Home /jalandhar /

Jalandhar: ਪੁਲਿਸ ਮੁਲਾਜ਼ਮ 'ਤੇ ਲੋਕਾਂ ਦੇ ਵਿਚਕਾਰ ਹਾਈਵੋਲਟੇਜ਼ ਡਰਾਮਾ

X
Jalandhar:

Jalandhar: ਪੁਲਿਸ ਮੁਲਾਜ਼ਮ 'ਤੇ ਲੋਕਾਂ ਦੇ ਵਿਚਕਾਰ ਹਾਈਵੋਲਟੇਜ਼ ਡਰਾਮਾ

ਜਲੰਧਰ ਦੇ ਥਾਣਾ ਮਕਸੂਦਾਂ ਅਧੀਨ ਪੈਂਦੇ ਪੰਜਾਬੀ ਬਾਗ ਵਿੱਚ ਪੁਲਿਸ ਅਤੇ ਇਲਾਕਾ ਨਿਵਾਸੀਆਂ ਵਿਚਾਲੇ ਝਗੜਾ ਹੋਇਆ ਜੋ ਕਿ ਕਰੀਬ ਇੱਕ ਘੰਟੇ ਤੱਕ ਚੱਲਿਆ। ਦਰਅਸਲ ਪੰਜਾਬੀ ਬਾਗ 'ਚ ਵੱਧ ਰਹੀਆਂ ਚੋਰੀਆਂ ਨੂੰ ਦੇਖਦੇ ਹੋਏ ਥਾਣਾ ਮਕਸੂਦਾਂ ਦੀ ਪੁਲਿਸ ਨੇ ਪੰਜਾਬੀ ਬਾਗ 'ਚ ਰਾਤ ਦੀ ਗਸ਼ਤ ਸ਼ੁਰੂ ਕਰ ਦਿੱਤੀ ਸੀ, ਪਰ ਇੱਥੇ ਕੁਝ ਹੋਰ ਹੀ ਦੇਖਣ ਨੂੰ ਮਿਲਿਆ। ਲੋਕਾਂ ਦੀ ਸਹੂਲਤ ਲਈ ਪੁਲਿਸ ਨੇ ਲੋਕਾਂ ਨੂੰ ਪਰੇਸ਼ਾਨੀ 'ਚ ਪਾ ਦਿੱਤਾ।

ਹੋਰ ਪੜ੍ਹੋ ...
  • Local18
  • Last Updated :
  • Share this:

ਸੁਰਿੰਦਰ ਕੰਬੋਜ

ਜਲੰਧਰ ਦੇ ਥਾਣਾ ਮਕਸੂਦਾਂ ਅਧੀਨ ਪੈਂਦੇ ਪੰਜਾਬੀ ਬਾਗ ਵਿੱਚ ਪੁਲਿਸ ਅਤੇ ਇਲਾਕਾ ਨਿਵਾਸੀਆਂ ਵਿਚਾਲੇ ਝਗੜਾ ਹੋਇਆ ਜੋ ਕਿ ਕਰੀਬ ਇੱਕ ਘੰਟੇ ਤੱਕ ਚੱਲਿਆ। ਦਰਅਸਲ ਪੰਜਾਬੀ ਬਾਗ 'ਚ ਵੱਧ ਰਹੀਆਂ ਚੋਰੀਆਂ ਨੂੰ ਦੇਖਦੇ ਹੋਏ ਥਾਣਾ ਮਕਸੂਦਾਂ ਦੀ ਪੁਲਿਸ ਨੇ ਪੰਜਾਬੀ ਬਾਗ 'ਚ ਰਾਤ ਦੀ ਗਸ਼ਤ ਸ਼ੁਰੂ ਕਰ ਦਿੱਤੀ ਸੀ, ਪਰ ਇੱਥੇ ਕੁਝ ਹੋਰ ਹੀ ਦੇਖਣ ਨੂੰ ਮਿਲਿਆ। ਲੋਕਾਂ ਦੀ ਸਹੂਲਤ ਲਈ ਪੁਲਿਸ ਨੇ ਲੋਕਾਂ ਨੂੰ ਪਰੇਸ਼ਾਨੀ 'ਚ ਪਾ ਦਿੱਤਾ।

ਇਸ ਦੌਰਾਨ ਪੰਜਾਬੀ ਬਾਗ ਦੇ ਵਸਨੀਕਾਂ ਨੇ ਪੁਲਿਸ 'ਤੇ ਗੰਭੀਰ ਦੋਸ਼ ਲਗਾਏ ਹਨ ਕਿ ਪੁਲਿਸ ਵੱਲੋਂ ਰਾਤ ਸਮੇਂ ਚੈਕਿੰਗ ਦੌਰਾਨ ਉਨ੍ਹਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਸਥਾਨਕ ਵਾਸੀਆਂ ਅਨੁਸਾਰ ਹੱਦ ਤਾਂ ਉਦੋਂ ਹੋਈ ਜਦੋਂ ਇੱਕ ਪੁਲਿਸ ਮੁਲਾਜ਼ਮ ਸ਼ਰਾਬ ਪੀ ਕੇ ਪੰਜਾਬੀ ਬਾਗ 'ਚ ਕਿਸੇ ਦੇ ਘਰ ਦਾਖਲ ਹੋ ਗਿਆ। ਜਿਸ 'ਤੇ ਪੰਜਾਬੀ ਬਾਗ ਦੇ ਵਸਨੀਕਾਂ ਵੱਲੋਂ ਹਮਲਾ ਕੀਤਾ ਗਿਆ।

ਇਸ ਮਸਲੇ ਨੂੰ ਲੈ ਕਿ ਸਥਾਨਕ ਵਾਸੀਆਂ ਵਿੱਚ ਕਾਫ਼ੀ ਰੋਸ ਸੀ। ਇਹ ਡਰਾਮਾ ਕਰੀਬ ਇੱਕ ਘੰਟੇ ਤੱਕ ਚੱਲਿਆ, ਜਿਸ ਤੋਂ ਬਾਅਦ ਮੁਲਾਜ਼ਮ ਨੇ ਮੁਆਫੀ ਮੰਗ ਕੇ ਇਲਾਕਾ ਵਾਸੀਆਂ ਤੋਂ ਖਹਿੜਾ ਛੁਡਵਾਇਆ।

Published by:Sarbjot Kaur
First published:

Tags: Dispute, Jalandhar news, Punjab Police