Home /jalandhar /

ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫਾਸ਼, ਚੜ੍ਹੇ ਪੁਲਿਸ ਦਾ ਹੱਥੇ, 5 ਮੋਟਰਸਾਈਕਲ ਬਰਾਮਦ

ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫਾਸ਼, ਚੜ੍ਹੇ ਪੁਲਿਸ ਦਾ ਹੱਥੇ, 5 ਮੋਟਰਸਾਈਕਲ ਬਰਾਮਦ

X
ਜਾਣਕਾਰੀ

ਜਾਣਕਾਰੀ ਦਿੰਦੇ ਹੋਏ ਕਮਲਜੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰਬਰ 6 ਨੇ ਦੱਸਿਆ ਕਿ ਮੁਕੱਦਮਾ ਨੰਬਰ 32 ਤਰੀਕ 23.3.2023 ਧਾਰਾ 379 IPC, ਵਾਧਾ ਜੁਰਮ 411, 482 IPC ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਨੂੰ ਟਰੇਸ ਕਰਦੇ ਹੋਏ ਦੋਸ਼ੀਆ ਤੱਕ ਪਹੁੰਚੇ

  • Local18
  • Last Updated :
  • Share this:

ਸੁਰਿੰਦਰ ਕੰਬੋਜ

ਜਲੰਧਰ ਦੇ ਥਾਣਾ 6 ਦੀ ਪੁਲਿਸ ਨੇ ਮੋਟਰਸਾਇਕਲ ਅਤੇ ਐਕਟਿਵਾ ਚੋਰੀ ਕਰਨ ਵਾਲੇ 5 ਦੋਸ਼ੀ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਕਮਲਜੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰਬਰ 6 ਨੇ ਦੱਸਿਆ ਕਿ ਮੁਕੱਦਮਾ ਨੰਬਰ 32 ਤਰੀਕ 23.3.2023 ਧਾਰਾ 379 IPC, ਵਾਧਾ ਜੁਰਮ 411, 482 IPC ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਨੂੰ ਟਰੇਸ ਕਰਦੇ ਹੋਏ ਦੋਸ਼ੀ ਸੰਦੀਪ ਕੁਮਾਰ ਪੁੱਤਰ ਰਾਮ ਬਿਲਾਸ ਵਾਸੀ ਵਿਜੇ ਕਲੋਨੀ ਨਜਦੀਕ ਕਿਉਰੋ ਮਾਲ 66 ਫੁੱਟੀ ਰੋਡ ਜਲੰਧਰ, ਪੁਸ਼ਪਿੰਦਰ ਪੁੱਤਰ ਮੀਜਾਜੀ ਵਾਸੀ ਮਕਾਨ ਨੰਬਰ 325 ਨਿਊ ਕਲਗੀਧਰ ਐਵੇਨਿਊ ਸਾਹਮਣੇ ਕਿਉਰੋ ਮਾਲ 66 ਫੁੱਟੀ ਰੋਡ ਜਲੰਧਰ, ਜਤਿੰਦਰ ਕੁਮਾਰ ਪੁੱਤਰ ਮੰਗਲ ਵਾਸੀ ਵਿਜੇ ਕਲੋਨੀ ਸਾਹਮਣੇ ਵਾਇਟ ਡਾਇਮੰਡ ਹੋਟਲ 66 ਫੁੱਟੀ ਰੋਡ ਜਲੰਧਰ, ਸ਼ਿਵਮ ਪੁੱਤਰ ਰਾਜਾ ਰਾਮ ਵਾਸੀ ਮਕਾਨ ਨੰਬਰ 700 ਅਰਬਨ ਅਸਟੇਟ ਫੇਸ-1 ਜਲੰਧਰ ਅਤੇ ਦੀਪੂ ਕੁਮਾਰ ਉਰਫ ਰਾਜੂ ਪੁੱਤਰ ਰਾਮ ਮੂਰਤ ਵਾਸੀ ਮਕਾਨ ਨੰਬਰ 35 ਅਰਬਨ ਅਸਟੇਟ ਫੇਸ-2 ਸਾਬੋਵਾਲ ਜਲੰਧਰ ਨੂੰ 23.3.2023 ਨੂੰ ਗ੍ਰਿਫਤਾਰ ਕੀਤਾ ਗਿਆ।

ਪੁੱਛਗਿੱਛ ਦੌਰਾਨ ਦੋਸ਼ੀਆਂ ਵੱਲੋਂ ਮਾਡਲ ਟਾਊਨ ਜਲੰਧਰ ਅਤੇ ਹੋਰ ਵੱਖ-ਵੱਖ ਏਰੀਏ ਵਿੱਚੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਸਬੰਧੀ ਮੰਨਿਆ।ਜਿਹਨਾਂ ਦੇ ਕੋਲੋਂ 3 ਐਕਟਿਵਾ ਅਤੇ 4 ਮੋਟਸਾਈਕਲ ਮਿਲੀਆਂ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾਂ ਕੋਲੋਂ ਚੋਰੀ ਦੀਆਂ ਹੋਰ ਵਾਰਦਾਤਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Published by:Sarbjot Kaur
First published:

Tags: Jalandhar news, Motorcycle, Thief