• Home
  • »
  • News
  • »
  • international
  • »
  • WORLD NEWS VIRAL VIDEO BELGIAN YOUTH PUSHES WOMAN IN FRONT OF TRAIN HEARTBREAKING INCIDENT CAPTURED ON CCTV GH KS

ਟ੍ਰੇਨ ਅੱਗੇ ਨੌਜਵਾਨ ਨੇ ਦਿੱਤਾ ਔਰਤ ਨੂੰ ਧੱਕਾ, CCTV 'ਚ ਕੈਦ ਹੋਈ ਦਿਲ ਕੰਬਾਊ ਘਟਨਾ, Video Viral

World News: ਬੈਲਜੀਅਮ (Belgium) ਦੀ ਰਾਜਧਾਨੀ ਬਰੇਸਲੇਸ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਇੱਥੇ ਇੱਕ ਆਦਮੀ ਨੇ ਇੱਕ ਔਰਤ ਨੂੰ ਮੈਟਰੋ ਸਟੇਸ਼ਨ (Metro Stataion) 'ਤੇ ਪਲੇਟਫਾਰਮ ਤੋਂ ਚੱਲ ਰਹੀ ਮੈਟਰੋ ਰੇਲ ਗੱਡੀ (Train) ਦੇ ਸਾਹਮਣੇ ਟ੍ਰੈਕ 'ਤੇ ਧੱਕਾ ਦੇ ਦਿੱਤਾ। ਹਾਲਾਂਕਿ, ਅਲਰਟ ਮੈਟਰੋ ਡਰਾਈਵਰ ਨੇ ਮੌਕੇ 'ਤੇ ਐਮਰਜੈਂਸੀ ਬਰੇਕਾਂ ਲਾ ਕੇ ਔਰਤ ਦੀ ਜਾਨ ਬਚਾ ਲਈ। ਇਸ ਸਾਰੀ ਘਟਨਾ ਦੀ ਵੀਡੀਓ (Viral Video) ਉਥੇ ਲੱਗੇ CCTV ਕੈਮਰੇ ਵਿਚ ਕੈਦ ਹੋ ਗਈ।

  • Share this:

ਰੋਜ਼ੀਅਰ ਮੈਟਰੋ ਸਟੇਸ਼ਨ ਦੀ ਘਟਨਾ

ਇਹ ਘਟਨਾ ਰੋਜ਼ੀਅਰ ਮੈਟਰੋ ਸਟੇਸ਼ਨ 'ਤੇ ਵਾਪਰੀ। ਵੀਡੀਓ ਵਿੱਚ ਵਿਖਾਈ ਦੇ ਰਿਹਾ ਹੈ ਕਿ ਇੱਕ ਨੌਜਵਾਨ ਲੰਬੇ ਸਮੇਂ ਤੋਂ ਪਲੇਟਫਾਰਮ 'ਤੇ ਇਧਰ-ਉਧਰ ਘੁੰਮ ਰਿਹਾ ਹੈ। ਮੈਟਰੋ ਦੇ ਆਉਣ 'ਤੇ ਉਹ ਭੱਜ ਕੇ ਆਇਆ ਅਤੇ ਰੇਲਵੇ ਟਰੈਕ 'ਤੇ ਪਲੇਟਫਾਰਮ ਉੱਤੇ ਅੱਗੇ ਖੜ੍ਹੀ ਔਰਤ ਨੂੰ ਧੱਕਾ ਦੇ ਦਿੱਤਾ। ਦੱਸਿਆ ਗਿਆ ਕਿ ਡਰਾਈਵਰ ਨੇ ਐਮਰਜੈਂਸੀ ਬਰੇਕਾਂ ਲਗਾਈਆਂ, ਜਿਸ ਨਾਲ ਔਰਤ ਦੀ ਜਾਨ ਬਚੀ।

ਘਟਨਾ ਤੋਂ ਬਾਅਦ ਦੋਸ਼ੀ ਫ਼ਰਾਰ
ਦੂਜੇ ਪਾਸੇ ਦੋਸ਼ੀ ਨੌਜਵਾਨ ਔਰਤ ਨੂੰ ਧੱਕਾ ਦੇ ਕੇ ਭੱਜਣ ਵਿਚ ਕਾਮਯਾਬ ਹੋ ਗਿਆ। ਹਾਲਾਂਕਿ, ਉਸ ਨੂੰ ਦੂਜੇ ਮੈਟਰੋ ਸਟੇਸ਼ਨ 'ਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਘਟਨਾ ਤੋਂ ਬਾਅਦ ਔਰਤ ਅਤੇ ਮੈਟਰੋ ਡਰਾਈਵਰ ਦੋਵੇਂ ਹੈਰਾਨ ਰਹਿ ਗਏ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਨੂੰ ਜਲਦੀ ਹੀ ਘਰ ਭੇਜ ਦਿੱਤਾ ਜਾਵੇਗਾ।

ਇਸ ਦੌਰਾਨ, ਬਰੱਸਲਜ਼ ਇੰਟਰਕਮਿਊਨਲ ਟਰਾਂਸਪੋਰਟ ਕੰਪਨੀ ਦੇ ਬੁਲਾਰੇ ਗਾਈ ਸਬਾਲਨ ਨੇ ਬਰੱਸਲਜ਼ ਟਾਈਮਜ਼ ਨੂੰ ਦੱਸਿਆ ਕਿ ਡਰਾਈਵਰ ਨੇ ਬਹੁਤ ਚੌਕਸੀ ਦਿਖਾਈ ਪਰ ਉਹ ਅਤੇ ਪੀੜਤ ਦੋਵੇਂ ਸਦਮੇ ਵਿੱਚ ਹਨ। ਸਨਕੀ ਵਿਅਕਤੀ ਦੇ ਇਰਾਦਿਆਂ ਨੂੰ ਜਾਣਨ ਲਈ ਇੱਕ ਮਨੋਚਿਕਿਤਸਕ ਵੀ ਨਿਯੁਕਤ ਕੀਤਾ ਗਿਆ ਹੈ।
Published by:Krishan Sharma
First published: