ਜਲੰਧਰ: ਜਲੰਧਰ 'ਚ ਅਜ਼ਾਦੀ ਦੇ ਦਿਹਾੜੇ 'ਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਮੁੱਖ ਮਹਿਮਾਨ ਲੋਕਲ ਬਾਡੀਜ਼ ਮੰਤਰੀ Dr. ਇੰਦਰਬੀਰ ਸਿੰਘ ਨਿੱਝਰ ਜੀ, DC ਜਲੰਧਰ ਜਸਪ੍ਰੀਤ ਸਿੰਘ, ਕਮਿਸ਼ਨਰ ਪੁਲੀਸ ਗੁਰਸ਼ਰਨ ਸਿੰਘ, DCP ਜਲੰਧਰ ਨਰੇਸ਼ ਕੁਮਾਰ ਡੋਗਰਾ, MLA ਸ਼ੀਤਲ ਅੰਗੂਰਾਲ, MLA ਰਮਨ ਕੁਮਾਰ ਅਰੋੜਾ ਅਤੇ ਹੋਰ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵਲੋ ਅਦਾ ਕੀਤੀ ਗਈ। ਓਥੇ ਹੀ ;ਆਖਰੀ ਉਮੀਦ' ਵੈਲਫੇਅਰ ਸੋਸਾਇਟੀ ਜੋ ਕਿ ਕਾਫੀ ਲੰਬੇ ਸਮੇਂ ਤੋਂ ਸਮਾਜ ਵਿੱਚ ਸੇਵਾਵਾਂ ਨਿਭਾ ਰਹੀ ਹੈ। ਉਸ ਨੂੰ ਸਰਕਾਰੀ ਅਫਸਰਾਂ ਅਤੇ ਪ੍ਰਸ਼ਾਸਨ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਵਿੱਚ ਪ੍ਰਧਾਨ ਜਤਿੰਦਰ ਪਾਲ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ, ਯਾਦਵਿੰਦਰ ਸਿੰਘ ਰਾਣਾ, ਮਨਪ੍ਰੀਤ ਸਿੰਘ, ਗੁਰਚਰਨ ਸਿੰਘ, ਦੀਪਕ ਰਾਜਪਾਲ, ਸੰਤੋਸ਼ ਸ੍ਰੀਕੇ ਵਲੋ ਹਾਜ਼ਰੀ ਭਰੀ ਗਈ। ਵੱਖ ਵੱਖ ਸਕੂਲੀ ਬੱਚਿਆਂ ਵਲੋਂ ਭੰਗੜੇ, ਗਿੱਧਾ, ਲੋਕਨਾਚ, ਅਤੇ ਪੁਲੀਸ ਪ੍ਰਸ਼ਾਸਨ ਵਲੋਂ ਪਰੇਡ, NCC ਦੇ ਬਚਿਆਂ ਵਲੋ ਪਰੇਡ ਫਾਇਰ ਬ੍ਰਿਗੇਡ ਵਿਭਾਗ ਵਲੋਂ ਜਾਣਕਾਰੀਆਂ ਲੋਕਾਂ ਨਾਲ ਸਾਂਝੀਆਂ ਕੀਤੀਆਂ ਗਈਆਂ। ਪ੍ਰਸ਼ਾਸਨ ਵਲੋਂ ਸੰਸਥਾ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਹਰ ਤਰ੍ਹਾਂ ਦੀ ਬਣਦੀ ਮਦਦ ਦਾ ਭਰੋਸਾ ਵੀ ਦਿੱਤਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।