Home /kapurthala /

ਕਪੂਰਥਲਾ ਵਿੱਚ ਹੋਇਆ ਡੋਗ ਸ਼ੋਅ, ਦੂਰੋਂ-ਦੂਰੋਂ ਵੇਖਣ ਆਏ ਲੋਕ

ਕਪੂਰਥਲਾ ਵਿੱਚ ਹੋਇਆ ਡੋਗ ਸ਼ੋਅ, ਦੂਰੋਂ-ਦੂਰੋਂ ਵੇਖਣ ਆਏ ਲੋਕ

X
dog

dog show in kapurthala

ਮਨੁੱਖੀ ਜੀਵਨ ਵਿੱਚ ਜਾਨਵਰ ਪ੍ਰੇਮ ਦੀ ਲੜੀ ਵਿੱਚ ਕੁੱਤੇ ਦਾ ਸ਼ੁਰੂ ਤੋਂ ਹੀ ਪਾਲਤੂ ਜਾਨਵਰਾਂ ਵਿੱਚ ਇੱਕ ਵੱਖਰਾ ਸਥਾਨ ਹੈ ਅਤੇ ਹੁਣ ਤੱਕ ਦੁਨੀਆ ਵਿੱਚ ਕੁੱਤਿਆਂ ਦੀਆਂ 339 ਨਸਲਾਂ ਖੋਜੀਆਂ ਜਾ ਚੁੱਕੀਆਂ ਹਨ। ਜਿਨਾਂ ਨੂੰ 10 ਗਰੁੱਪਾਂ ਵਿੱਚ ਵੰਡਿਆ ਗਿਆ ਹੈ । ਕਪੂਰਥਲਾ ਵਿੱਚ ਕਰਵਾਏ ਗਏ ਇਸ ਡੌਗ ਸ਼ੋਅ ਵਿੱਚ 200 ਤੋਂ ਵੱਧ ਕੁੱਤਿਆਂ ਨੇ ਭਾਗ ਲਿਆ

ਹੋਰ ਪੜ੍ਹੋ ...
  • Share this:

ਕਪੂਰਥਲਾ- ਪੰਜਾਬ ਵਿੱਚ ਲਗਾਤਾਰ ਵਿਦੇਸ਼ੀ ਕੁੱਤਿਆਂ ਦਾ ਸੌਂਕ ਵਧ ਰਿਹਾ ਹੈ, ਇਸੇ ਲੜੀ ਅਨੁਸਾਰ ਕਪੂਰਥਲਾ ਵਿੱਚ ਡੋਗ ਸ਼ੋਅ ਕਰਵਾਇਆ ਗਿਆ। ਇਸ ਡੋਗ ਸ਼ੋਅ ਨੂੰ ਦੂਰੋਂ-ਦੂਰੋਂ ਲੋਕ ਵੇਖਣ ਆਏ। ਆਧੁਨਿਕ ਯੁੱਗ ਵਿੱਚ ਜਾਨਵਰ ਅਤੇ ਮਨੁੱਖੀ ਜੀਵਨ ਦਾ ਰਿਸ਼ਤਾ ਹੋਰ ਵੀ ਮਜ਼ਬੂਤ ​​ਹੁੰਦਾ ਨਜ਼ਰ ਆ ਰਿਹਾ ਹੈ ਅਤੇ ਇਹ ਰਿਸ਼ਤਾ ਵੀ ਬਦਲ ਗਿਆ ਹੈ। ਇਸੇ ਤਰ੍ਹਾਂ ਦਾ ਸੁਮੇਲ ਪੁਸ਼ਪਾ ਗੁਜਰਾਲ ਸਾਇੰਸ ਵਿਖੇ ਕਰਵਾਏ ਗਏ ਡੋਗ ਸ਼ੋਅ ਵਿੱਚ ਦੇਖਣ ਨੂੰ ਮਿਲਿਆ। ਕਪੂਰਥਲਾ ਦੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਹਦੂਦ ਵਿੱਚ ਕਰਵਾਏ ਗਏ ਡੋਗ ਸ਼ੋਅ ਵਿੱਚ ਵੱਖ-ਵੱਖ ਕਿਸਮਾਂ ਅਤੇ ਨਸਲਾਂ ਦੇ ਸੁੰਦਰ ਅਤੇ ਖੂੰਖਾਰ ਕੁੱਤਿਆਂ ਦੀ ਪੇਸ਼ਕਾਰੀ, ਇਸ ਸ਼ੋਅ ਦੀ ਮਹੱਤਤਾ ਨੂੰ ਵਧਾ ਰਹੀ ਹੈ ਸੀ।

