ਚੀਨ ਵੱਲੋਂ ਪੁਲਾੜ ਵਿਚ ਤਿਆਰ ਕੀਤਾ ਗਿਆ ਝੋਨਾ ਦਾ ਪੌਦਾ (China Space Rice) ਧਰਤੀ ਉਤੇ ਵਾਪਸ ਆ ਗਿਆ ਹੈ। 4 ਦਸੰਬਰ ਨੂੰ ਸ਼ੇਨਜ਼ੂ-14 ਚਾਲਕ ਦਲ ਦੀ ਵਾਪਸੀ ਦੇ ਨਾਲ, ਪੁਲਾੜ ਵਿਗਿਆਨ ਪ੍ਰਯੋਗ ਦੇ ਨਮੂਨਿਆਂ ਦਾ ਤੀਜਾ ਬੈਚ ਰੀਟਰਨ ਕੈਪਸੂਲ ਦੇ ਨਾਲ ਪਹੁੰਚਿਆ।
ਇਸ ਵਿੱਚ ਪੁਲਾੜ ਵਿੱਚ ਤਿਆਰ ਕੀਤੇ ਗਏ ਝੋਨੇ ਦੇ ਪਹਿਲੇ ਪੌਦੇ ਵੀ ਸ਼ਾਮਲ ਸਨ। ਇਸ ਨੂੰ ਅਰਬੀਡੋਪਸਿਸ ਥਾਲੀਆਨਾ ਜਾਂ ਥੈਲੇ ਕਰੈਸ ਦੇ ਪ੍ਰਯੋਗਾਤਮਕ ਬੀਜ (experimental seeds) ਕਿਹਾ ਗਿਆ ਹੈ। ਇਹ ਬੀਜ ਪੁਲਾੜ ਸਟੇਸ਼ਨ ਵਿੱਚ ਤੇਜ਼ੀ ਨਾਲ ਵਧਿਆ ਹੈ।
ਗਲੋਬਲ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਦੋਵਾਂ ਪੌਦਿਆਂ ਨੇ ਪੁਲਾੜ ਵਿੱਚ 120 ਦਿਨਾਂ ਦੀ ਕਾਸ਼ਤ (agriculture in space) ਦਾ ਅਨੁਭਵ ਕੀਤਾ ਅਤੇ ਬੀਜ ਤੋਂ ਬੀਜ ਤੱਕ ਸਾਰੀ ਵਿਕਾਸ ਪ੍ਰਕਿਰਿਆ ਨੂੰ ਪੂਰਾ ਕੀਤਾ।
ਖਾਸ ਗੱਲ ਇਹ ਹੈ ਕਿ ਚੌਲ ਅਜਿਹੀ ਫਸਲ ਹੈ, ਜਿਸ ਨੂੰ ਦੁਨੀਆ ਦੀ ਲਗਭਗ ਅੱਧੀ ਆਬਾਦੀ ਖਾਂਦੀ ਹੈ। ਪੁਲਾੜ ਵਿੱਚ ਜੀਵਨ ਵਿੱਚ ਮਨੁੱਖਾਂ ਦੀ ਡੂੰਘੀ ਦਿਲਚਸਪੀ ਕਾਰਨ ਭਵਿੱਖ ਵਿੱਚ ਇਸ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਇਸ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਪੁਲਾੜ ਵਿੱਚ ਮਨੁੱਖਾਂ ਦੇ ਲੰਬੇ ਸਮੇਂ ਤੱਕ ਜਿਉਂਦੇ ਰਹਿਣ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਪੌਦੇ ਆਪਣੀਆਂ ਪੀੜ੍ਹੀਆਂ ਦੀ ਤਬਦੀਲੀ ਨੂੰ ਪੂਰਾ ਕਰ ਸਕਣ ਅਤੇ ਪੁਲਾੜ ਵਿੱਚ ਸਫਲਤਾਪੂਰਵਕ ਉਤਪਾਦਨ ਨੂੰ ਦੁਹਰਾਉਣ। ਇਸ ਲਈ, ਚੌਲ ਉਤਪਾਦਨ ਲਈ ਮਾਈਕ੍ਰੋਗ੍ਰੈਵਿਟੀ ਦੀ ਵਰਤੋਂ ਕਰਨਾ ਪੁਲਾੜ ਬਨਸਪਤੀ ਖੋਜ ਦੀਆਂ ਮਹੱਤਵਪੂਰਨ ਪਹਿਲਕਦਮੀਆਂ ਵਿੱਚੋਂ ਇੱਕ ਹੈ।
ਇਹ ਪ੍ਰਯੋਗ ਅਧਿਕਾਰਤ ਤੌਰ 'ਤੇ 29 ਜੁਲਾਈ ਨੂੰ ਪੌਸ਼ਟਿਕ ਟੀਕੇ ਨਾਲ ਸ਼ੁਰੂ ਕੀਤਾ ਗਿਆ ਸੀ ਅਤੇ ਕੁੱਲ 120 ਦਿਨਾਂ ਲਈ 25 ਨਵੰਬਰ ਨੂੰ ਸਮਾਪਤ ਹੋਇਆ। ਇਸ ਪ੍ਰਕਿਰਿਆ ਦੌਰਾਨ ਵਾਟਰਕ੍ਰੇਸ ਅਤੇ ਚੌਲਾਂ ਦੇ ਬੀਜ ਉਗਦੇ, ਵਧੇ-ਫੁੱਲੇ ਅਤੇ ਬੀਜ ਬਣੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture, Agriculture department, Space