Home /News /jalandhar /

ਨੌਜਵਾਨ ਦੇ ਹੌਂਸਲੇ ਨੂੰ ਸਲਾਮ,ਅਮਰੀਕਾ ਤੋਂ ਗੱਡੀ 'ਤੇ ਜਲੰਧਰ ਪਹੁੰਚਿਆ ਲਖਵਿੰਦਰ

ਨੌਜਵਾਨ ਦੇ ਹੌਂਸਲੇ ਨੂੰ ਸਲਾਮ,ਅਮਰੀਕਾ ਤੋਂ ਗੱਡੀ 'ਤੇ ਜਲੰਧਰ ਪਹੁੰਚਿਆ ਲਖਵਿੰਦਰ

Lakhwinder reached Jalandhar by car from America ਨੌਜਵਾਨ ਦੇ ਹੌਂਸਲੇ ਨੂੰ ਸਲਾਮ

Lakhwinder reached Jalandhar by car from America ਨੌਜਵਾਨ ਦੇ ਹੌਂਸਲੇ ਨੂੰ ਸਲਾਮ

ਅਮਰੀਕਾ ਦੇ ਸ਼ਹਿਰ ਸੈਕਰਾਮੇਂਟੋ ਵਿੱਚ ਰਹਿਣ ਵਾਲੇ ਲਖਵਿੰਦਰ ਸਿੰਘ ਨੇ ਜਿਸ ਨੇ ਕੋਰੋਨਾ ਕਾਲ ਤੋਂ ਬਾਅਦ ਕੁੱਝ ਅਜਿਹਾ ਕੀਤਾ ਕਿ ਜਿਸ ਤੋਂ ਬਾਅਦ ਉਸ ਦੀ ਜ਼ਿੰਦਗੀ ਹੀ ਬਦਲ ਗਈ। ਦਰਅਸਲ ਲਖਵਿੰਦਰ ਦੇ ਮਨ ਵਿੱਚ ਖਿਆਲ ਆਇਆ ਕਿ ਉਹ ਰਹਿੰਦੀ ਜ਼ਿੰਦਗੀ ਵਿੱਚ ਕੁੱਝ ਨਾ ਕੁੱਝ ਵੱਖਰਾ ਕਰਨਗੇ ।ਲਖਵਿੰਦਰ ਸਿੰਘ ਨੇ ਇਸ ਸੋਚ ਨੂੰ ਲੈ ਕੇ ਪਲਾਨਿੰਗ ਕੀਤੀ ਅਤੇ ਉਹ ਅਮਰੀਕਾ ਤੋਂ ਆਪਣੀ ਗੱਡੀ ਲੈ ਕੇ ਭਾਰਤ ਪਹੁੰਚ ਗਏ।

ਹੋਰ ਪੜ੍ਹੋ ...
 • Share this:

  ਕਹਿੰਦੇ ਹਨ ਕਿ ਜੇ ਮਨੁੱਖ ਹੌਂਸਲਾ ਰੱਖੇ ਤਾਂ ਕੁੱਝ ਵੀ ਨਾਮੁਮਕਿਨ ਨਹੀਂ ਹੈ। ਕੁੱਝ ਅਜਿਹਾ ਕੀ ਕਰ ਦਿਖਾਇਆ ਹੈ ਅਮਰੀਕਾ ਦੇ ਸ਼ਹਿਰ ਸੈਕਰਾਮੇਂਟੋ ਵਿੱਚ ਰਹਿਣ ਵਾਲੇ ਲਖਵਿੰਦਰ ਸਿੰਘ ਨੇ ਜਿਸ ਨੇ ਕੋਰੋਨਾ ਕਾਲ ਤੋਂ ਬਾਅਦ ਕੁੱਝ ਅਜਿਹਾ ਕੀਤਾ ਕਿ ਜਿਸ ਤੋਂ ਬਾਅਦ ਉਸ ਦੀ ਜ਼ਿੰਦਗੀ ਹੀ ਬਦਲ ਗਈ। ਦਰਅਸਲ ਲਖਵਿੰਦਰ ਦੇ ਮਨ ਵਿੱਚ ਖਿਆਲ ਆਇਆ ਕਿ ਉਹ ਰਹਿੰਦੀ ਜ਼ਿੰਦਗੀ ਵਿੱਚ ਕੁੱਝ ਨਾ ਕੁੱਝ ਵੱਖਰਾ ਕਰਨਗੇ ।ਲਖਵਿੰਦਰ ਸਿੰਘ ਨੇ ਇਸ ਸੋਚ ਨੂੰ ਲੈ ਕੇ ਪਲਾਨਿੰਗ ਕੀਤੀ ਅਤੇ ਉਹ ਅਮਰੀਕਾ ਤੋਂ ਆਪਣੀ ਗੱਡੀ ਲੈ ਕੇ ਭਾਰਤ ਪਹੁੰਚ ਗਏ। ਇਸ ਲੰਮੇ ਸਫਰ ਦੇ ਦੌਰਾਨ ਲਖਵਿੰਦਰ ਨੇ 34 ਦਿਨਾਂ ਵਿੱਚ 20 ਦੇਸ਼ਾਂ ਦੀ ਸੈਰ ਕੀਤੀ ਅਤੇ 20 ਹਜ਼ਾਰ  ਕਿਲੋਮੀਟਰ ਤੋਂ ਵੱਧ ਦਾ ਸਫਰ ਤੈਅ ਕਰ ਕੇ ਭਾਰਤ ਪਹੁੰਚੇ। ਲਖਵਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਸਮੇਂ ਲੋਕਾਂ ਨੂੰ ਵਿਛੜਦੇ ਹੋਏ ਦੇਖਿਆ ਤਾਂ ਉਨ੍ਹਾਂ ਦੇ ਮਨ ਵਿੱਚ ਕੁਝ ਵੱਖਰਾ ਕਰਨ ਦਾ ਖਿਆਲ ਆਇਆ । ਲਖਵਿੰਦਰ ਸਿੰਘ ਨੇ ਦੱਸਿਆ ਕਿ ਪਲਾਨਿੰਗ ਕਰਨ ਵਿਚ 3 ਸਾਲ ਦਾ ਸਮਾਂ ਲੱਗ ਗਿਆ ਤੇ ਕਾਗਜ਼ਾਤ ਪੂਰੇ ਹੁੰਦੇ ਹੀ ਉਹ ਅਮਰੀਕਾ ਤੋਂ ਭਾਰਤ ਲਈ ਆਪਣੀ ਗੱਡੀ ਲੈ ਕੇ ਨਿਕਲ ਪਏ। ਅਮਰੀਕਾ ਤੋਂ ਉਨ੍ਹਾਂ ਨੇ ਆਪਣੀ ਗੱਡੀ ਨੂੰ ਸਮੁੰਦਰੀ ਜਹਾਜ਼ ਜ਼ਰੀਏ ਇੰਗਲੈਂਡ ਭੇਜਿਆ। ਇੰਗਲੈਂਡ ਤੋਂ ਬੈਲਜ਼ੀਅਮ ਟ੍ਰੇਨ ਜ਼ਰੀਏ ਪਹੁੰਚੇ ਤੇ ਇਸ ਦੇ ਬਾਅਦ ਪੈਰਿਸ, ਜਰਮਨ, ਸਵਿਟਜ਼ਰਲੈਂਡ, ਆਸਟ੍ਰੀਆ, ਹੰਗਰੀ ਆਦਿ ਯੂਰਪ ਦੇ ਦੇਸ਼ਾਂ ਤੋਂ ਹੁੰਦੇ ਹੋਏ ਤੁਰਕੀ ਪਹੁੰਚੇ। ਇਸ ਦੇ ਬਾਅਦ ਉਹ ਈਰਾਨ ਤੋਂ ਹੁੰਦੇ ਹੋਏ ਪਾਕਿਸਤਾਨ ਗਏ।

  ਪਾਕਿਸਤਾਨ ਵਿਚ ਉਨ੍ਹਾਂ ਨੇ ਕੁੱਲ 14 ਦਿਨ ਬਿਤਾਏ। ਇਨ੍ਹਾਂ 14 ਦਿਨਾਂ ਵਿੱਚ ਲਖਵਿੰਦਰ ਨੂੰ ਗੁਰਦੁਆਰਾ ਸਾਹਿਬ ਲਾਹੌਰ, ਟੋਬਾ ਟੇਕ ਸਿੰਘ, ਪਾਕਪਟਨ ਆਦਿ ਸ਼ਹਿਰਾਂ ਦੀ ਸੈਰ ਕਰਨ ਦਾ ਵੀ ਮੌਕਾ ਮਿਿਲਆ। ਉਨ੍ਹਾਂ ਦਾ ਕਹਿਣੈ ਕਿ ਪਾਕਿਸਤਾਨ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਤੇ 11 ਦਿਨ ਲੋਕਾਂ ਨੇ ਆਪਣੇ ਘਰਾਂ ਵਿਚ ਰੱਖਿਆ।ਇਸ ਤੋਂ ਇਲਾਵਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਯੂਰਪ ਦੇ ਦੇਸ਼ ਬਹੁਤ ਛੋਟੇ ਹਨ। ਕੁਝ ਹੀ ਸਮੇਂ ਵਿਚ ਇਨ੍ਹਾਂ ਨੂੰ ਪਾਰ ਕਰ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਅਮਰੀਕਾ ਤੋਂ ਭਾਰਤ ਦੇ ਸਫਰ ਵਿਚ ਕੁੱਲ 34 ਦਿਨ ਲੱਗੇ ਤੇ 18 ਤੋਂ 20 ਦੇਸ਼ਾਂ ਦੇ ਵਿਚੋਂ ਹੋ ਕੇ ਆਏ ਹਨ।

  Published by:Shiv Kumar
  First published:

  Tags: America, Asia, Border, Car, India, Jalandhar, Pakistan, Punjab, UK, USA