Home /News /international /

Nobel Prize 2021: ਰਸਾਇਣ ਵਿਗਿਆਨ 'ਚ ਬੈਂਜਾਮਿਨ ਲਿਸਟ ਅਤੇ ਡੇਵਿਡ ਮੈਕਮਿਲਨ ਨੇ ਸਾਂਝਾ ਕੀਤਾ ਪੁਰਸਕਾਰ

Nobel Prize 2021: ਰਸਾਇਣ ਵਿਗਿਆਨ 'ਚ ਬੈਂਜਾਮਿਨ ਲਿਸਟ ਅਤੇ ਡੇਵਿਡ ਮੈਕਮਿਲਨ ਨੇ ਸਾਂਝਾ ਕੀਤਾ ਪੁਰਸਕਾਰ

Nobel Prize 2021: ਸਵੀਡਨ ਦੀ ਲੁਡ ਯੂਨੀਵਰਸਿਟੀ ਤੋਂ ਸੰਮਤੀ ਮੈਂਬਰ ਪ੍ਰੋ. ਪੀਟਰ ਸੋਮਫਾਈ ਨੇ ਖੋਜ ਨੂੰ 'ਗੇਮ ਚੇਂਜਰ' ਦੱਸਿਆ ਅਤੇ ਕਿਹਾ, ''ਸਾਨੂੰ ਕਾਰਬਨਿਕ ਰਸਾਇਣ ਵਿਗਿਆਨ ਵਿੱਚ ਇੱਕ ਨਵਾਂ ਉਤਪਾਦ ਮਿਲਿਆ ਹੈ ਅਤੇ ਇਹ ਮਨੁੱਖ ਜਾਤੀ ਲਈ ਸਭ ਤੋਂ ਵੱਡਾ ਫਾਇਦਾ ਸਾਬਤ ਹੋ ਸਕਦਾ ਹੈ।''

ਹੋਰ ਪੜ੍ਹੋ ...
 • Share this:
  ਸਵੀਡਨ: ਰਾਇਲ ਸਵੀਡਸ਼ ਅਕਾਦਮੀ ਆਫ਼ ਸਾਇੰਸਜ਼ ਨੇ ਰਸਾਇਣ ਵਿਗਿਆਨ ਲਈ ਸਾਲ 2021 ਦਾ ਨੋਬਲ ਪੁਰਸਕਾਰ (2021 Nobel Prize in Chemistry) ਬੈਂਜਾਮਿਨ ਲਿਸਟ ਅਤੇ ਡੇਵਿਡ ਡਬਲਯੂਸੀ ਮੈਕਮਿਲਨ ਨੂੰ ਦਿੱਤਾ ਹੈ। ਦੋਵਾਂ ਹੀ ਵਿਗਿਆਨੀਆਂ ਨੂੰ ਇਹ ਸਨਮਾਨ 'ਅਣੂਆਂ ਦੇ ਨਿਰਮਾਣ ਲਈ ਇੱਕ ਸਰਲ ਯੰਤਰ' ਬਣਾਉ ਲਈ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ 'ਐਸੀਮੇਟ੍ਰਿਕ ਆਰਗੇਨੋਕੈਟਸਿਸ' ਦੇ ਰੂਪ ਵਿੱਚ ਜਾਣੇ ਜਾਂਦੇ ਅਣੂਆਂ ਦੇ ਨਿਰਮਾਣ ਲਈ ਇੱਕ ਨਵਾਂ ਢੰਗ ਵਿਕਸਿਤ ਕਰਨ ਲਈ ਉਨ੍ਹਾਂ ਦੇ ਜ਼ਿਕਰਯੋਗ ਕੰਮ ਲਈ ਦਿੱਤਾ ਗਿਆ ਹੈ। ਰਸਾਇਣ ਵਿਗਿਆਨ ਨੋਬਲ ਸੰਮਤੀ ਦੇ ਇੱਕ ਮੈਂਬਰ, ਪਰਨਿਲਾ ਵਿਟੰਗ ਸਟਾਫਸ਼ੇਡ ਨੇ ਕਿਹਾ, ''ਇਨ੍ਹਾਂ ਦੋਵਾਂ ਵਿਗਿਆਨੀਆਂ ਦੀ ਖੋਜਾਂ ਨੇ ਰਸਾਇਣਕ ਅਣੂਆਂ ਨੂੰ ਇਕੱਠੇ ਕਿਵੇਂ ਰੱਖਿਆ ਜਾਵੇ, ਇਸ ਸਬੰਧੀ ਸੋਚਣ ਦਾ ਇੱਕ ਬਹੁਤ ਹੀ ਵੱਖਰੀ ਨਵਾਂ ਢੰਗ ਸ਼ੁਰੂ ਕੀਤਾ।''

  ਵਿਟੰਗ ਸਟਾਫਸ਼ੇਡ ਨੇ ਕਿਹਾ,'' ਇਹ ਨਵਾਂ ਯੰਤਰ ਡੱਬਾ ਮੌਜੂਦਾ ਸਮੇਂ ਦੁਨੀਆ ਭਰ ਵਿੱਚ ਵਰਤਿਆ ਜਾਂਦਾ ਹੈ, ਉਦਾਹਰਨ ਵੱਜੋਂ ਦਵਾਈ ਦੀ ਖੋਜ ਵਿੱਚ ਅਤੇ ਠੀਕ ਰਸਾਇਣਾਂ ਦੇ ਉਤਪਾਦਨ ਵਿੱਚ ਅਤੇ ਪਹਿਲਾਂ ਤੋਂ ਹੀ ਮਨੁੱਖ ਜਾਤੀ ਨੂੰ ਬਹੁਤ ਲਾਭ ਪਹੁੰਚ ਰਿਹਾ ਹੈ।'' ਜਰਮਨ ਵਿਗਿਆਨ ਬੈਂਜਾਮਿਨ ਲਿਸਟ ਅਤੇ ਸਕਾਟਿਸ਼ ਕੇਮਿਸਟ ਮੈਕਮਿਲਨ ਨੇ ਆਜ਼ਾਦਾਨਾ ਰੂਪ ਵਿੱਚ ਕੰਮ ਕੀਤਾ। ਇਹ ਇਸ ਹਫ਼ਤੇ ਦਿੱਤਾ ਜਾਣ ਵਾਲਾ ਤੀਜਾ ਨੋਬਲ ਪੁਰਸਕਾਰ ਹੈ, ਜਿਸ ਨੂੰ ਦੋਵੇਂ ਸਾਂਝਾ ਕਰ ਰਹੇ ਹਨ। ਦੋਵੇਂ ਜੇਤੂਆਂ ਨੂੰ 10 ਮਿਲੀਅਨ ਕ੍ਰੋਨ (£842,611) ਦੀ ਰਾਸ਼ੀ ਸਾਂਝੀ ਕਰਨਗੇ।

  ਸਵੀਡਨ ਦੀ ਲੁਡ ਯੂਨੀਵਰਸਿਟੀ ਤੋਂ ਸੰਮਤੀ ਮੈਂਬਰ ਪ੍ਰੋ. ਪੀਟਰ ਸੋਮਫਾਈ ਨੇ ਖੋਜ ਨੂੰ 'ਗੇਮ ਚੇਂਜਰ' ਦੱਸਿਆ ਅਤੇ ਕਿਹਾ, ''ਸਾਨੂੰ ਕਾਰਬਨਿਕ ਰਸਾਇਣ ਵਿਗਿਆਨ ਵਿੱਚ ਇੱਕ ਨਵਾਂ ਉਤਪਾਦ ਮਿਲਿਆ ਹੈ ਅਤੇ ਇਹ ਮਨੁੱਖ ਜਾਤੀ ਲਈ ਸਭ ਤੋਂ ਵੱਡਾ ਫਾਇਦਾ ਸਾਬਤ ਹੋ ਸਕਦਾ ਹੈ।''

  1901 ਤੋਂ ਦਿੱਤੇ ਜਾ ਰਹੇ ਹਨ ਰਸਾਇਣ ਵਿਗਿਆਨ ਦੇ ਖੇਤਰ ਵਿੱੱਚ ਪੁਰਸਕਾਰ
  ਸਵੀਡਸ਼ ਉਦਯੋਗਪਤੀ ਅਲਫ਼ੇਡ ਨੋਬਲ ਨੇ ਆਪਣੀ ਮੌਤ ਤੋਂ ਇੱਕ ਸਾਲ ਪਹਿਲਾਂ 1896 ਵਿੱਚ ਆਪਣੀ ਵਸੀਅਤ ਵਿੱਚ ਇਹ ਪੁਰਸਕਾਰ ਦੇਣ ਦੀ ਗੱਲ ਕਹੀ ਸੀ। 1901 ਤੋਂ ਹੁਣ ਤੱਕ ਕੁਲ 187 ਵਿਅਕਤੀਆਂ ਨੂੰ ਰਸਾਇਣ ਵਿਗਿਆਨ ਵਿੱਚ ਸਭ ਤੋਂ ਉਚੇ ਪੁਰਸਕਾਰ ਨਾਲ ਨਿਵਾਜਿਆ ਜਾ ਚੁੱਕਿਆ ਹੈ। ਇਨ੍ਹਾਂ 187 ਪੁਰਸਕਾਰ ਜੇਤੂਆਂ ਵਿੱਚੋਂ ਸਿਰਫ਼ 7 ਔਰਤਾਂ ਅਨ। ਬ੍ਰਿਟਿਸ਼ ਬਾਓਕੈਮਿਸਟ ਫ਼੍ਰੇਡਰਿਕ ਸੇਂਗਰ ਨੇ 1958 ਅਤੇ 1980 ਵਿੱਚ ਦੋ ਵਾਰੀ ਇਹ ਪੁਰਸਕਾਰ ਜਿੱਤਿਆ ਹੈ।
  Published by:Krishan Sharma
  First published:

  Tags: Nobel Peace Prize, Prize, Science, Scientists

  ਅਗਲੀ ਖਬਰ