ਸੁਰਿੰਦਰ ਕੰਬੋਜ
ਜਲੰਧਰ ਦੇ ਸ਼੍ਰੀ ਦੇਵੀ ਤਾਲਾਬ ਮੰਦਿਰ ਸ਼ਕਤੀਪੀਠ, ਵਿਖੇ ਹੋਲੀ ਦੇ ਤਿਉਹਾਰ ਮੌਕੇ ਸ਼ਰਧਾਲੂਆਂ ਨੇ ਫੁੱਲਾਂ ਦੀ ਹੋਲੀ ਖੇਡੀ। ਸ਼੍ਰੀ ਰਾਮ ਹਾਲ 'ਚ ਆਯੋਜਿਤ ਪ੍ਰੋਗਰਾਮ 'ਚ ਸ਼ਰਧਾਲੂਆਂ ਨੇ ਗਾਇਕ ਅਸ਼ੋਕ ਸ਼ਰਮਾ ਅਤੇ ਕੁਮਾਰ ਆਸ਼ੂ ਦੇ ਭਜਨ 'ਤੇ ਨਾਚ ਵੀ ਕੀਤਾ।
ਇਸ ਸਮਾਗਮ ਦੌਰਾਨ ਸ਼ਰਧਾਲੂਆਂ ਨੇ ਭਗਵਾਨ ਨੂੰ ਵੱਖ-ਵੱਖ ਪਕਵਾਨਾਂ ਦਾ ਪ੍ਰਸ਼ਾਦ ਭੇਟ ਕੀਤਾ। ਸ਼ਰਧਾਲੂ ਤਿਲਕ ਹੋਲੀ ਖੇਡਦੇ ਨਜ਼ਰ ਆਏ। ਇਸ ਮੌਕੇ ਸ਼ਰਧਾਲੂਆਂ ਦੀ ਸ਼ਰਧਾ ਵੇਖਣਯੋਗ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।