Home /jalandhar /

ਕੁਝ ਘੰਟਿਆਂ ਦਾ ਕੰਮ ਹੀ ਬਾਕੀ ਸੀ ਪਰ ਸਰਕਾਰਾਂ ਨੇ ਲਟਕਾਇਆ ਪੁੱਲ ਦਾ ਕੰਮ'

ਕੁਝ ਘੰਟਿਆਂ ਦਾ ਕੰਮ ਹੀ ਬਾਕੀ ਸੀ ਪਰ ਸਰਕਾਰਾਂ ਨੇ ਲਟਕਾਇਆ ਪੁੱਲ ਦਾ ਕੰਮ'

X
ਕੁਝ

ਕੁਝ ਘੰਟਿਆਂ ਦਾ ਕੰਮ ਹੀ ਬਾਕੀ ਸੀ ਪਰ ਸਰਕਾਰਾਂ ਨੇ ਲਟਕਾਇਆ ਪੁੱਲ ਦਾ ਕੰਮ'

ਸ਼੍ਰੋਮਣੀ ਅਕਾਲੀ ਦਲ 'ਬਾਦਲ' ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜਲੰਧਰ ਵਿੱਚ ਬੋਲਦੇ ਹੋਏ ਵਿਰੋਧੀਆਂ ਉੱਤੇ ਵਰ੍ਹੇ। ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਜਲੰਧਰ-ਹੁਸ਼ਿਆਰਪੁਰ ਨੈਸ਼ਨਲ ਹਾਈਵੇ 'ਤੇ 2016 ਵਿੱਚ ਸ਼੍ਰੋਮਣੀ ਅਕਾਲੀ ਦਲ 'ਬਾਦਲ' ਦੀ ਸਰਕਾਰ ਸਮੇਂ ਪੁਲ ਦਾ ਕੰਮ ਸ਼ੁਰੂ ਹੋਇਆ ਸੀ ਜੋ ਕਿ ਅੱਜ ਤੱਕ ਪੂਰ ਨਹੀਂ ਚੜ੍ਹ ਸਕਿਆ ।

ਹੋਰ ਪੜ੍ਹੋ ...
  • Share this:

ਉਹਨਾਂ ਵਿਰੋਧੀਆਂ ਉੱਤੇ ਇਲਜਾਮ ਲਗਾਏ ਕਿ ਇਸ ਪੁਲ ਦਾ ਕੰਮ ਸਿਰਫ਼ ਇੰਨਾਂ ਕੁ ਬਾਕੀ ਬੱਚਦਾ ਸੀ, ਜਿਸਨੂੰ ਚੰਦ ਕੁ ਘੰਟਿਆਂ ਵਿੱਚ ਪੂਰਾ ਕੀਤਾ ਜਾ ਸਕਦਾ ਸੀ। ਪਰ ਅਫਸੋਸ ਸਾਡੇ ਤੋਂ ਬਾਅਦ ਆਈ ਕਾਂਗਰਸ ਦੀ ਸਰਕਾਰ ਨੇ ਬੇਸ਼ੱਕ ਪੰਜਾਬ ਦੇ ਵਿਕਾਸ ਦਾ ਲਾਰਾ ਲਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਲਗਾ ਦਿੱਤਾ। ਪਰ ਫਿਰ ਵੀ ਇਸ ਕੰਮ ਵੱਲ ਉਹਨਾਂ ਦਾ ਧਿਆਨ ਨਹੀ ਗਿਆ।

ਇਸ ਤੋਂ ਬਆਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਵੀ ਇੱਕ ਸਾਲ ਹੋਣ ਵਾਲਾ ਹੈ ਪਰ ਇਸ ਸਰਕਾਰ ਨੇ ਵੀ ਇਸ ਪੁਲ ਵੱਲ ਝਾਤ ਤੱਕ ਨਹੀਂ ਮਾਰੀ। ਸੁਖਬੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਪੁਲ ਦਾ ਕੰਮ ਅੱਜ 2023 ਵਿੱਚ ਵੀ ਉੱਥੇ ਹੀ ਰੁੱਕਿਆ ਪਿਆ ਹੈ, ਜਿਥੇ ਅਸੀਂ ਛੱਡ ਗਏ ਸੀ। ਬਾਦਲ ਨੇ ਕਿਹਾ ਕਿ ਇਸ ਪੁਲ ਦੇ ਨਿਰਮਾਣ ਸੰਬੰਧੀ ਸਾਰੀ ਪ੍ਰਕਿਰਿਆ ਤਾਂ ਅਸੀਂ ਪੂਰੀ ਕਰਕੇ ਹੀ ਗਏ ਸੀ ਅਤੇ ਜੋ ਇੱਕ ਨਿੱਕਾ ਜਿਹਾ ਦਫ਼ਤਰੀ ਕੰਮ ਕੁੱਝ ਮਹੀਨਿਆਂ ਬਾਅਦ ਹੋਣਾ ਸੀ, ਉਹ ਕੇਵਲ ਇੱਕ ਘੰਟੇ ਦਾ ਕੰਮ ਸੀ। ਪਰ ਅਫ਼ਸੋਸ ਪਿਛਲੇ 6 ਸਾਲਾਂ ਦੌਰਾਨ ਬਣੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਦੀ ਨਲਾਇਕੀ ਕਾਰਨ ਇਹ ਪੁਲ ਅੱਜ ਵੀ ਪਿਲਰਾਂ ਤੋਂ ਅਗਾਂਹ ਨਹੀਂ ਵੱਧ ਸਕਿਆ। ਉਹਨਾਂ ਇਲਾਕੇ ਦੇ ਲੋਕਾਂ ਦੀ ਪ੍ਰੇਸ਼ਾਨੀ ਬਾਰੇ ਦੱਸਦੇ ਹੋਏ ਚਿੰਤਾ ਜਾਹਿਰ ਕੀਤੀ ਅਤੇ ਆਖਿਆ ਕਿ ਆਪਣੇ, ਆਪਣੇ ਹੀ ਹੁੰਦੇ ਹਨ , ਇਨ੍ਹਾਂ ਦਿੱਲੀ ਵਾਲਿਆਂ ਨੂੰ ਤੁਹਾਡਾ ਕੋਈ ਦਰਦ ਮਹਿਸੂਸ ਹੀ ਨਹੀਂ ਹੁੰਦਾ।

First published:

Tags: Jalandhar, SAD, Sukhbir Badal