• Home
  • »
  • News
  • »
  • international
  • »
  • WORLD RECORD LARGEST POTATO FOUND IN NEW ZEALAND 8 KG POTATO SURPRISED THE WORLD KS

World Record: ਨਿਊਜ਼ੀਲੈਂਡ 'ਚ ਮਿਲਿਆ ਸਭ ਤੋਂ ਵੱਡਾ ਆਲੂ, 8 ਕਿੱਲੋ ਦੇ ਆਲੂ ਨੇ ਦੁਨੀਆ ਨੂੰ ਕੀਤਾ ਹੈਰਾਨ !

World Record: ਜੋੜੇ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਬਾਗ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਆਲੂ ਪੈਦਾ ਹੋਇਆ ਹੈ। ਕੋਲਿਨ ਨੇ ਇਸ ਦਾ ਇੱਕ ਟੁਕੜਾ ਖਾਣ ਤੋਂ ਬਾਅਦ ਇਹ ਪੁਸ਼ਟੀ ਕੀਤੀ ਕਿ ਇਹ ਆਲੂ ਹੀ ਹੈ। ਆਲੂ ਦਾ ਭਾਰ 17.2 ਪੌਂਡ ਭਾਵ 7.8 ਕਿੱਲੋ ਸੀ। ਜੋੜੇ ਨੇ ਇਸ ਦੀਆਂ ਤਸਵੀਰ ਫੇਸਬੁੱਕ 'ਤੇ ਪਾਈਆਂ ਹਨ।

  • Share this:
    ਦੁਨੀਆ ਵਿੱਚ ਵੱਖ-ਵੱਖ ਤਰ੍ਹਾਂ ਦੇ ਰਿਕਾਰਡ (Guinness World Records) ਬਣਦੇ ਰਹਿੰਦੇ ਹਨ। ਹੁਣੇ ਹੀ ਨਿਊਜ਼ੀਲੈਂਡ (New Zealand) ਦੇ ਸੇਵਾਮੁਕਤ ਇੱਕ ਪਤੀ-ਪਤਨੀ ਬਾਗ਼ ਵਿੱਚ ਅਨੋਖਾ ਰਿਕਾਰਡ (Biggest Potato in the World) ਬਣਾਉਣ ਦੀ ਤਿਆਰੀ ਵਿੱਚ ਹਨ। ਦੋਵਾਂ ਨੇ ਬਾਗ਼ ਵਿੱਚ 2-3 ਕਿੱਲੋ ਨਹੀਂ ਸਗੋਂ ਲਗਭਗ 7.7 ਕਿੱਲੋ ਦਾ ਇੱਕ ਆਲੂ ਉਗਾ ਕੇ (Couple stumbled upon 17 pound potato) ਕੱਢਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਅਤੇ ਭਾਰ ਵਾਲਾ (World’s Biggest Potato) ਆਲੂ ਹੋ ਸਕਦਾ ਹੈ। 

    ਕੋਲਿਨ ਕ੍ਰੈਗ ਬ੍ਰਾਊਨ (Colin Craig-Brown) ਅਤੇ ਉਸ ਦੀ ਪਤਨੀ ਡੋਨਾ ਕ੍ਰੇਗ ਬ੍ਰਾਊਨ (Donna Craig-Brown) ਆਪਣੇ ਘਰ ਦੇ ਬਾਗ ਵਿੱਚ ਕੰਮ ਕਰ ਰਹੇ ਸਨ। ਉਦੋਂ ਹੀ ਉਨ੍ਹਾਂ ਨੇ ਘਰ ਦੇ ਬਾਗ ਵਿੱਚ ਆਲੂ ਪੁੱਟਣਾ ਸ਼ੁਰੂ ਕੀਤਾ। ਕਿਉਂਕਿ ਇਹ ਬਹੁਤ ਵੱਡਾ ਸੀ, ਉਨ੍ਹਾਂ ਨੂੰ ਬਹੁਤ ਅਜੀਬ ਲੱਗਿਆ। ਦੋਵਾਂ ਨੇ ਮਿਲ ਕੇ ਮਿੱਟੀ ਪੁੱਟਣੀ ਸ਼ੁਰੂ ਕੀਤੀ, ਪਰ ਜਦੋਂ ਆਲੂ ਬਾਹਰ ਨਾ ਆਇਆ ਤਾਂ ਦੋਵਾਂ ਨੂੰ ਸਮਝ ਲੱਗੀ ਕਿ ਇਹ ਕੋਈ ਸਾਧਾਰਨ ਚੀਜ਼ ਨਹੀਂ ਹੈ।