ਦਰਅਸਲ, ਮਨੁੱਖੀ ਜੀਵਨ ਵਿੱਚ ਜਾਨਵਰ ਪ੍ਰੇਮ ਦੀ ਲੜੀ ਵਿੱਚ ਕੁੱਤੇ ਦਾ ਸ਼ੁਰੂ ਤੋਂ ਹੀ ਪਾਲਤੂ ਜਾਨਵਰਾਂ ਵਿੱਚ ਇੱਕ ਵੱਖਰਾ ਸਥਾਨ ਹੈ ਅਤੇ ਹੁਣ ਤੱਕ ਦੁਨੀਆ ਵਿੱਚ ਕੁੱਤਿਆਂ ਦੀਆਂ 339 ਨਸਲਾਂ ਖੋਜੀਆਂ ਜਾ ਚੁੱਕੀਆਂ ਹਨ। ਜਿਨਾਂ ਨੂੰ 10 ਗਰੁੱਪਾਂ ਵਿੱਚ ਵੰਡਿਆ ਗਿਆ ਹੈ । ਕਪੂਰਥਲਾ ਵਿੱਚ ਕਰਵਾਏ ਗਏ ਇਸ ਡੌਗ ਸ਼ੋਅ ਵਿੱਚ 200 ਤੋਂ ਵੱਧ ਕੁੱਤਿਆਂ ਨੇ ਭਾਗ ਲਿਆ ਅਤੇ ਇਨ੍ਹਾਂ ਵਿੱਚ ਵੱਖ-ਵੱਖ ਨਸਲਾਂ ਦੇ 40 ਦੇ ਕਰੀਬ ਕੁੱਤਿਆਂ ਨੂੰ ਸ਼ਾਮਿਲ ਕੀਤਾ ਗਿਆ । ਇਸ ਸ਼ੋਅ ਦੌਰਾਨ ਵੱਖ-ਵੱਖ ਖੇਡਾਂ ਵਿੱਚ ਕੁੱਤਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ । ਸਾਇੰਸ ਸਿਟੀ ਦੇ ਮੈਨੇਜਰ ਡੋਗ ਸ਼ੋਅ ਦੇ ਇਸ ਸਮਾਗਮ ਨੂੰ ਲੈ ਕੇ ਕਾਫੀ ਆਸ਼ਾਵਾਦੀ ਨਜ਼ਰ ਆਏ।

ਇਸ ਡੋਗ ਸ਼ੋਅ ਵਿੱਚ ਕੁਤਿਆਂ ਨੂੰ ਪਿਆਰ ਕਰਨ ਵਾਲੇ ਪੰਜਾਬੀਆਂ ਦਾ ਹੜ੍ਹ ਆਇਆ ਹੋਇਆ ਸੀ। ਮੌਕੇ ਉੱਤੇ ਗੱਲ ਕਰਦੇ ਹੋਏ ਮੈਨੇਜਿੰਗ ਅਫਸਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਇਨ੍ਹਾਂ ਕੁੱਤਿਆਂ ਤੋਂ ਇੱਕ ਗੱਲ ਤਾਂ ਇਹ ਸਾਬਤ ਹੋ ਗਈ ਹੈ ਕਿ ਮਨੁੱਖੀ ਜੀਵਨ ਵਿੱਚ ਕੁੱਤੇ ਦਾ ਮਹੱਤਵ ਬਹੁਤ ਜਿਆਦਾ ਹੈ ਅਤੇ ਹੁਣ ਇਹ ਸਿਰਫ਼ ਰੱਖਿਅਕ ਪ੍ਰਣਾਲੀ ਤੋਂ ਪਰੇ ਜ਼ਿੰਦਗੀ ਵਿੱਚ ਸ਼ਾਂਤੀ ਅਤੇ ਆਨੰਦ ਫੈਲਾਉਂਦਾ ਹੈ, ਜਿਸ ਕਾਰਨ ਵੱਡੀ ਗਿਣਤੀ ਵਿੱਚ ਇਸ ਕੁੱਤਿਆਂ ਦੇ ਸ਼ੋਅ ਨੂੰ ਦੇਖਣ ਵਾਲੇ ਹਨ। ਜੋ ਕੁੱਤਿਆਂ ਦੇ ਸ਼ੌਕੀਨ ਹਨ ਉਹ ਅਜਿਹੇ ਪ੍ਰੋਗਰਾਮਾਂ ਨਾਲ ਬਹੁਤ ਖੁਸ਼ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੇ ਅਨੁਸਾਰ ਜਿੱਥੇ 50 ਹਜ਼ਾਰ ਤੋਂ ਲੈ ਕੇ 5 ਲੱਖ ਤੱਕ ਦੀ ਸਪੈਸ਼ਲ ਨਸਲ ਦੇ ਕੁੱਤੇ ਵਿਕ ਰਹੇ ਹਨ, ਉੱਥੇ ਹੀ ਇੱਕ ਪਾਸੇ ਉਹ ਇਸ ਨੂੰ ਆਮਦਨ ਦਾ ਧੰਦਾ ਦੱਸ ਰਹੇ ਹਨ, ਜਿਸ ਵਿੱਚ ਵਿਦੇਸ਼ਾਂ ਤੋਂ ਮੰਗਵਾਈ ਜਾਂਦੀ ਨਸਲ ਮੁੱਖ ਹੈ।

Published by:Drishti Gupta
First published:

Tags: Dogs, Dogslover, Kapurthala, Punjab