Home /News /international /

ਯੂਟਿਊਬ ਵੇਖ ਕੇ ਸੋਡਾ ਕੈਨ ’ਚ ਪੋਪਕੋਰਨ ਬਣਾ ਰਹੀ ਸੀ ਲੜਕੀ, ਧਮਾਕੇ ਨਾਲ ਹੋਈ ਮੌਤ

ਯੂਟਿਊਬ ਵੇਖ ਕੇ ਸੋਡਾ ਕੈਨ ’ਚ ਪੋਪਕੋਰਨ ਬਣਾ ਰਹੀ ਸੀ ਲੜਕੀ, ਧਮਾਕੇ ਨਾਲ ਹੋਈ ਮੌਤ

  • Share this:

    ਚਾਇਨਾ ਦੀ ਯੂਟਿਊਬਰ (China Youtuber) ਝੋਉ ਜਿਓ ਹੁਈ (Zhou Xiao Hui) ਦੇ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਲਈ ਤਿਆਰ ਹੋ ਗਈ ਹੈ। ਦੱਸਣਯੋਗ ਹੈ ਕਿ ਲੜਕੀਆਂ ਨੇ ਉਨ੍ਹਾਂ ਦੇ ਵਾਇਰਲ ਵੀਡੀਉ ਦੀ ਨਕਲ ਕੀਤੀ ਸੀ, ਜਿਸ ਕਾਰਨ ਇੱਕ ਲੜਕੀ ਦੀ ਮੌਤ ਹੋ ਗਈ।


    ਝੋਉ ਜਿਓ ਹੁਈ ਦੇ ਯੂਟਿਊਬ ਉਪਰ 70 ਲੱਖ ਸਬਸਕਰਾਈਬਰ ਹੈ। ਬੀਬੀਸੀ ਨੇ ਸ਼ੁਕਰਵਾਰ ਨੂੰ ਦੱਸਿਆ ਕਿ ਯੂਟਿਊਬਰ ਤੇ ਕਥਿਤ ਤੌਰ ਤੇ ਦੋਸ਼ ਲੱਗਾ ਹੈ ਕਿ 14 ਅਤੇ 12 ਸਾਲ ਦੀਆਂ ਲੜਕੀਆਂ ਨੇ ਉਨ੍ਹਾਂ ਦੀ ਵੀਡੀਉ ਦੀ ਕਾਪੀ ਕਰਕੇ ਟਿਨ ਦੇ ਕੈਨ ਵਿਚ ਪੋਪਕੋਰਨ ਬਣਾਉਣ ਦੀ ਕੋਸ਼ਿਸ਼ ਕੀਤੀ।




    22 ਅਗਸਤ ਨੂੰ ਲੜਕੀਆਂ ਨੇ ਸੋਡੇ ਦੇ ਟਿਨ ਦੇ ਕੈਨ ਵਿਚ ਅਲਕੋਹਲ ਨੂੰ ਗਰਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ ਤਾਂ ਉਸ ਦੌਰਾਨ ਉਸ ਵਿਚ ਵਿਸਫੋਟ ਹੋ ਗਿਆ। 14 ਸਾਲ ਦੀ ਕੁੜੀ ਦੀ 5 ਸਤੰਬਰ ਨੂੰ ਮੌਤ ਹੋ ਗਈ। 12 ਸਾਲ ਦੀ ਕੁੜੀ ਜਿਆਯੁ ਨੂੰ ਕਾਸਮੈਟਿਕ ਸਰਜਰੀ ਹੋਣੀ ਹੈ। ਯੂਟਿਊਬਰ ਝੋਉ ਜਿਓ ਹੁਈ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਕੰਪਨੀ ਨੇ ਕਿਹਾ ਸੀ ਕਿ ਲੜਕੀ ਨੇ ਵੀਡੀਉ ਵਿਚ ਦੱਸੇ ਤਰੀਕੇ ਦੀ ਬਜਾਏ ਗਲਤ ਤਰੀਕੇ ਦੀ ਵਰਤੋਂ ਕੀਤੀ ਹੈ।

    First published:

    Tags: Youtube