Home /jalandhar /

Jalandhar: ਦੰਦਾਂ ਦੇ ਡਾਕਟਰ ਦੀ ਲਾਪਰਵਾਹੀ, ਗਲੇ 'ਚ ਛੱਡਿਆ ਮਸ਼ੀਨ ਦਾ ਔਜ਼ਾਰ

Jalandhar: ਦੰਦਾਂ ਦੇ ਡਾਕਟਰ ਦੀ ਲਾਪਰਵਾਹੀ, ਗਲੇ 'ਚ ਛੱਡਿਆ ਮਸ਼ੀਨ ਦਾ ਔਜ਼ਾਰ

X
ਦੰਦਾਂ

ਦੰਦਾਂ ਦੇ ਡਾਕਟਰ ਦੀ ਲਾਪਰਵਾਹੀ, ਗਲੇ 'ਚ ਛੱਡਿਆ ਮਸ਼ੀਨ ਦਾ ਔਜ਼ਾਰ

ਜਲੰਧਰ ਦੇ ਨੇੜਲੇ ਇਲਾਕੇ ਸ਼ਹੀਦ ਊਧਮ ਸਿੰਘ ਨਗਰ ਦੇ ਸਿੱਕਾ ਚੌਂਕ ਵਿੱਚ ਡੈਂਟਲ ਕਲੀਨਿਕ 'ਚ ਡਾਕਟਰ ਦਾ ਕਾਰਾ। ਲਾਪਰਵਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਡਾਕਟਰ ਨੇ ਟੁੱਥ ਡਰਿੱਲ ਮਸ਼ੀਨ ਦਾ ਇੱਕ ਟੂਲ ਮਰੀਜ਼ ਦੇ ਗਲੇ 'ਚ ਹੀ ਛੱਡ ਦਿੱਤਾ ਜੋ ਮਰੀਜ਼ ਦੇ ਪੇਟ ਅੰਦਰ ਚਲਾ ਗਿਆ। ਮਰੀਜ਼ ਦੀ ਜਾਨ ਵਾਲ-ਵਾਲ ਬਚੀ।

ਹੋਰ ਪੜ੍ਹੋ ...
  • Share this:

ਜਲੰਧਰ ਦੇ ਨੇੜਲੇ ਇਲਾਕੇ ਸ਼ਹੀਦ ਊਧਮ ਸਿੰਘ ਨਗਰ ਦੇ ਸਿੱਕਾ ਚੌਂਕ ਵਿੱਚ ਡੈਂਟਲ ਕਲੀਨਿਕ 'ਚ ਡਾਕਟਰ ਦਾ ਕਾਰਾ। ਲਾਪਰਵਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਡਾਕਟਰ ਨੇ ਟੁੱਥ ਡਰਿੱਲ ਮਸ਼ੀਨ ਦਾ ਇੱਕ ਟੂਲ ਮਰੀਜ਼ ਦੇ ਗਲੇ 'ਚ ਹੀ ਛੱਡ ਦਿੱਤਾ ਜੋ ਮਰੀਜ਼ ਦੇ ਪੇਟ ਅੰਦਰ ਚਲਾ ਗਿਆ। ਮਰੀਜ਼ ਦੀ ਜਾਨ ਵਾਲ-ਵਾਲ ਬਚੀ।

ਦਰਅਸਲ ਹੋਇਆ ਇਹ ਕਿ ਮਕਦੂਮਪੁਰਾ ਦਾ ਰਹਿਣ ਵਾਲਾ ਸ਼ਿਵ ਸ਼ਰਮਾ ਕਰੀਬ 10 ਦਿਨ ਪਹਿਲਾਂ ਸਿੱਕਾ ਚੌਂਕ ਨੇੜੇ ਡੈਂਟਲ ਕਲੀਨਿਕ 'ਚ ਦੰਦਾਂ ਦੀ ਮੁਰੰਮਤ ਕਰਵਾਉਣ ਗਿਆ ਸੀ। ਉਸੇ ਦਿਨ ਸ਼ਿਵ ਸ਼ਰਮਾ ਨੂੰ ਪੇਟ 'ਚ ਦਰਦ ਹੋਣ ਲੱਗਾ ਤਾਂ ਉਸਨੇ ਡਾਕਟਰ ਕੋਲੋਂ ਦਵਾਈ ਲਿਖਵਾਈ, ਪਰ ਦਰਦ ਦਿਨੋਂ-ਦਿਨ ਵੱਧਦਾ ਗਿਆ। ਉਸਨੇ ਕਈ ਡਾਕਟਰਾਂ ਨਾਲ ਸਲਾਹ ਕੀਤੀ ਅਤੇ ਐਮਰਜੈਂਸੀ ਦਵਾਈ ਲਈ। ਪਰ ਫਿਰ ਵੀ ਉਸਦੇ ਪੇਟ ਦਾ ਦਰਦ ਠੀਕ ਨਹੀਂ ਹੋਇਆ।

ਜਦੋਂ ਸ਼ਿਵ ਸ਼ਰਮਾ ਦਰਦ ਨੂੰ ਬਰਦਾਸ਼ਤ ਨਾ ਕਰ ਸਕਿਆ ਅਤੇ ਬਾਥਰੂਮ ਜਾ ਕੇ ਉਲਟੀਆਂ ਕਰਨ ਲੱਗਾ ਤਾਂ ਦੰਦ ਕੱਢਣ ਲਈ ਵਰਤਿਆ ਜਾਣ ਵਾਲਾ ਟੂਲ ਉਲਟੀ ਦੌਰਾਨ ਉਸ ਦੇ ਮੂੰਹ ਵਿੱਚੋਂ ਨਿਕਲ ਗਿਆ। ਜਦੋਂ ਉਹ ਆਪਣੇ ਸਮਰਥਕਾਂ ਸਮੇਤ ਇਸ ਬਾਰੇ ਗੱਲ ਕਰਨ ਹਸਪਤਾਲ ਗਿਆ ਤਾਂ ਡਾਕਟਰ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਇਹ ਆਮ ਗੱਲ ਹੈ। ਜਦੋਂ ਸ਼ਿਵ ਸ਼ਰਮਾ ਨੇ ਥਾਣਾ ਨੰਬਰ 4 ਦੀ ਪੁਲਿਸ ਨੂੰ ਬੁਲਾ ਕੇ ਸੂਚਨਾ ਦਿੱਤੀ ਅਤੇ ਸ਼ਿਕਾਇਤ ਕਰਨੀ ਚਾਹੀ ਤਾਂ ਡਾਕਟਰ ਨੇ ਮੁਆਫੀ ਮੰਗ ਲਈ।

Published by:Sarbjot Kaur
First published:

Tags: Doctor, Jalandhar, Mistakes