Home /jalandhar /

ਹੋਲੀ 'ਤੇ ਰੰਗ ਪਿੱਛੇ ਨੌਜਵਾਨ ਦਾ ਕੀਤਾ ਕਤਲ, ਬੇਰਹਿਮੀ ਨਾਲ ਚਾਕੂ ਮਾਰ-ਮਾਰ ਕੀਤਾ ਛਲਣੀ

ਹੋਲੀ 'ਤੇ ਰੰਗ ਪਿੱਛੇ ਨੌਜਵਾਨ ਦਾ ਕੀਤਾ ਕਤਲ, ਬੇਰਹਿਮੀ ਨਾਲ ਚਾਕੂ ਮਾਰ-ਮਾਰ ਕੀਤਾ ਛਲਣੀ

X
ਪੁਲਿਸ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰਵਾਸੀ ਵਿਅਕਤੀ ਕਤਲ ਕੀਤਾ ਗਿਆ ਹੈ। ਮ੍ਰਿਤਕ ਦੇ ਭਤੀਜੇ ਨੇ ਦੱਸਿਆ ਕਿ ਉਸ ਨੂੰ ਫੋਨ ਆਇਆ ਸੀ ਕਿ ਉਸ ਦੇ ਚਾਚੇ ਦੀ ਲੜਾਈ ਹੋਈ ਹੈ ਅਤੇ ਕੁਝ ਲੋਕਾਂ ਨੇ ਉਸ ਦੇ ਚਾਚੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ।

  • Share this:

ਸੁਰਿੰਦਰ ਕੰਬੋਜ

ਜਲੰਧਰ : ਦੇ ਟਰਾਂਸਪੋਰਟ ਨਗਰ 'ਚ ਹੋਲੀ ਦੇ ਰੰਗ ਨੂੰ ਲੈ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਭਤੀਜੇ ਨੇ ਦੱਸਿਆ ਕਿ ਹੋਲੀ ਦੇ ਰੰਗ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਕੁਝ ਨੌਜਵਾਨਾਂ ਨੇ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

ਜਾਣਕਾਰੀ ਅਨੁਸਾਰ ਪੁਲਿਸ ਨੇ ਇਕ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਪਰ ਅਜੇ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰਵਾਸੀ ਵਿਅਕਤੀ ਕਤਲ ਕੀਤਾ ਗਿਆ ਹੈ। ਮ੍ਰਿਤਕ ਦੇ ਭਤੀਜੇ ਨੇ ਦੱਸਿਆ ਕਿ ਉਸ ਨੂੰ ਫੋਨ ਆਇਆ ਸੀ ਕਿ ਉਸ ਦੇ ਚਾਚੇ ਦੀ ਲੜਾਈ ਹੋਈ ਹੈ ਅਤੇ ਕੁਝ ਲੋਕਾਂ ਨੇ ਉਸ ਦੇ ਚਾਚੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ।

ਪੁਲਿਸ ਵੀ ਉਸੇ ਸਮੇਂ ਮੌਕੇ 'ਤੇ ਪਹੁੰਚ ਗਈ ਅਤੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ। ਨੌਜਵਾਨ ਦੇ ਦੋਸਤ ਨੇ ਵੀ ਇਹੀ ਗੱਲ ਕਹੀ ਕਿ ਹੋਲੀ ਦੇ ਰੰਗ ਨੂੰ ਲੈ ਕੇ ਉਸ ਦੇ ਚਾਚੇ ਦੀ ਲੜਾਈ ਹੋਈ ਸੀ ਅਤੇ ਨੌਜਵਾਨਾਂ ਨੇ ਉਸ ਦਾ ਕਤਲ ਕਰ ਦਿੱਤਾ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਕਤਲ ਸਾਢੇ ਪੰਜ ਵਜੇ ਦੇ ਕਰੀਬ ਹੋਇਆ ਹੈ ਅਤੇ ਲਾਸ਼ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਕਤਲ ਕਰਨ ਵਾਲੇ ਵਿਅਕਤੀ ਦਾ ਨਾਂ ਮਨੋਜ ਕੁਮਾਰ ਹੈ ਜੋ ਕਿ ਪ੍ਰਵਾਸੀ ਹੈ। ਥਾਣਾ 8 ਪੁਲਿਸ ਅਫਸਰ ਨਰਿੰਦਰ ਮੋਹਨ ਨੇ ਕਿਹਾ ਕਿ ਇਸ ਸਬੰਧੀ ਜਾਂਚ ਕਰ ਰਹੇ ਹਨ,ਮਾਮਲਾ 'ਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ।

Published by:Sarbjot Kaur
First published:

Tags: Holi 2023, Jalandhar news, Murder case