    ਸਖਤ ਮਿਹਨਤ ਤੋਂ ਬਾਅਦ ਨਿਕਲਿਆ ਆਲੂ

    ਹੱਥ ਨਾਲ ਪੁੱਟਦਿਆਂ ਜਦੋਂ ਗੱਲ ਨਾ ਬਣੀ ਤਾਂ ਜੋੜੇ ਨੇ ਖੁਰਪੇ ਨਾਲ ਉਸ ਥਾਂ ਨੂੰ ਪੁੱਟਣਾ ਸ਼ੁਰੂ ਕੀਤਾ। ਅਖੀਰ ਉਨ੍ਹਾਂ ਦੇ ਹੱਥ ਇੱਕ ਭੂਰੇ ਰੰਗ ਦੀ ਚੱਟਾਨ ਵਰਗਾ ਇੱਕ ਵੱਡਾ ਟੁਕੜਾ ਲੱਗਿਆ। The Washington Post ਦੀ ਰਿਪੋਰਟ ਅਨੁਸਾਰ ਇਸ ਜੋੜੇ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਬਾਗ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਆਲੂ ਪੈਦਾ ਹੋਇਆ ਹੈ। ਕੋਲਿਨ ਨੇ ਇਸ ਦਾ ਇੱਕ ਟੁਕੜਾ ਖਾਣ ਤੋਂ ਬਾਅਦ ਇਹ ਪੁਸ਼ਟੀ ਕੀਤੀ ਕਿ ਇਹ ਆਲੂ ਹੀ ਹੈ। ਆਲੂ ਦਾ ਭਾਰ 17.2 ਪੌਂਡ ਭਾਵ 7.8 ਕਿੱਲੋ ਸੀ। ਜੋੜੇ ਨੇ ਇਸ ਦੀਆਂ ਤਸਵੀਰ ਫੇਸਬੁੱਕ 'ਤੇ ਪਾਈਆਂ ਹਨ।

    ਆਲੂ ਨਾਮ ਦਾ Dug
    ਕਿਉਂਕਿ ਕੋਲਿਨ ਅਤੇ ਉਸ ਦੀ ਪਤਨੀ ਡੋਨਾ ਨੇ ਇਸ ਨੂੰ ਬਹੁਤ ਮਿਹਨਤ ਨਾਲ ਜ਼ਮੀਨ ਤੋਂ ਪੁੱਟਿਆ ਸੀ, ਇਸ ਲਈ ਉਨ੍ਹਾਂ ਨੇ ਇਸ ਦਾ ਨਾਂਅ Dug ਰੱਖਿਆ। ਇਸ ਦੌਰਾਨ ਪਰਿਵਾਰ ਦੇ ਇੱਕ ਮੈਂਬਰ ਨੇ ਉਸ ਨੂੰ ਵਿਸ਼ਵ ਰਿਕਾਰਡ (World Record) ਲਈ ਅਪਲਾਈ ਕਰਨ ਦਾ ਵਿਚਾਰ ਦਿੱਤਾ ਕਿਉਂਕਿ ਇਸ ਸਮੇਂ 11 ਪੌਂਡ ਦੇ ਸਭ ਤੋਂ ਵੱਡੇ ਆਲੂ ਦਾ ਰਿਕਾਰਡ ਕਾਇਮ ਹੈ। ਬਹੁਤ ਸੋਚ-ਵਿਚਾਰ ਕੇ ਕੋਲਿਨ ਨੇ ਵਿਸ਼ਵ ਰਿਕਾਰਡ ਲਈ ਆਪਣੀ ਅਰਜ਼ੀ ਪਾ ਦਿੱਤੀ। ਹਾਲਾਂਕਿ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ Dug ਦੁਨੀਆ ਦਾ ਸਭ ਤੋਂ ਵੱਡਾ ਆਲੂ (World's Big Pototo) ਹੈ।
    Published by:Krishan Sharma
    First published: