HOME » NEWS » World

ਕੋਰੋਨਾ ਵਾਇਰਸ ਨੂੰ ਸਭ ਤੋਂ ਪਹਿਲਾਂ ਜਾਣੂ ਕਰਵਾਉਣ ਵਾਲੇ ਡਾਕਟਰ ਦੀ ਹੋਈ ਮੌਤ

News18 Punjabi | News18 Punjab
Updated: February 7, 2020, 12:17 PM IST
share image
ਕੋਰੋਨਾ ਵਾਇਰਸ ਨੂੰ ਸਭ ਤੋਂ ਪਹਿਲਾਂ ਜਾਣੂ ਕਰਵਾਉਣ ਵਾਲੇ ਡਾਕਟਰ ਦੀ ਹੋਈ ਮੌਤ
ਕੋਰੋਨਾ ਵਾਇਰਸ ਨੂੰ ਸਭ ਤੋਂ ਪਹਿਲਾਂ ਜਾਣੂ ਕਰਵਾਉਣ ਵਾਲੇ ਡਾਕਟਰ ਦੀ ਹੋਈ ਮੌਤ(image: CNN)

ਚੀਨ ’ਚ ਕੋਰੋਨਾ ਵਾਇਰਸ ਕਾਰਨ 500 ਤੋਂ ਵੀ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਰ ਕੋਰੋਨਾ ਵਾਇਰਸ ਨੂੰ ਲੈਕੇ ਸਭ ਤੋਂ ਦੂਨਿਆ ਨੂੰ ਜਿਸ ਚੀਨੀ ਡਾਕਟਰ ਨੇ ਸਾਵਧਾਨ ਕੀਤਾ ਸੀ ਦੀ ਮੌਤ ਹੋ ਗਈ ਹੈ।

  • Share this:
  • Facebook share img
  • Twitter share img
  • Linkedin share img
ਚੀਨ ’ਚ ਕੋਰੋਨਾ ਵਾਇਰਸ ਕਾਰਨ 500 ਤੋਂ ਵੀ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਰ ਕੋਰੋਨਾ ਵਾਇਰਸ ਨੂੰ ਲੈਕੇ ਸਭ ਤੋਂ ਦੂਨਿਆ ਨੂੰ ਜਿਸ ਚੀਨੀ ਡਾਕਟਰ ਨੇ ਸਾਵਧਾਨ ਕੀਤਾ ਸੀ ਦੀ ਮੌਤ ਹੋ ਗਈ ਹੈ।  ਲੀ ਵੇਨਲਿੰਆਂਗ ਦੀ ਵੀਰਵਾਰ ਨੂੰ ਮੌਤ ਹੋ ਗਈ ਹੈ। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਇਮਸ ਦੇ ਮੁਤਾਬਿਕ ਡਾਕਟਰ ਲੀ ਵੇਨਲਿੰਆਂਗ  ਦੀ ਮੌਤ ਵੀ ਕੋਰੋਨਾ ਵਾਇਰਸ ਦੀ ਚਪੇਟ ਚ ਆ ਜਾਣ ਦੇ ਕਾਰਨ ਹੋਈ ਹੈ।

ਕਾਬਿਲੇਗੌਰ ਹੈ ਕਿ ਜਦੋ ਚੀਨ ਦੇ ਬੁਹਾਨ ਸ਼ਹਿਰ ਚ ਕੋਰੋਨਾ ਵਾਇਰਸ ਦੀ ਖ਼ਬਰ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਡਾਕਟਰ ਲੀ ਵੇਨਲਿਯਾਨਸ ਨੇ ਹਸਪਤਾਲ ਚੋਂ ਵੀਡੀਓ ਪੋਸਟ ਕਰਕੇ ਕੋਰੋਨਾ ਵਾਇਰਸ ਨੂੰ ਲੈਕੇ ਲੋਕਾਂ ਨੂੰ ਸਾਵਧਾਨ ਕੀਤਾ ਸੀ। ਇਸ ਤੋਂ ਬਾਅਦ ਸਥਾਨਕ ਸਿਹਤ ਵਿਭਾਗ ਨੇ ਡਾਕਟਰ ਤੋਂ ਪੁੱਛਗਿਛ ਕੀਤੀ ਸੀ। ਇੰਨਾ ਹੀ ਨਹੀਂ ਉਨ੍ਹਾਂ ਨੂੰ ਨੋਟਿਸ ਤੱਕ ਜਾਰੀ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਡਾਕਟਰ ਲੀ ’ਤੇ ਸੋਸ਼ਲ ਮੀਡੀਆ ਰਾਹੀ ਅਫਵਾਹ ਫੈਲਾਉਣ ਦਾ ਦੋਸ਼ੀ ਬਣਾਇਆ ਗਿਆ ਸੀ।

ਕੋਰੋਨਾ ਵਾਇਰਸ ਦੀ ਚਪੇਟ ਚ ਆਉਣ ਤੋਂ ਬਾਅਦ ਭਰਤੀ ਹੋਏ ਸੀ ਡਾਕਟਰ ਲੀ

12 ਜਨਵਰੀ ਨੂੰ ਡਾਕਟਰ ਲੀ ਵੇਨਲਿੰਆਂਗ  ਨੂੰ ਕੋਰੋਨਾ ਵਾਇਰਸ ਦੀ ਚਪੇਟ ’ਚ ਆਉਣ ਤੋਂ ਬਾਅਦ ਹਸਪਤਾਲ ਭਰਤੀ ਹੋਏ। ਡਾਕਟਰ ਲੀ ਵੀ ਕੋਰੋਨਾ ਵਾਇਰਸ ਦੇ ਮਰੀਜ਼ ਦੇ ਨੇੜੇ ਆਉਣ ਕਾਰਨ ਹੀ ਇਸਦੀ ਚਪੇਟ ’ਚ ਆਏ ਸੀ। ਦੱਸ ਦਈਏ ਕਿ 30 ਦਸੰਬਰ ਨੂੰ ਇਕ ਚੈਟ ਗਰੁੱਪ ’ਚ ਆਪਣੇ ਸਾਥੀ ਡਾਕਟਰਾਂ ਨੂੰ ਸੰਦੇਸ਼ ਭੇਜਿਆ ਸੀ ਅਤੇ ਇਸ ਵਾਇਰਸ ਦੇ ਖਤਰੇ ਦੇ ਬਾਰੇ ਜਾਣੂ ਕਰਵਾਇਆ ਸੀ।  ਡਾਕਟਰ ਲੀ ਨੇ ਆਪਣੇ ਸਾਥੀ ਡਾਕਟਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇਸ ਵਾਇਰਸ ਤੋਂ ਬੱਚਣ ਦੇ ਲਈ ਇਕ ਖਾਸ ਕਿਸਮ ਦੇ ਕਪੜੇ ਪਾਉਣ।

WHO ਨੇ ਦੁਖ ਕੀਤਾ ਪ੍ਰਗਟ

ਦੂਜੇ ਪਾਸੇ ਡਾਕਟਰ ਲੀ ਦੀ ਮੌਤ ਤੇ ਵਿਸ਼ਵ ਸਿਹਤ ਸੰਗਠਨ ਨੇ ਦੁਖ ਜਤਾਉਂਦੇ ਹੋਏ ਕਿਹਾ ਕਿ ਅਸੀਂ ਡਾਕਟਰ ਲੀ ਵੇਨਲਿੰਆਂਗ ਦੇ ਦੇਹਾਂਤ ਤੋਂ ਬੇਹੱਦ ਦੁਖੀ ਹਨ। ਅਸੀਂ ਸਾਰਿਆਂ ਨੂੰ ਉਨ੍ਹਾਂ ਦੇ ਦੁਆਰਾ ਕੀਤੇ ਗਏ ਕੰਮਾਂ ਦਾ ਜਸ਼ਨ ਮਨਾਉਣ ਦੀ ਲੋੜ ਹੈ।

ਭਾਰਤ ਚ ਹੈ ਕੋਰੋਨਾ ਵਾਇਰਸ ਨੂੰ ਲੈਕੇ ਅਲਰਟ

ਕਾਬਿਲੇਗੌਰ ਹੈ ਕਿ ਚੀਨ ’ਚ ਫੈਲੇ ਕੋਰੋਨਾ ਵਾਇਰਸ ਨੂੰ ਲੈਕੇ ਭਾਰਤ ’ਚ ਪੂਰੀ ਤਰ੍ਹਾਂ ਅਲਰਟ ਰੱਖਿਆ ਗਿਆ ਹੈ।  ਚੀਨ ਜਾਪਾਨ ਸਿੰਗਾਪੁਰ ਅਤੇ ਥਾਈਲੈਂਡ ਤੋਂ ਆਉਣ ਵਾਲੇ ਇਕ ਲੱਖ ਤੋਂ ਵੀ ਜਿਆਦਾ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਗਈ ਹੈ।

ਇਸ ਡਾਕਟਰ ਬਾਰੇ ਹੋਰ ਪੜ੍ਹੋ..

https://punjab.news18.com/news/international/this-chinese-doctor-tried-to-save-lives-but-was-silenced-now-he-has-coronavirus-122957.html
First published: February 7, 2020
ਹੋਰ ਪੜ੍ਹੋ
ਅਗਲੀ ਖ਼ਬਰ