ਸੁਰਿੰਦਰ ਕੰਬੋਜ
ਜਲੰਧਰ: ਚੇਤ ਮਹੀਨੇ ਦੀ ਪਵਿੱਤਰ ਨਵਰਾਤਰੀ ਸ਼ੁਰੂ ਹੋ ਗਈ ਹੈ। ਪਹਿਲੀ ਨਵਰਾਤਰੀ 'ਤੇ ਸ਼ਰਧਾਲੂਆਂ ਨੇ ਮਾਂ ਸ਼ੈਲਪੁੱਤਰੀ ਦੀ ਪੂਜਾ ਕੀਤੀ। ਉੱਤਰੀ ਭਾਰਤ ਦੇ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ ਸਮੇਤ ਮਹਾ-ਨਗਰ ਦੇ ਸਾਰੇ ਮੰਦਰਾਂ 'ਚ ਮਾਂ ਸ਼ੈਲਪੁੱਤਰੀ ਦੇ ਦਰਸ਼ਨਾਂ ਲਈ, ਸਵੇਰ ਤੋਂ ਹੀ ਸ਼ਰਧਾਲੂਆਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ।
ਸ਼ਰਧਾਲੂਆਂ ਨੇ ਮਾਤਾ ਦੇ ਪਵਿੱਤਰ ਦਰਬਾਰ 'ਚ ਦੀਵੇ ਜਗਾਉਂਦੇ ਹੋਏ, ਪਰਿਵਾਰ ਅਤੇ ਸਮਾਜ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ। ਪੰਡਿਤ ਜੀ ਨੇ ਕਿਹਾ ਕਿ ਪਵਿੱਤਰ ਨਰਾਤਿਆਂ ਦੌਰਾਨ ਮਾਂ ਦੀ ਪੂਜਾ ਕਰਨ ਨਾਲ ਸਾਰੇ ਦੁੱਖ ਦੂਰ ਹੁੰਦੇ ਹਨ ਅਤੇ ਖੁਸ਼ਹਾਲੀ ਆਉਂਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।