ਸੁਰਿੰਦਰ ਕੰਬੋਜ
ਜਲੰਧਰ: ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਟੀਮ ਦਾ ਜਾਰੀ ਰਿਹਾ ਪੀਲਾ ਪੰਜਾ। ਵਿਭਾਗ ਵੱਲੋਂ ਕੀਤੀ ਗਈ ਸਖ਼ਤ ਕਾਰਵਾਈ। ਹੋਲੀ ਦੀ 1 ਦਿਨ ਦੀ ਛੁੱਟੀ ਤੋਂ ਬਾਅਦ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਟੀਮ ਵੱਲੋਂ ਲਾਡੋਵਾਲੀ ਰੋਡ ਸਥਿੱਤ ਸੰਤ ਨਗਰ ਇਲਾਕੇ 'ਚ ਇਕ ਬਿਲਡਿੰਗ ਨੂੰ ਤੋੜਿਆ ਗਿਆ।
ਇਸ ਬਾਰੇ ਬਿਲਡਿੰਗ ਵਿਭਾਗ ਦੇ ਅਧਿਕਾਰੀ ਏ.ਟੀ.ਪੀ ਸੁਖਦੇਵ ਦਾ ਕਹਿਣਾ ਹੈ ਕਿ ਇਹ ਨਾਜਾਇਜ਼ ਉਸਾਰੀ ਦਾ ਕੰਮ ਸੀ। ਪਰ ਉੱਥੇ ਹੀ ਬਿਲਡਿੰਗ ਦੇ ਮਾਲਕ ਦਾ ਕਹਿਣਾ ਹੈ ਕਿ ਉਸ ਦੀ ਬਿਲਡਿੰਗ ਬਿਲਕੁਲ ਜਾਇਜ਼ ਤਰੀਕੇ ਨਾਲ ਬਣਾਈ ਗਈ ਸੀ। ਉਹਨਾਂ ਨੇ ਨਕਸ਼ਾ ਪਾਸ ਕਰਵਾਇਆ ਸੀ ਅਤੇ ਕੰਪੋਜੀਸ਼ਨ ਫੀਸ ਵੀ ਦਿੱਤੀ ਸੀ।
ਵਿਭਾਗ ਦੇ ਏ.ਟੀ.ਪੀ.ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਡੇਢ ਸਾਲ 'ਚ ਇਸ ਬਿਲਡਿੰਗ 'ਤੇ ਕਈ ਵਾਰ ਕਾਰਵਾਈ ਕੀਤੀ ਗਈ। ਉਨ੍ਹਾਂ ਤੋਂ ਪਹਿਲਾਂ ਜੋ ਅਧਿਕਾਰੀ ਵੀ ਸਨ, ਉਨ੍ਹਾਂ ਨੇ ਵੀ ਕਾਰਵਾਈ ਕੀਤੀ ਸੀ ਪਰ ਉਸ ਤੋਂ ਬਾਅਦ ਵੀ ਨਾਜਾਇਜ਼ ਉਸਾਰੀ ਚੱਲ ਰਹੀ ਸੀ। ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।