Home /jalandhar /

ਜਲੰਧਰ: ਅਰਬਨ ਸਟੇਟ ਵਿੱਚ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਕੀਮਤੀ ਸਮਾਨ ਕੀਤਾ ਚੋਰੀ

ਜਲੰਧਰ: ਅਰਬਨ ਸਟੇਟ ਵਿੱਚ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਕੀਮਤੀ ਸਮਾਨ ਕੀਤਾ ਚੋਰੀ

X
Jalandhar

Jalandhar

ਵਿਕਾਸ ਠੁਕਰਾਲ ਨੇ ਦੱਸਿਆ ਕਿ ਉਹ ਬੀਤੇ ਦਿਨ ਕਿਸੇ ਰਿਸ਼ਤਾਰ ਦੇ ਘਰ ਦਿੱਲੀ ਗਏ ਸਨ। ਉਸ ਨੇ ਦੱਸਿਆ ਕਿ 29 ਜਨਵਰੀ ਨੂੰ ਜਦੋਂ ਉਹ ਦੁਪਹਿਰ 12.30 ਵਜੇ ਦੇ ਕਰੀਬ ਘਰ ਆਇਆ ਤਾਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ। ਅਲਮਾਰੀਆਂ ਦੇ ਤਾਲੇ ਵੀ ਟੁੱਟੇ ਹੋਏ ਸਨ। ਵਿਕਾਸ ਠੁਕਰਾਲ ਨੇ ਦੱਸਿਆ ਕਿ ਚੋਰ ਪਿਛਲੇ ਦਰਵਾਜ਼ੇ ਤੋਂ ਘਰ ਅੰਦਰ ਦਾਖਲ ਹੋਏ ਸਨ।

ਹੋਰ ਪੜ੍ਹੋ ...
  • Share this:

ਜਲੰਧਰ: ਜਲੰਧਰ ਦੇ ਅਰਬਨ ਸਟੇਟ ਦੇ ਨਾਲ ਈਸ਼ਾ ਪੂਰੀ ਦੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਪਰਿਵਾਰ ਨੇ ਜਦੋਂ ਵਾਪਿਸ ਆ ਕੇ ਘਰ ਦੇਖਿਆ ਤਾਂ ਘਰ ਦੇ ਤਾਲੇ ਟੁੱਟੇ ਪਏ ਸਨ। ਘਰ ਅੰਦਰ ਦਾ ਕੀਮਤੀ ਸਮਾਨ ਵੀ ਗਾਇਬ ਸੀ। ਜਿਸਦੀ ਸ਼ਿਕਾਇਤ ਪਰਿਵਾਰ ਨੇ ਪੁਲਿਸ ਨੂੰ ਦੇ ਦਿੱਤੀ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆ ਵਿਕਾਸ ਠੁਕਰਾਲ ਨੇ ਦੱਸਿਆ ਕਿ ਉਹ ਬੀਤੇ ਦਿਨ ਕਿਸੇ ਰਿਸ਼ਤਾਰ ਦੇ ਘਰ ਦਿੱਲੀ ਗਏ ਸਨ। ਉਸ ਨੇ ਦੱਸਿਆ ਕਿ 29 ਜਨਵਰੀ ਨੂੰ ਜਦੋਂ ਉਹ ਦੁਪਹਿਰ 12.30 ਵਜੇ ਦੇ ਕਰੀਬ ਘਰ ਆਇਆ ਤਾਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ। ਅਲਮਾਰੀਆਂ ਦੇ ਤਾਲੇ ਵੀ ਟੁੱਟੇ ਹੋਏ ਸਨ। ਵਿਕਾਸ ਠੁਕਰਾਲ ਨੇ ਦੱਸਿਆ ਕਿ ਚੋਰ ਪਿਛਲੇ ਦਰਵਾਜ਼ੇ ਤੋਂ ਘਰ ਅੰਦਰ ਦਾਖਲ ਹੋਏ ਸਨ।

Published by:Drishti Gupta
First published:

Tags: Crime, Jalandhar, Punjab