• Home
  • »
  • News
  • »
  • international
  • »
  • WORLD NEWS WOMAN GOES TO GET VISA ON FATHERS DEATH BUT INDIAN EMBASSY OFFICIAL ERUPTS VIDEO CAPTURES INCIDENT KS

World News: ਪਿਉ ਦੀ ਮੌਤ 'ਤੇ ਵੀਜ਼ਾ ਲੈਣ ਗਈ ਸੀ ਔਰਤ, ਪਰ ਭੜਕ ਗਿਆ ਭਾਰਤੀ ਅਧਿਕਾਰੀ, ਵੀਡੀਓ 'ਚ ਕੈਦ ਹੋਈ ਘਟਨਾ

ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਔਰਤ ਵਾਰ-ਵਾਰ ਅਧਿਕਾਰੀ ਕੋਲੋਂ ਮੰਗ ਕਰ ਰਹੀ ਹੈ ਕਿ ਉਹ ਉਸਦਾ ਵੀਜ਼ਾ ਅਰਜ਼ੀ ਮਨਜੂਰ ਕਰ ਲਵੇ, ਪਰ ਉਹ ਅਜਿਹਾ ਨਹੀਂ ਕਰਦਾ ਅਤੇ ਉਲਟਾ ਔਰਤ 'ਤੇ ਨਾਰਾਜ਼ਗੀ ਵਿਖਾਉਂਦਾ ਹੈ। ਔਰਤ ਅਖੀਰ ਤੱਕ ਖੜੀ ਰਹਿੰਦੀ ਹੈ, ਪਰ ਅਧਿਕਾਰੀ ਨਹੀਂ ਮੰਨਦਾ।

  • Share this:
    ਨਿਊਯਾਰਕ: ਸੋਸ਼ਲ ਮੀਡੀਆ (Social Media) 'ਤੇ ਇੱਕ ਵੀਡੀਓ ਵਾਇਰਲ (Viral Video) ਹੋ ਰਹੀ ਹੈ। ਇਸ 'ਚ ਦੇਖਿਆ ਜਾ ਰਿਹਾ ਹੈ ਕਿ ਇੱਕ ਔਰਤ ਆਪਣੇ ਸਾਥੀ ਨਾਲ ਅਮਰੀਕਾ (United States) ਦੇ ਨਿਊਯਾਰਕ ਸਥਿਤ ਭਾਰਤੀ ਦੂਤਾਵਾਸ (Indian Embassy) 'ਚ ਵੀਜ਼ਾ ਲੈਣ ਜਾਂਦੀ ਹੈ। ਪਰ ਉਥੇ ਮੌਜੂਦ ਅਧਿਕਾਰੀ ਉਸ ਦੀ ਦਰਖਾਸਤ ਉਸ ਨੂੰ ਵਾਪਸ ਕਰ ਦਿੰਦਾ ਸੀ ਅਤੇ ਨਾਰਾਜ਼ ਹੋ ਕੇ ਉਸ ਨੂੰ ਬੁਰਾ-ਭਲਾ ਕਹਿੰਦਾ ਸੀ। ਔਰਤ ਨੇ ਇਸ ਸਾਰੀ ਘਟਨਾ ਨੂੰ ਆਪਣੇ ਮੋਬਾਈਲ ਦੇ ਕੈਮਰੇ ਵਿੱਚ ਕੈਦ ਕਰ ਲਿਆ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਦੂਤਘਰ ਨੇ ਮੁਲਜ਼ਮ ਅਧਿਕਾਰੀ ਖਿਲਾਫ ਕਾਰਵਾਈ ਦੀ ਗੱਲ ਕਹੀ ਹੈ।

    ਇਸ ਵੀਡੀਓ ਨੂੰ ਟਵਿੱਟਰ 'ਤੇ ਰਾਕੇਸ਼ ਕ੍ਰਿਸ਼ਨ ਸਿਮਹਾ ਨਾਂਅ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਸ ਨਾਲ ਹੀ ਉਨ੍ਹਾਂ ਨੇ ਇੱਕ ਔਰਤ ਦੇ ਪਿਤਾ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸਤੋਂ ਬਾਅਦ ਉਹ ਘਰ ਜਾਣ ਲਈ ਵੀਜ਼ਾ ਅਪਲਾਈ ਕਰਨ ਲਈ ਨਿਊਯਾਰਕ, ਅਮਰੀਕਾ ਸਥਿਤ ਭਾਰਤੀ ਦੂਤਘਰ ਗਈ। ਪਰ ਉੱਥੇ ਮੌਜੂਦ ਭਾਰਤੀ ਅਧਿਕਾਰੀ ਨੇ ਕਿਸੇ ਗੱਲ 'ਤੇ ਗੁੱਸੇ 'ਚ ਆ ਕੇ ਉਸਦੀ ਅਰਜ਼ੀ ਵਾਪਸ ਕਰ ਦਿੱਤੀ। ਉਸ ਨੂੰ ਬਹੁਤ ਗਲਤ ਵੀ ਕਿਹਾ।

    ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਔਰਤ ਵਾਰ-ਵਾਰ ਅਧਿਕਾਰੀ ਕੋਲੋਂ ਮੰਗ ਕਰ ਰਹੀ ਹੈ ਕਿ ਉਹ ਉਸਦਾ ਵੀਜ਼ਾ ਅਰਜ਼ੀ ਮਨਜੂਰ ਕਰ ਲਵੇ, ਪਰ ਉਹ ਅਜਿਹਾ ਨਹੀਂ ਕਰਦਾ ਅਤੇ ਉਲਟਾ ਔਰਤ 'ਤੇ ਨਾਰਾਜ਼ਗੀ ਵਿਖਾਉਂਦਾ ਹੈ। ਔਰਤ ਅਖੀਰ ਤੱਕ ਖੜੀ ਰਹਿੰਦੀ ਹੈ, ਪਰ ਅਧਿਕਾਰੀ ਨਹੀਂ ਮੰਨਦਾ।

    ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੂਤਾਵਾਸ ਦੇ ਉੱਚ ਅਧਿਕਾਰੀ ਚੌਕਸ ਹੋ ਗਏ। ਉਨ੍ਹਾਂ ਨੇ ਭਾਰਤੀ ਦੂਤਾਵਾਸ ਦੇ ਅਧਿਕਾਰਤ ਹੈਂਡਲ ਤੋਂ ਟਵਿੱਟਰ 'ਤੇ ਜਾਣਕਾਰੀ ਸਾਂਝੀ ਕੀਤੀ ਹੈ। ਇਸ 'ਚ ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ, 'ਅਸੀਂ ਇਸ ਸਬੰਧ 'ਚ ਸ਼ਿਕਾਇਤ 'ਤੇ ਧਿਆਨ ਦਿੱਤਾ ਹੈ। ਦੂਤਾਵਾਸ ਜਨਤਾ ਦੀ ਸੇਵਾ ਲਈ ਉੱਚ ਮਿਆਰਾਂ ਦੀ ਪਾਲਣਾ ਕਰਦਾ ਹੈ। ਕੌਂਸਲ ਜਨਰਲ ਨੇ ਖੁਦ ਮਾਮਲੇ ਦੀ ਸਮੀਖਿਆ ਕੀਤੀ ਹੈ। ਦਿੱਤੀ ਗਈ ਸੂਚਨਾ ਤੋਂ ਬਾਅਦ ਸਬੰਧਤ ਅਧਿਕਾਰੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ।''
    Published by:Krishan Sharma
    First published:
    Advertisement
    Advertisement