HOME » NEWS » World

ਦੁਬਈ 'ਚ ਮਿਲਦੀ ਹੈ ਦੁਨੀਆ ਦੀ ਸਭ ਤੋਂ ਮਹਿੰਗੀ 'ਸੋਨੇ ਵਾਲੀ ਬਿਰਿਆਨੀ', ਕੀਮਤ ਜਾਣ ਉੱਡ ਜਾਣਗੇ ਹੋਸ਼!

News18 Punjabi | News18 Punjab
Updated: February 25, 2021, 5:30 PM IST
share image
ਦੁਬਈ 'ਚ ਮਿਲਦੀ ਹੈ ਦੁਨੀਆ ਦੀ ਸਭ ਤੋਂ ਮਹਿੰਗੀ 'ਸੋਨੇ ਵਾਲੀ ਬਿਰਿਆਨੀ', ਕੀਮਤ ਜਾਣ ਉੱਡ ਜਾਣਗੇ ਹੋਸ਼!

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ: ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਆਪਣੇ ਖਾਣੇ ਦੇ ਸ਼ੌਕ 'ਤੇ ਕਿੰਨਾ ਖ਼ਰਚ ਕਰ ਸਕਦੇ ਹੋ? ਦੁਨੀਆ ਦੀ ਸਭ ਤੋਂ ਮਹਿੰਗੀ ਬਿਰਿਆਨੀ (World's Most Expensive Biryani) ਸ਼ਾਇਦ ਤੁਹਾਨੂੰ ਇਹ ਸੋਚਣ ਲਈ ਮਜਬੂਰ ਕਰ ਦੇਵੇ। ਅਸੀਂ ਗੱਲ ਕਰ ਰਹੇ ਹਾਂ 'ਰਾਇਲ ਗੋਲਡ ਬਿਰਿਆਨੀ' ਦੀ ਜਿਸ ਨੂੰ ਸੱਚਮੁੱਚ ਸੋਨੇ ਨਾਲ ਸਜਾਇਆ ਜਾਂਦਾ ਹੈ। ਜ਼ੀ ਨਿਊਜ਼ ਦੀ ਵੈੱਬਸਾਈਟ 'ਤੇ ਛਪੀ ਇੱਕ ਰਿਪੋਰਟ ਅਨੁਸਾਰ, ਦੁਬਈ (Dubai) ਦੇ ਇੱਕ ਮਸ਼ਹੂਰ ਰੈਸਟੋਰੈਂਟ ਨੇ ਸੋਨੇ ਵਾਲੀ ਇਹ ਬਿਰਿਆਨੀ ਆਪਣੀ ਪਹਿਲੀ ਸਾਲਗਿਰਹ 'ਤੇ ਲਾਂਚ ਕੀਤੀ ਹੈ। ਰਿਪੋਰਟ ਦੇ ਅਨੁਸਾਰ, ਡੀਆਈਐਫਸੀ ਵਿੱਚ ਸਥਿਤ ਬੰਬੇ ਬੋਰੋ (Bombay Borough) ਰੈਸਟੋਰੈਂਟ ਨੇ ਵਿਸ਼ਵ ਦੀ ਸਭ ਤੋਂ ਮਹਿੰਗੀ ਬਿਰਿਆਨੀ ਨੂੰ ਆਪਣੇ ਮੀਨੂੰ ਵਿੱਚ ਸ਼ਾਮਿਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

View this post on Instagram


A post shared by Bombay Borough | Dubai (@bombayborough_uae)

ਕੀਮਤ ਦੀ ਗੱਲ ਕਰੀਏ ਤਾਂ ਇਸ ਬਿਰਿਆਨੀ ਦੀ ਇੱਕ ਪਲੇਟ ਦੀ ਕੀਮਤ 20000 ਰੁਪਏ ਰੱਖੀ ਗਈ ਹੈ ਅਤੇ ਇਸ ਨੂੰ 23 ਕੈਰਟ ਸੋਨੇ (23 Carat Gold) ਨਾਲ ਸਜਾਇਆ ਗਿਆ ਹੈ। ਨਾਲ ਹੀ ਇਸ ਵਿਚ ਕੇਸਰ ਦੇ ਧਾਗਿਆਂ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਇਸੀ ਵਜਾ ਕਾਰਨ ਇਸ ਦਾ ਨਾਮ 'ਰਾਇਲ ਗੋਲਡ ਬਿਰਿਆਨੀ / The Royal Gold Biryani' ਰੱਖਿਆ ਗਿਆ ਹੈ। ਪਰ ਖ਼ਾਸ ਗੱਲ ਇਹ ਹੈ ਕਿ ਤੁਹਾਨੂੰ ਇਕੱਲੇ ਇਸ ਬਿਰਿਆਨੀ ਲਈ 20000 ਰੁਪਏ ਏਡਾ ਕਰਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਰੈਸਟੋਰੈਂਟ ਤੁਹਾਨੂੰ ਇਸ ਬਿਰਿਆਨੀ ਨੂੰ 6 ਲੋਕਾਂ ਨਾਲ ਸਾਂਝਾ ਕਰਨ ਦਾ ਮੌਕਾ ਦੇ ਰਿਹਾ ਹੈ। ਤਾਂ ਕੁੱਲ ਮਿਲ ਕੇ ਅਸੀਂ ਇਸ ਨੂੰ ਘਾਟੇ ਦਾ ਸੌਦਾ ਨਹੀਂ ਕਹਿ ਸਕਦੇ।

ਇਸ ਬਹੁਤ ਹੀ ਖ਼ਾਸ ਅਤੇ ਮਹਿੰਗੀ ਰਾਇਲ ਗੋਲਡ ਬਿਰਿਆਨੀ ਨਾਲ ਤੁਹਾਨੂੰ ਕਸ਼ਮੀਰੀ ਮਟਨ ਕਬਾਬ, ਪੁਰਾਣੀ ਦਿੱਲੀ ਮਟਨ ਚੋਪਸ, ਰਾਜਪੂਤ ਚਿਕਨ ਦੇ ਕਬਾਬ, ਮੁਗ਼ਲਈ ਕੋਫ਼ਤੇ ਅਤੇ ਮਲਾਈ ਚਿਕਨ ਵੀ ਪਰੋਸਿਆ ਜਾਵੇਗਾ। ਨਾਲ ਹੀ ਰਾਇਤਾ, ਕਰੀ ਅਤੇ ਸਾਸ (Sauce) ਵੀ ਦਿੱਤੀ ਜਾਵੇਗੀ।

ਰੈਸਟੋਰੈਂਟ ਅਨੁਸਾਰ, ਆਰਡਰ ਕਰਨ ਤੋਂ 45 ਮਿੰਟਾਂ ਦੇ ਅੰਦਰ ਹੀ ਇਹ ਬਿਰਿਆਨੀ ਤੁਹਾਡੇ ਲਈ ਪਰੋਸ ਦਿੱਤੀ ਜਾਵੇਗੀ।
Published by: Anuradha Shukla
First published: February 25, 2021, 5:27 PM IST
ਹੋਰ ਪੜ੍ਹੋ
ਅਗਲੀ ਖ਼ਬਰ