ਕਪੂਰਥਲਾ- ਸੀ.ਬੀ.ਐੱਸ.ਈ. ਸਕੂਲ ਦੀ 18ਵੀਂ ਐਥਲੀਟ ਚੈਂਪੀਅਨਸ਼ਿਪ 'ਚ ਅੰਡਰ-14 ਮੁਕਾਬਲੇ 'ਚ ਪੰਜਾਬ ਦੇ 'ਲਿਟਲ ਏਂਜਲ' ਸਕੂਲ ਦੀਆਂ 4 ਵਿਦਿਆਰਥਣਾਂ ਨੇ ਜਿੱਤ ਦਰਜ ਕੀਤੀ ਹੈ। ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਵਿਦਿਆਰਥਣਾਂ ਨੇ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੇ ਕੌਮੀ ਮੁਕਾਬਲਿਆਂ ਵਿੱਚ ਪੰਜਾਬ ਦੀ ਨੁਮਾਇੰਦਗੀ ਦੀ ਕਮਾਨ ਸੰਭਾਲ ਲਈ ਹੈ। ਸੀ.ਬੀ.ਐਸ.ਈ. ਦੀ 18ਵੀਂ ਐਥਲੀਟ ਚੈਂਪੀਅਨਸ਼ਿਪ ਹਾਲ ਹੀ ਵਿੱਚ ਕਰਵਾਈ ਗਈ, ਜਿਸ ਵਿੱਚ ਲਗਭਗ 79 ਸਕੂਲਾਂ ਅਤੇ 1000 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ।
ਵੱਖ-ਵੱਖ ਤਰ੍ਹਾਂ ਦੇ 20 ਤੋਂ ਵੱਧ ਐਥਲੈਟਿਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇਨ੍ਹਾਂ ਹੋਣਹਾਰ ਕੁੜੀਆਂ ਨੇ 4×100 ਰਿਲੇਅ ਦੌੜ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇੱਕ ਦਮਦਾਰ ਪ੍ਰਦਰਸ਼ਨ ਕਰਕੇ ਅਗਲੇ ਰਾਸ਼ਟਰੀ ਮੁਕਾਬਲੇ ਵਿੱਚ ਜਗ੍ਹਾ ਬਣਾ ਲਈ। ਨੌਜਵਾਨ ਖਿਡਾਰਨਾਂ ਇਸ ਸਫ਼ਲਤਾ ਤੋਂ ਬਹੁਤ ਖੁਸ਼ ਹਨ, ਉਨ੍ਹਾਂ ਨੇ ਕਿਹਾ ਕਿ ਹੁਣ ਇਹ ਧਾਰਨਾ ਗਲਤ ਹੈ ਕਿ ਕੁੜੀਆਂ ਖੇਡਾਂ ਵਿੱਚ ਘੱਟ ਹਨ। ਇਸਦੇ ਨਾਲ ਹੀ ਉਹਨਾਂ ਦੇ ਪਰਿਵਾਰਕ ਜੀਅ ਅਤੇ ਸਕੂਲ ਸਟਾਫ਼ ਵੀ ਮਾਣ ਮਹਿਸੂਸ ਕਰ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Kapurthala, Punjab