭਾਰਤ ਖਿਲਾਫ ਵੱਡੀ ਜਿੱਤ ਤੋਂ ਬਾਅਦ ਜਿੱਥੇ ਪਾਕਿਸਤਾਨ ਦੇ ਕ੍ਰਿਕਟ ਪ੍ਰੇਮੀ ਜਸ਼ਨ ਮਨਾ ਰਹੇ ਹਨ, ਉੱਥੇ ਹੀ ਪਾਕਿਸਤਾਨ ਦੇ ਮੰਤਰੀ ਭਾਰਤ ਖਿਲਾਫ ਜ਼ਹਿਰ ਉਗਲ ਰਹੇ ਹਨ। ਦਰਅਸਲ, ਪਾਕਿਸਤਾਨ ਦੇ ਮੰਤਰੀ ਸ਼ੇਖ ਰਾਸ਼ਿਦ ਇਸ ਨੂੰ ਧਰਮ ਦੇ ਐਂਗਲ ਨਾਲ ਵੇਖ ਰਹੇ ਹਨ ਅਤੇ ਭਾਰਤ ਦੇ ਮੁਸਲਮਾਨਾਂ ਨੂੰ ਵੀ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ਪਾਕਿਸਤਾਨ ਦੇ ਪਹਿਲੇ ਟੀ -20 ਮੈਚ ਨੂੰ ਦਸ ਵਿਕਟਾਂ ਨਾਲ ਜਿੱਤਣ ਤੋਂ ਬਾਅਦ ਭਾਰਤੀ ਮੁਸਲਮਾਨਾਂ ਸਮੇਤ ਦੁਨੀਆ ਦੇ ਸਾਰੇ ਮੁਸਲਮਾਨਾਂ ਨੂੰ ਜਸ਼ਨ ਮਨਾਉਣਾ ਚਾਹੀਦਾ ਹੈ। ਭਾਰਤ ਖਿਲਾਫ ਇਹ ਜਿੱਤ ਸਾਡੇ ਲਈ ਫਾਈਨਲ ਤੋਂ ਵੱਡੀ ਜਿੱਤ ਹੈ। ਰਾਸ਼ਿਦ ਨੇ ਭਾਰਤ ਖਿਲਾਫ ਇਸ ਜਿੱਤ ਨੂੰ ਪੂਰੇ "ਇਸਲਾਮ ਦੀ ਜਿੱਤ" ਕਰਾਰ ਦਿੱਤਾ ਅਤੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਫਤਿਹ ਮੁਬਾਰਕ ਕਿਹਾ।

ਉਨ੍ਹਾਂ ਕਿਹਾ, "ਮੈਨੂੰ ਅਫਸੋਸ ਹੈ ਕਿ ਇਹ ਪਹਿਲਾ ਭਾਰਤ ਤੇ ਪਾਕਿਸਤਾਨ ਦਾ ਮੈਚ ਹੈ ਜੋ ਮੈਂ ਆਪਣੀ ਰਾਸ਼ਟਰੀ ਜ਼ਿੰਮੇਵਾਰੀਆਂ ਦੇ ਕਾਰਨ ਮੈਦਾਨ "ਤੇ ਨਹੀਂ ਵੇਖ ਸਕਿਆ। ਪਰ ਮੈਂ ਇਸਲਾਮਾਬਾਦ, ਰਾਵਲਪਿੰਡੀ ਦੇ ਸਾਰੇ ਕੰਟੇਨਰਾਂ ਨੂੰ ਹਟਾਉਣ ਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਪਾਕਿਸਤਾਨ ਦੀ ਆਵਾਮ ਚੰਗੀ ਤਰ੍ਹਾਂ ਇਹ ਜਸ਼ਨ ਮਨਾ ਸਕੇ। ਅਤੇ ਪਾਕਿਸਤਾਨ ਦੀ ਟੀਮ ਨੂੰ, ਪਾਕਿਸਤਾਨੀ ਰਾਸ਼ਟਰ ਨੂੰ ਵਧਾਈਆਂ। ਅੱਜ ਸਾਡਾ ਫਾਈਨਲ ਸੀ ਅਤੇ ਦੁਨੀਆ ਭਰ ਦੇ ਮੁਸਲਮਾਨਾਂ ਸਮੇਤ ਭਾਰਤ ਦੇ ਮੁਸਲਮਾਨਾਂ ਦੀਆਂ ਭਾਵਨਾਵਾਂ ਪਾਕਿਸਤਾਨੀ ਟੀਮ ਨਾਲ ਸਨ। ਤੁਹਾਨੂੰ ਸਰਬਸ਼ਕਤੀਮਾਨ ਇਸਲਾਮ ਦੀਆਂ ਸ਼ੁਭਕਾਮਨਾਵਾਂ। ਪਾਕਿਸਤਾਨ ਜ਼ਿੰਦਾਬਾਦ....ਇਸਲਾਮ ਜ਼ਿੰਦਾਬਾਦ!"

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਟੀ-20 ਵਿਸ਼ਵ ਕੱਪ ਦੇ ਪਹਿਲੇ ਹੀ ਮੈਚ ਵਿੱਚ ਭਾਰਤ ਨੂੰ ਪਾਕਿਸਤਾਨ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ। ਕਿਸੇ ਵੀ ਵਿਸ਼ਵ ਕੱਪ ਵਿੱਚ ਭਾਰਤ ਖਿਲਾਫ ਪਾਕਿਸਤਾਨ ਟੀਮ ਦੀ ਇਹ ਪਹਿਲੀ ਜਿੱਤ ਸੀ। ਪਾਕਿਸਤਾਨ ਦੀ ਟੀਮ ਨੇ ਇਹ ਮੈਚ 10 ਵਿਕਟਾਂ ਨਾਲ ਜਿੱਤਿਆ।

ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਟੀਮ ਨੂੰ ਜਿੱਤ ਵੱਲ ਲਿਜਾਣ ਤੋਂ ਬਾਅਦ ਹੀ ਸਾਹ ਲਿਆ। ਰਿਜ਼ਵਾਨ ਨੇ 55 ਗੇਂਦਾਂ 'ਤੇ 79 ਅਤੇ ਬਾਬਰ ਨੇ 52 ਗੇਂਦਾਂ 'ਤੇ 68 ਦੌੜਾਂ ਬਣਾਈਆਂ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਸੱਤ ਵਿਕਟਾਂ 'ਤੇ 151 ਦੌੜਾਂ ਬਣਾਈਆਂ। ਜਵਾਬ ਵਿੱਚ ਪਾਕਿਸਤਾਨ ਦੀ ਟੀਮ ਨੇ 17.5 ਓਵਰਾਂ ਵਿੱਚ 152 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

Published by:Amelia Punjabi
First published:

Tags: Cricket News, India, Pakistan, Pakistan government, T20 World Cup, Team India, World