Home /jalandhar /

Jalandhar: ਦੁਕਾਨਦਾਰ ਹੋ ਜਾਣ ਸੁਚੇਤ, ਨਹੀਂ ਤਾਂ ਹੋ ਸਕਦੀ ਚੋਰੀ!

Jalandhar: ਦੁਕਾਨਦਾਰ ਹੋ ਜਾਣ ਸੁਚੇਤ, ਨਹੀਂ ਤਾਂ ਹੋ ਸਕਦੀ ਚੋਰੀ!

X
Jalandhar:

Jalandhar: ਦੁਕਾਨਦਾਰ ਹੋ ਜਾਣ ਸੁਚੇਤ, ਨਹੀਂ ਤਾਂ ਹੋ ਸਕਦੀ ਚੋਰੀ!

ਅੱਜ-ਕੱਲ੍ਹ ਦੁਕਾਨਾਂ ਤੋਂ ਸਾਮਾਨ ਚੋਰੀ ਕਰਨ ਵਾਲੇ ਲੋਕ ਸਰਗਰਮ ਹੋ ਗਏ ਹਨ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੀਆਂ ਦੁਕਾਨਾਂ 'ਚ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਚੋਰਾਂ ਵਿੱਚ ਜ਼ਿਆਦਾਤਰ ਲੜਕੀਆਂ ਅਤੇ ਔਰਤਾਂ ਹਨ। ਦੁਕਾਨਾਂ ਤੋਂ ਸਾਮਾਨ ਖਰੀਦਣ ਆਈਆਂ ਕੁੱਝ ਲੜਕੀਆਂ ਅਤੇ ਔਰਤਾਂ ਦੁਕਾਨਦਾਰ ਨੂੰ ਸਮਾਨ ਦਿਖਾ ਕੇ ਉਲਝਾਉਂਦੀਆਂ ਹਨ ਅਤੇ ਨੇੜੇ ਪਿਆ ਸਾਮਾਨ ਚੋਰੀ ਕਰਕੇ ਆਪਣੇ ਕੱਪੜਿਆਂ 'ਚ ਲੁਕਾ ਕੇ ਲੈ ਜਾਂਦੀਆਂ ਹਨ।

ਹੋਰ ਪੜ੍ਹੋ ...
  • Local18
  • Last Updated :
  • Share this:

ਸੁਰਿੰਦਰ ਕੰਬੋਜ

ਜਲੰਧਰ: ਅੱਜ-ਕੱਲ੍ਹ ਦੁਕਾਨਾਂ ਤੋਂ ਸਾਮਾਨ ਚੋਰੀ ਕਰਨ ਵਾਲੇ ਲੋਕ ਸਰਗਰਮ ਹੋ ਗਏ ਹਨ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੀਆਂ ਦੁਕਾਨਾਂ 'ਚ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਚੋਰਾਂ ਵਿੱਚ ਜ਼ਿਆਦਾਤਰ ਲੜਕੀਆਂ ਅਤੇ ਔਰਤਾਂ ਹਨ। ਦੁਕਾਨਾਂ ਤੋਂ ਸਾਮਾਨ ਖਰੀਦਣ ਆਈਆਂ ਕੁੱਝ ਲੜਕੀਆਂ ਅਤੇ ਔਰਤਾਂ ਦੁਕਾਨਦਾਰ ਨੂੰ ਸਮਾਨ ਦਿਖਾ ਕੇ ਉਲਝਾਉਂਦੀਆਂ ਹਨ ਅਤੇ ਨੇੜੇ ਪਿਆ ਸਾਮਾਨ ਚੋਰੀ ਕਰਕੇ ਆਪਣੇ ਕੱਪੜਿਆਂ 'ਚ ਲੁਕਾ ਕੇ ਲੈ ਜਾਂਦੀਆਂ ਹਨ।

ਅਜਿਹੀ ਹੀ ਇੱਕ ਘਟਨਾ ਸ਼ਹਿਰ ਦੇ ਮਕਸੂਦਾਂ ਇਲਾਕੇ ਵਿੱਚ ਸਥਿਤ ਨਾਗਰਾ ਗੇਟ ਨੇੜੇ, ਇੱਕ ਕਰਿਆਨਾ ਸਟੋਰ ਦੇ ਸੀਸੀਟੀਵੀ ਵਿੱਚ ਕੈਦ ਹੋ ਗਈ। ਜਿੱਥੇ ਇਕ ਲੜਕੀ ਸਾਮਾਨ ਖਰੀਦਣ ਆਈ ਅਤੇ ਦੁਕਾਨਦਾਰ ਔਰਤ ਨੂੰ ਫਸਾ ਕੇ ਨੇੜੇ ਪਿਆ ਸਾਮਾਨ ਚੋਰੀ ਕਰ ਕੇ ਲੈ ਗਈ। ਪਰ ਚੋਰੀ ਕਰਨ ਵਾਲੀ ਲੜਕੀ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਦੁਕਾਨ ਵਿਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਦੁਕਾਨ ਦਾ ਮਾਲਕ ਸਾਰੀ ਘਟਨਾ ਨੂੰ ਦੇਖ ਰਿਹਾ ਸੀ।

ਜਿਵੇਂ ਹੀ ਲੜਕੀ ਨੇ ਸਮਾਨ ਚੋਰੀ ਕੀਤਾ ਤਾਂ ਦੁਕਾਨਦਾਰ ਨੇ ਦੁਕਾਨ 'ਤੇ ਲੜਕੀ ਨੂੰ ਸਮਾਨ ਵੇਚ ਰਹੀ ਆਪਣੀ ਪਤਨੀ ਨੂੰ ਚੋਰੀ ਬਾਰੇ ਦੱਸਿਆ। ਜਿਸ ਤੋਂ ਬਾਅਦ ਉਕਤ ਦੁਕਾਨਦਾਰ ਔਰਤ ਨੇ ਤੁਰੰਤ ਲੜਕੀ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕਰ ਲਿਆ ਅਤੇ ਉਸ ਕੋਲੋਂ ਸਮਾਨ ਬਰਾਮਦ ਕਰ ਲਿਆ।

ਦੁਕਾਨਦਾਰ ਨੇ ਚੇਤਾਵਨੀ ਦੇ ਕੇ ਉਕਤ ਲੜਕੀ ਨੂੰ ਛੱਡ ਦਿੱਤਾ ਅਤੇ ਕਿਹਾ ਕਿ ਜੇਕਰ ਦੁਬਾਰਾ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਹ ਪੁਲਿਸ ਨੂੰ ਸੂਚਿਤ ਕਰੇਗਾ, ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ। ਇਸੇ ਤਰ੍ਹਾਂ ਦੀ ਘਟਨਾ ਦਿਓਲ ਨਗਰ ਸਥਿਤ ਇਕ ਕਾਸਮੈਟਿਕ ਦੀ ਦੁਕਾਨ 'ਤੇ ਵੀ ਵਾਪਰੀ। ਜਿਸ ਦੀ ਸੀਸੀਟੀਵੀ ਫੁਟੇਜ ਵੀ ਦੁਕਾਨਦਾਰ ਕੋਲ ਮੌਜੂਦ ਹੈ। ਇਸ ਲਈ ਹੁਣ ਸ਼ਹਿਰ ਦੇ ਦੁਕਾਨਦਾਰਾਂ ਨੂੰ ਗ੍ਰਾਹਕ ਨੂੰ ਸਾਮਾਨ ਦਿੰਦੇ ਸਮੇਂ ਪੂਰਾ ਧਿਆਨ ਦੇਣਾ ਪਵੇਗਾ, ਨਹੀਂ ਤਾਂ ਉਨ੍ਹਾਂ ਦਾ ਨੁਕਸਾਨ ਹੋ ਸਕਦਾ ਹੈ।

Published by:Sarbjot Kaur
First published:

Tags: Jalandhar news, Robbery, Thief