ਜਲੰਧਰ ਵਾਸੀਆਂ ਨੂੰ ਸਮੇਂ ’ਤੇ ਪਾਰਸਲ ਪਹੁੰਚਾਉਣ ਲਈ ਪੋਸਟ ਆਫਿਸ ਨੇ ਮੰਗਲਵਾਰ ਤੋਂ ਨਵੀਂ ਡਿਲਿਵਰੀ ਵੈਨ ਨੂੰ ਲਾਂਚ ਕੀਤਾ ਹੈ । ਡਿਿਲਵਰੀ ਵੈਨ ਦੇ ਨਾਲ ਇੱਕ ਪੋਸਟਮੈਨ ਅਤੇ ਕਰਮਚਾਰੀ ਜਾਵੇਗਾ। ਇਸ ਦੇ ਨਾਲ ਜਿਸ ਕਿਸੇ ਦਾ ਪਾਰਸਲ ਪੋਸਟ ਆਫਿਸ ’ਚ ਪੁੱਜੇਗਾ, ਉਹ ਖ਼ਪਤਕਾਰ ਉਸ ਨੂੰ ਟ੍ਰੈਕ ਵੀ ਕਰ ਸਕਦਾ ਹੈ ਕਿ ਕਿਥੇ ਪਹੁੰਚ ਗਿਆ ਹੈ। ਨਵੀਂ ਡਿਿਲਵਰੀ ਵੈਨ ਨੂੰ ਲਾਂਚ ਕਰਨ ਦਾ ਮੁੱਖ ਮਕਸਦ ਹੈ ਕਿ ਲੋਕਾਂ ਤੱਕ ਉਨ੍ਹਾਂ ਦਾ ਪਾਰਸਲ ਸਮੇਂ ’ਤੇ ਪਹੁੰਚ ਸਕੇ।
ਇਸੇ ਦੇ ਨਾਲ ਪੋਸਟ ਆਫਿਸ ’ਚ ਚਾਰ ਸਬ ਪੋਸਟ ਆਫਿਸ ਮਰਜ ਕਰ ਦਿੱਤੇ ਗਏ ਹਨ, ਜਿਨ੍ਹਾਂ ਦਾ ਪਿਨ ਕੋਡ ਵੀ ਬਦਲ ਗਿਆ ਹੈ ਅਤੇ ਇਨ੍ਹਾਂ ਡਾਕਘਰਾਂ ’ਚੋਂ ਡਿਿਲਵਰੀ ਦੇਣ ਦਾ ਸਿਸਟਮ ਬੰਦ ਕਰ ਦਿੱਤਾ ਗਿਆ ਹੈ ਅਤੇ ਹੁਣ ਚਾਰਾਂ ਪੋਸਟ ਆਫਿਸਾਂ ਦੀ ਡਿਲਿਵਰੀ ਵੀ ਪ੍ਰਮੁੱਖ ਡਾਕਘਰ ਤੋਂ ਹੀ ਹੀ ਕੀਤੀ ਜਾਵੇਗੀ। ਜਿਸ ’ਚ ਚੁਗਿੱਟੀ, ਮਾਡਲ ਟਾਊਨ, ਜਲੰਧਰ ਕੈਂਟ, ਗ੍ਰੇਨ ਮਾਰਕੀਟ, ਅਰਬਨ ਅਸਟੇਟ, ਬਸਤੀ ਬਾਵਾ ਖੇਲ, ਇੰਡਸਟ੍ਰੀਅਲ ਏਰੀਆ ਡਾਕਘਰ ਸ਼ਾਮਲ ਹਨ, ਜਿਸ ਦੇ ਲਈ 39 ਪੋਸਟਮੈਨਾਂ ਦੀ ਡਿਊਟੀ ਲਾਈ ਗਈ ਹੈ।
ਜਲੰਧਰ ’ਚ ਲਗਭਗ 91 ਪੋਸਟ ਆਫਿਸ ਹਨ। ਉਨ੍ਹਾਂ ਅਧੀਨ ਆਉਂਦੇ ਜਿੰਨੇ ਵੀ ਪੋਸਟਮੈਨ ਹਨ ਉਨ੍ਹਾਂ ਨੂੰ ਵਿਭਾਗ ਵੱਲੋਂ ਮੋਟਰਸਾਈਕਲ ਦਿੱਤੇ ਜਾਣੇ ਸਨ ਜਿਨ੍ਹਾਂ ਦਾ ਪ੍ਰਾਸੈੱਸ ਅਜੇ ਵੀ ਚੱਲ ਰਿਹਾ ਹੈ। ਪੋਸਟਮੈਨ ਹਾਲੇ ਸਾਈਕਲ ’ਤੇ ਜਾ ਕੇ ਡਾਕ ਵੰਡ ਰਹੇ ਹਨ ਪਰ ਹੁਣ ਪੋਸਟ ਆਫਿਸ ਨੇ ਇਕ ਸਹੂਲਤ ਹੋਰ ਡਾਕੀਏ ਨੂੰ ਦਿੱਤੀ ਹੈ ਕਿ ਜਿੰਨੇ ਕਿਲੋਮੀਟਰ ਦੇ ਏਰੀਆ ’ਚ ਡਾਕ ਵੰਡੇਗਾ ਉਸ ਨੂੰ ਕਿਲੋਮੀਟਰ ਦੇ ਹਿਸਾਬ ਨਾਲ ਪੈਟਰੋਲ ਦਿੱਤਾ ਜਾਵੇਗਾ।
ਪੋਸਟ ਆਫਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿੰਨੇ ਵੀ ਪੋਸਟ ਆਫਿਸ ਹਨ, ਉਨ੍ਹਾਂ ਦੀ ਡਲਿਵਰੀ ਇੱਕ ਥਾਂ ’ਤੇ ਇਸ ਲਈ ਕੀਤੀ ਗਈ ਹੈ ਕਿਉਂਕਿ ਵਧੇਰੇ ਹਲਕਿਆਂ ਦੇ ਪਿਨ ਕੋਡ ਬਦਲ ਗਏ ਹਨ ਅਤੇ ਲੋਕਾਂ ਨੂੰ ਅਜੇ ਇਸ ਬਾਰੇ ਜਾਣਕਾਰੀ ਨਹੀਂ ਹੈ। ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਡਾਕੀਏ ਨੂੰ ਹਦਾਇਤ ਦਿੱਤੀ ਗਈ ਹੈ ਕਿ ਪਿਨ ਕੋਡ ਬਦਲਵਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਤੇ ਸਮੇਂ ’ਤੇ ਪਾਰਸਲ ਪਹੁੰਚਾਉਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Jalandhar, Post office