Home /News /jalandhar /

ਜਲੰਧਰ: ਯੂਪੀ ਪੁਲਿਸ 'ਚ ਭਰਤੀ ਦੀ ਤਰੀਕ ਲੰਘਣ ਤੋਂ ਪਰੇਸ਼ਾਨ ਹੋਈ ਲੜਕੀ, ਕੀਤੀ ਖ਼ੁਦਕੁਸ਼ੀ

ਜਲੰਧਰ: ਯੂਪੀ ਪੁਲਿਸ 'ਚ ਭਰਤੀ ਦੀ ਤਰੀਕ ਲੰਘਣ ਤੋਂ ਪਰੇਸ਼ਾਨ ਹੋਈ ਲੜਕੀ, ਕੀਤੀ ਖ਼ੁਦਕੁਸ਼ੀ

ਜਲੰਧਰ: ਯੂਪੀ ਪੁਲਿਸ 'ਚ ਭਰਤੀ ਦੀ ਤਰੀਕ ਲੰਘਣ ਤੋਂ ਪਰੇਸ਼ਾਨ ਹੋਈ ਲੜਕੀ, ਕੀਤੀ ਖ਼ੁਦਕੁਸ਼ੀ  (ਸੰਕੇਤਕ ਫੋਟੋ)

ਜਲੰਧਰ: ਯੂਪੀ ਪੁਲਿਸ 'ਚ ਭਰਤੀ ਦੀ ਤਰੀਕ ਲੰਘਣ ਤੋਂ ਪਰੇਸ਼ਾਨ ਹੋਈ ਲੜਕੀ, ਕੀਤੀ ਖ਼ੁਦਕੁਸ਼ੀ (ਸੰਕੇਤਕ ਫੋਟੋ)

Jalandhar: ਗਦਈਪੁਰ 'ਚ ਪੁਲਿਸ ਭਰਤੀ ਦੇ ਪੇਪਰ ਦੇਣ ਦੀ ਤਰੀਕ ਨਿਕਲ ਜਾਣ ਤੋਂ ਬਾਅਦ ਨਿਰਾਸ਼ 23 ਸਾਲਾ ਲੜਕੀ ਨੇ ਆਪਣੇ ਭਰਾ ਦੇ ਘਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਕਮਲੇਸ਼ ਕੁਮਾਰੀ ਪੁੱਤਰੀ ਰਾਮ ਆਸਰਾ ਵਾਸੀ ਰਾਏਬਰੇਲੀ ਵਜੋਂ ਹੋਈ ਹੈ। ਉਹ ਗਦਈਪੁਰ ਵਿੱਚ ਆਪਣੇ ਭਰਾ ਨਾਲ ਰਹਿ ਰਹੀ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਹੋਰ ਪੜ੍ਹੋ ...
  • Share this:

Jalandhar: ਗਦਈਪੁਰ 'ਚ ਪੁਲਿਸ ਭਰਤੀ ਦੇ ਪੇਪਰ ਦੇਣ ਦੀ ਤਰੀਕ ਨਿਕਲ ਜਾਣ ਤੋਂ ਬਾਅਦ ਨਿਰਾਸ਼ 23 ਸਾਲਾ ਲੜਕੀ ਨੇ ਆਪਣੇ ਭਰਾ ਦੇ ਘਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਕਮਲੇਸ਼ ਕੁਮਾਰੀ ਪੁੱਤਰੀ ਰਾਮ ਆਸਰਾ ਵਾਸੀ ਰਾਏਬਰੇਲੀ ਵਜੋਂ ਹੋਈ ਹੈ। ਉਹ ਗਦਈਪੁਰ ਵਿੱਚ ਆਪਣੇ ਭਰਾ ਨਾਲ ਰਹਿ ਰਹੀ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫੋਕਲ ਪੁਆਇੰਟ ਚੌਕੀ ਦੇ ਇੰਚਾਰਜ ਮਦਨ ਸਿੰਘ ਨੇ ਦੱਸਿਆ ਕਿ ਕਮਲੇਸ਼ ਕੁਮਾਰੀ ਨੇ ਮੰਗਲਵਾਰ ਤੜਕੇ ਆਪਣੇ ਭਰਾ ਦੇ ਘਰ ਦੇ ਬਾਥਰੂਮ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਜਦੋਂ ਪਰਿਵਾਰ ਵਾਲਿਆਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਸਵੇਰੇ ਸਾਢੇ ਪੰਜ ਵਜੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੂੰ ਸੁਸਾਈਡ ਨੋਟ ਨਹੀਂ ਮਿਲਿਆ ਹੈ। ਇਸ ਕਾਰਨ ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਇਸ ਦੇ ਨਾਲ ਹੀ ਏ.ਐਸ.ਆਈ ਮਦਨ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕਮਲੇਸ਼ ਨੇ ਯੂਪੀ ਪੁਲਿਸ ਦੀ ਭਰਤੀ ਸਬੰਧੀ ਫਾਰਮ ਭਰੇ ਸਨ। ਕਮਲੇਸ਼ ਨੇ ਹਰ ਤਰ੍ਹਾਂ ਦੇ ਟੈਸਟ ਪਾਸ ਕਰ ਲਏ ਸਨ। ਪੇਪਰ ਦੇਣ ਦੀ ਤਰੀਕ ਆ ਗਈ ਸੀ। ਹਾਲਾਂਕਿ ਕਮਲੇਸ਼ ਨੇ ਜਦੋਂ ਆਪਣੇ ਭਰਾ ਦੇ ਫੋਨ ਤੋਂ ਕਾਗਜ਼ ਦਾਖਲ ਕਰਨ ਦੀ ਮਿਤੀ ਦੇਖੀ ਤਾਂ ਪਤਾ ਲੱਗਾ ਕਿ ਉਹ ਤਰੀਕ ਨਿਕਲ ਚੁੱਕੀ ਹੈ। ਇਸ ਕਾਰਨ ਉਹ ਕਾਫੀ ਪਰੇਸ਼ਾਨ ਸੀ। ਕਮਲੇਸ਼ ਕੁਮਾਰੀ ਨੇ ਸਾਰੇ ਦਸਤਾਵੇਜ਼ ਦੁਬਾਰਾ ਜਮ੍ਹਾ ਕਰਵਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਉਹ ਜਮ੍ਹਾ ਨਹੀਂ ਹੋ ਸਕੇ। ਇਸ ਕਾਰਨ ਉਸਨੇ ਇਹ ਕਦਮ ਚੁੱਕਿਆ।

ਦੈਨਿਕ ਭਾਸਕਰ ਦੀ ਖਬਰ ਮੁਤਾਬਕ ਮ੍ਰਿਤਕ ਦੇ ਮਾਤਾ-ਪਿਤਾ ਰਾਏਬਰੇਲੀ 'ਚ ਰਹਿੰਦੇ ਹਨ। ਉਸ ਦੇ ਮਾਪਿਆਂ ਨੇ ਉਸ ਨੂੰ ਇਲਾਜ ਲਈ ਜਲੰਧਰ ਭੇਜ ਦਿੱਤਾ ਸੀ, ਜਿੱਥੇ ਉਸ ਨੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਪੁਲਿਸ ਨੇ ਆਪਣੀ ਅੱਗੇ ਦੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Published by:rupinderkaursab
First published:

Tags: Jalandhar, Police, Punjab, Sucide